Tue, Feb 3, 2026
Whatsapp

Hoshiarpur Accident : ਮੁਕੇਰੀਆਂ ਨੈਸ਼ਨਲ ਹਾਈਵੇ 'ਤੇ ਰੂਹ ਕੰਬਾਊ ਹਾਦਸਾ, ਕਾਰ ਦੀ ਟੱਕਰ 'ਚ ਸਕੂਟਰੀ ਸਵਾਰ 4 ਨੌਜਵਾਨਾਂ ਦੀ ਮੌਤ

Hoshiarpur Accident : ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਸੁਖਵਿੰਦਰ ਸਿੰਘ ਅਤੇ ਨਰਿੰਦਰ ਕੁਮਾਰ ਵਜੋਂ ਹੋਈ ਹੈ, ਜਦਕਿ ਦੋ ਪ੍ਰਵਾਸੀ ਨੌਜਵਾਨਾਂ ਦੀ ਪਛਾਣ ਵਿਵਿਧ ਸਾਹੂ ਅਤੇ ਮਿਥੁਨ ਮੰਡਲ ਵਜੋਂ ਹੋਈ ਹੈ, ਜੋ ਦਰਭੰਗਾ (ਬਿਹਾਰ) ਦੇ ਰਹਿਣ ਵਾਲੇ ਸਨ।

Reported by:  PTC News Desk  Edited by:  KRISHAN KUMAR SHARMA -- February 03rd 2026 11:44 AM -- Updated: February 03rd 2026 12:12 PM
Hoshiarpur Accident : ਮੁਕੇਰੀਆਂ ਨੈਸ਼ਨਲ ਹਾਈਵੇ 'ਤੇ ਰੂਹ ਕੰਬਾਊ ਹਾਦਸਾ, ਕਾਰ ਦੀ ਟੱਕਰ 'ਚ ਸਕੂਟਰੀ ਸਵਾਰ 4 ਨੌਜਵਾਨਾਂ ਦੀ ਮੌਤ

Hoshiarpur Accident : ਮੁਕੇਰੀਆਂ ਨੈਸ਼ਨਲ ਹਾਈਵੇ 'ਤੇ ਰੂਹ ਕੰਬਾਊ ਹਾਦਸਾ, ਕਾਰ ਦੀ ਟੱਕਰ 'ਚ ਸਕੂਟਰੀ ਸਵਾਰ 4 ਨੌਜਵਾਨਾਂ ਦੀ ਮੌਤ

Hoshiarpur Accident : ਹੁਸ਼ਿਆਰਪੁਰ ਦੇ ਮੁਕੇਰੀਆਂ ਨੈਸ਼ਨਲ ਹਾਈਵੇਅ 'ਤੇ ਇੱਕ ਵੇਨੂ ਕਾਰ ਨਾਲ ਟਕਰਾਉਣ ਤੋਂ ਬਾਅਦ ਸਕੂਟਰ ਸਵਾਰ ਚਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ, ਚਾਰੇ ਮ੍ਰਿਤਕ ਨੌਜਵਾਨ ਇੱਕ ਪੈਲੇਸ ਵਿੱਚ ਕੰਮ ਕਰਦੇ ਸਨ ਅਤੇ ਦੇਰ ਰਾਤ ਕੰਮ ਖਤਮ ਕਰਕੇ ਘਰ ਵਾਪਸ ਆ ਰਹੇ ਸਨ। ਮਜਦੂਰਾਂ 'ਚ ਦੋ ਪ੍ਰਵਾਸੀ ਨੌਜਵਾਨ ਵੀ ਸ਼ਾਮਲ ਸਨ। ਜਦੋਂ ਇਹ ਚਾਰੇ ਮੁਕੇਰੀਆਂ ਟੋਲ ਪਲਾਜ਼ਾ ਨੇੜੇ ਇੱਕ ਪਹੁੰਚੇ ਤਾਂ ਪਿੱਛੋਂ ਇੱਕ ਵੈਨਿਊ ਕਾਰ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ।


ਨਤੀਜੇ ਵੱਜੋਂ ਸਕੂਟਰੀ ਅੱਗੇ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਵਿੱਚ ਜਾ ਵੱਜੀ, ਜਿਸ ਕਾਰਨ ਚਾਰੇ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਸੁਖਵਿੰਦਰ ਸਿੰਘ ਅਤੇ ਨਰਿੰਦਰ ਕੁਮਾਰ ਵਜੋਂ ਹੋਈ ਹੈ, ਜਦਕਿ ਦੋ ਪ੍ਰਵਾਸੀ ਨੌਜਵਾਨਾਂ ਦੀ ਪਛਾਣ ਵਿਵਿਧ ਸਾਹੂ ਅਤੇ ਮਿਥੁਨ ਮੰਡਲ ਵਜੋਂ ਹੋਈ ਹੈ, ਜੋ ਦਰਭੰਗਾ (ਬਿਹਾਰ) ਦੇ ਰਹਿਣ ਵਾਲੇ ਸਨ।

ਮੁਕੇਰੀਆਂ ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

- PTC NEWS

Top News view more...

Latest News view more...

PTC NETWORK
PTC NETWORK