Tue, Feb 3, 2026
Whatsapp

Anganwadi Workers Union ਪੰਜਾਬ ਦਾ ਵੱਡਾ ਐਲਾਨ , 12 ਫਰਵਰੀ ਨੂੰ ਜਲੰਧਰ ਦੇ ਮੁੱਖ ਮਾਰਗ ਕੀਤੇ ਜਾਣਗੇ ਜਾਮ

Jalandhar News : ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਲੰਬੇ ਸਮੇਂ ਤੋਂ ਲਟਦੀਆਂ ਮੰਗਾਂ ਨੂੰ ਲੈ ਕੇ 12 ਫਰਵਰੀ ਨੂੰ ਹੋ ਰਹੀ ਅੰਤਰ ਰਾਸ਼ਟਰੀ ਪੱਧਰ ਦੀ ਹੜਤਾਲ ਨੂੰ ਸਫਲ ਬਣਾਉਣ ਦੇ ਉਦੇਸ਼ ਨਾਲ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਜ ਇੱਕ ਵੱਡੀ ਕਨਵੈਨਸ਼ਨ ਦਾ ਆਯੋਜਿਤ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕੀਤਾ ਗਿਆ

Reported by:  PTC News Desk  Edited by:  Shanker Badra -- February 03rd 2026 05:11 PM
Anganwadi Workers Union ਪੰਜਾਬ ਦਾ ਵੱਡਾ ਐਲਾਨ , 12 ਫਰਵਰੀ ਨੂੰ ਜਲੰਧਰ ਦੇ ਮੁੱਖ ਮਾਰਗ ਕੀਤੇ ਜਾਣਗੇ ਜਾਮ

Anganwadi Workers Union ਪੰਜਾਬ ਦਾ ਵੱਡਾ ਐਲਾਨ , 12 ਫਰਵਰੀ ਨੂੰ ਜਲੰਧਰ ਦੇ ਮੁੱਖ ਮਾਰਗ ਕੀਤੇ ਜਾਣਗੇ ਜਾਮ

Jalandhar News : ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਲੰਬੇ ਸਮੇਂ ਤੋਂ ਲਟਦੀਆਂ ਮੰਗਾਂ ਨੂੰ ਲੈ ਕੇ 12 ਫਰਵਰੀ ਨੂੰ ਹੋ ਰਹੀ ਅੰਤਰ ਰਾਸ਼ਟਰੀ ਪੱਧਰ ਦੀ ਹੜਤਾਲ ਨੂੰ ਸਫਲ ਬਣਾਉਣ ਦੇ ਉਦੇਸ਼ ਨਾਲ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਜ ਇੱਕ ਵੱਡੀ ਕਨਵੈਨਸ਼ਨ ਦਾ ਆਯੋਜਿਤ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕੀਤਾ ਗਿਆ।

ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿੱਚ ਜਲੰਧਰ ਕਪੂਰਥਲਾ, ਨਵਾਂ ਸ਼ਹਿਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀਆਂ ਚੁਣੇ ਹੋਈਆਂ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਅਤੇ ਬਜਟ ਖ਼ਿਲਾਫ਼ ਤਿੱਖਾ ਰੋਸ ਜਤਾਇਆ। ਅੱਜ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਦੇਸ਼ ਵਿੱਚ ਨਿੱਜੀਕਰਨ ਵੱਧ ਰਿਹਾ ਹੈ ਅਤੇ ਲੋਕ ਹਿੱਤੀ ਕਾਨੂੰਨਾਂ ਦਾ ਘਾਣ ਹੋ ਰਿਹਾ ਹੈ। ਸੰਵਿਧਾਨ ਅਤੇ ਕਿਰਤ ਕਾਨੂੰਨਾਂ ਦੀ ਰਾਖੀ ਲਈ ਸਰਕਾਰ ਨੂੰ ਚੇਤਾਵਣੀ ਕਰਨੀ ਜਰੂਰੀ ਹੈ ਕਿ ਲੋਕਤੰਤਰ ਵਿੱਚ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਦੇਸ਼ ਦੇ ਮਿਹਨਤਕਸ਼ ਇੱਕ ਮੁੱਠ ਅਤੇ ਇੱਕਜੁੱਟ ਹਨ। 


ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ ,ਉਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸਮੇਤ ਸਮੂਹ ਵਰਕਰਾਂ ਦੇ ਹਿੱਤਾਂ ਨੂੰ ਅੱਖੋਂ ਭਰੋਖੇ ਕਰਕੇ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ 2018 ਤੋਂ ਲੈ ਕੇ ਕੇਂਦਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਲਈ ਇੱਕ ਵੀ ਰੁਪਏ ਦਾ ਮਾਣ ਭੱਤੇ ਵਿੱਚ ਵਾਧਾ ਨਹੀਂ ਕੀਤਾ ਗਿਆ ਜਦੋਂ ਕਿ ਇਹਨਾਂ ਦਿਨਾਂ ਵਿੱਚ ਮਹਿੰਗਾਈ ਅੱਤ ਦੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਸਾਲਾਂ ਤੋਂ ਘੱਟ ਮਾਣ-ਭੱਤੇ, ਅਸਥਾਈ ਦਰਜੇ ਅਤੇ ਅਸੁਰੱਖਿਅਤ ਕੰਮਕਾਜੀ ਹਾਲਾਤਾਂ ਵਿੱਚ ਕੰਮ ਕਰਨ ਲਈ ਮਜ਼ਬੂਰ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਲਗਾਤਾਰ ਅੱਖੋ ਪਰੋਖੇ ਕੀਤਾ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੋਸ਼ਨ ਅਭਿਆਨ ਅਤੇ ਪੋਸ਼ਣ ਟਰੈਕ ਨੂੰ ਚਲਦੇ 6 ਸਾਲ ਹੋ ਗਏ ਹਨ ਪਰ 6 ਸਾਲਾਂ ਵਿੱਚ ਨਾ ਤਾਂ ਪੰਜਾਬ ਸਰਕਾਰ ਵੱਲੋਂ ਮੋਬਾਇਲ ਖਰੀਦੇ ਗਏ। ਆਂਗਣਵਾੜੀ ਵਰਕਰ ਤੋਂ ਉਸਦੇ ਨਿੱਜੀ ਮੋਬਾਈਲ ਦੀ ਵਰਤੋਂ ਕਰਦੇ ਹੋਏ ਪਰਤਾੜਨਾ ਦੇ ਤਹਿਤ ਕਾਰਜ ਕਰਵਾਏ ਜਾ ਰਹੇ ਹਨ ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਕਈ ਵਾਰ ਸਰਕਾਰ ਨਾਲ ਗੱਲਬਾਤ ਹੋਣ ਦੇ ਬਾਵਜੂਦ ਕੋਈ ਢੁੱਕਵਾਂ ਨਤੀਜਾ ਨਹੀਂ ਨਿਕਲਿਆ, ਜਿਸ ਕਾਰਨ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ‘ਤੇ ਆਉਣਾ ਪਿਆ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜਦ ਤੱਕ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਜਾਰੀ ਰਹੇਗਾ।  ਕਨਵੈਨਸ਼ਨ ਵਿੱਚ 12 ਫਰਵਰੀ ਦੀ ਹੜਤਾਲ ਨੂੰ ਪੂਰੇ ਪੰਜਾਬ ਵਿੱਚ ਪੂਰੀ ਤਾਕਤ ਨਾਲ ਸਫਲ ਬਣਾਉਣ ਦਾ ਅਹਿਦ ਲਿਆ ਗਿਆ, ਜਿਸ ਵਿੱਚ ਜਲੰਧਰ ਦੇ ਹਾਈਵੇ ਨਕੋਦਰ, ਜਲੰਧਰ ਤੇ ਫਿਲੌਰ ਵਿੱਚ ਜਾਮ ਕਰਨ ਦਾ ਐਲਾਨ ਕੀਤਾ ਗਿਆ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਪੰਜਾਬ ਪੱਧਰੀ ਲਟਕ ਰਹੀਆਂ ਮੰਗਾਂ ਅਤੇ ਐਫ.ਆਰ.ਐਸ ਦਾ ਬਹਾਨਾ ਬਣਾ ਕੇ ਆਂਗਨਵਾੜੀ ਵਰਕਰ ਦੀਆਂ ਸੇਵਾਵਾਂ ਪਿਛਲੇ ਦਿਨੀ ਸਮਾਪਤ ਕਰ ਦਿੱਤੀਆਂ ਸਨ ਦੀ ਬਹਾਲੀ ਲਈ 22 ਫਰਵਰੀ ਨੂੰ ਵਿਭਾਗੀ ਮੰਤਰੀ ਬਲਜੀਤ ਕੌਰ ਦੇ ਘਿਰਾਓ ਦੀਆਂ ਵੀ ਤਿਆਰੀਆਂ ਹਨ।

- PTC NEWS

Top News view more...

Latest News view more...

PTC NETWORK
PTC NETWORK