Amritsar Police ਵੱਲੋਂ 3 ਆਰੋਪੀਆਂ ਨੂੰ ਕਾਬੂ ਕਰਕੇ ਇੱਕ ਗਲੌਕ ਸਮੇਤ 7 ਗੈਰ-ਕਾਨੂੰਨੀ ਪਿਸਤੌਲ ਬਰਾਮਦ

Amritsar News : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ (Amritsar Police )ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਇੰਟੈਲੀਜੈਂਸ-ਅਧਾਰਿਤ ਆਪਰੇਸ਼ਨ ਦੌਰਾਨ ਤਿੰਨ ਮੁੱਖ ਮੁਲਜ਼ਮਾਂ ਨੂੰ ਕਾਬੂ ਕਰਕੇ 7 ਆਧੁਨਿਕ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਹਨ। ਬਰਾਮਦ ਹਥਿਆਰਾਂ ਵਿੱਚ ਗਲੌਕ, ਬਰੇਟਾ, ਜ਼ਿਗਾਨਾ ਅਤੇ .30 ਬੋਰ ਵਰਗੇ ਖ਼ਤਰਨਾਕ ਪਿਸਤਲ ਸ਼ਾਮਲ ਹਨ, ਜਿਨ੍ਹਾਂ ਵਿੱਚ ਦੋ ਆਟੋਮੈਟਿਕ ਫਾਇਰ ਵਾਲੇ ਹਥਿਆਰ ਵੀ ਹਨ

By  Shanker Badra February 3rd 2026 04:58 PM

Amritsar News : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ (Amritsar Police )ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਇੰਟੈਲੀਜੈਂਸ-ਅਧਾਰਿਤ ਆਪਰੇਸ਼ਨ ਦੌਰਾਨ ਤਿੰਨ ਮੁੱਖ ਮੁਲਜ਼ਮਾਂ ਨੂੰ ਕਾਬੂ ਕਰਕੇ 7 ਆਧੁਨਿਕ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਹਨ। ਬਰਾਮਦ ਹਥਿਆਰਾਂ ਵਿੱਚ ਗਲੌਕ, ਬਰੇਟਾ, ਜ਼ਿਗਾਨਾ ਅਤੇ .30 ਬੋਰ ਵਰਗੇ ਖ਼ਤਰਨਾਕ ਪਿਸਤਲ ਸ਼ਾਮਲ ਹਨ, ਜਿਨ੍ਹਾਂ ਵਿੱਚ ਦੋ ਆਟੋਮੈਟਿਕ ਫਾਇਰ ਵਾਲੇ ਹਥਿਆਰ ਵੀ ਹਨ।

ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਪਾਕਿਸਤਾਨ ਅਧਾਰਿਤ ਸਮੱਗਲਰਾਂ ਅਤੇ ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਅੰਤਰਰਾਸ਼ਟਰੀ ਸਰਹੱਦ ਤੋਂ ਹਥਿਆਰਾਂ ਦੀ ਡਰਾਪਿੰਗ ਕਰਵਾ ਕੇ ਅੱਗੇ ਡਿਸਟ੍ਰੀਬਿਊਸ਼ਨ ਕਰਦੇ ਸਨ। ਇਹ ਗਿਰੋਹ ਪਿਛਲੇ 4-5 ਮਹੀਨਿਆਂ ਤੋਂ ਐਕਟਿਵ ਸੀ ਅਤੇ ਕਈ ਕਨਸਾਈਨਮੈਂਟਾਂ ਪ੍ਰਾਪਤ ਕਰਨ ਦੀ ਗੱਲ ਕਬੂਲੀ ਗਈ ਹੈ, ਜਿਸ ਦੀ ਤਕਨੀਕੀ ਜਾਂਚ ਜਾਰੀ ਹੈ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰੇਸ਼ਮ ਸਿੰਘ ਉਰਫ਼ ਭੁੱਲਾ , ਵਿਸ਼ਾਲ ਅਤੇ ਸੋਨੇ ਏਰੀਆ ਸੁਮਿਤ ਵਜੋਂ ਹੋਈ ਹੈ। ਇੱਕ ਮੁਲਜ਼ਮ ਕਾਰ ਸੇਲ-ਪਰਚੇਜ਼ ਦੇ ਧੰਦੇ ਨਾਲ ਜੁੜਿਆ ਹੋਇਆ ਸੀ, ਜਿਸ ਰਾਹੀਂ ਉਸਨੂੰ ਆਵਾਜਾਈ ਅਤੇ ਲੋਕੇਸ਼ਨ ਬਦਲਣ ਵਿੱਚ ਸੁਵਿਧਾ ਮਿਲਦੀ ਸੀ। ਫਿਲਹਾਲ ਪੁਲਿਸ ਨੇ ਇਸ ਨੈਟਵਰਕ ਦੇ ਵਿੱਚ ਤਿੰਨੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।


Related Post