Tue, Feb 3, 2026
Whatsapp

KMM ਪੰਜਾਬ ਚੈਪਟਰ ਵੱਲੋਂ 5 ਫ਼ਰਵਰੀ ਨੂੰ ਸੰਘਰਸ਼ ਦਾ ਐਲਾਨ, CM ਮਾਨ ਸਮੇਤ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਕੀਤਾ ਜਾਵੇਗਾ ਦੇ ਘਿਰਾਓ

Kisan Majdoor Morcha : KMM ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਘਰਸ਼ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਸਮੇਤ (6) ਮੰਤਰੀਆਂ ਤੇ (21) ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।

Reported by:  PTC News Desk  Edited by:  KRISHAN KUMAR SHARMA -- February 03rd 2026 09:30 AM -- Updated: February 03rd 2026 09:32 AM
KMM ਪੰਜਾਬ ਚੈਪਟਰ ਵੱਲੋਂ 5 ਫ਼ਰਵਰੀ ਨੂੰ ਸੰਘਰਸ਼ ਦਾ ਐਲਾਨ, CM ਮਾਨ ਸਮੇਤ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਕੀਤਾ ਜਾਵੇਗਾ ਦੇ ਘਿਰਾਓ

KMM ਪੰਜਾਬ ਚੈਪਟਰ ਵੱਲੋਂ 5 ਫ਼ਰਵਰੀ ਨੂੰ ਸੰਘਰਸ਼ ਦਾ ਐਲਾਨ, CM ਮਾਨ ਸਮੇਤ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਕੀਤਾ ਜਾਵੇਗਾ ਦੇ ਘਿਰਾਓ

Kisan Majdoor Morcha : ਕਿਸਾਨ ਮਜਦੂਰ ਮੋਰਚਾ ਪੰਜਾਬ ਚੈਪਟਰ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਹੈ ਗਿਆ ਹੈ, ਜਿਸ ਤਹਿਤ 5 ਫ਼ਰਵਰੀ ਨੂੰ ਸੂਬੇ ਭਰ ਵਿੱਚ ਇੱਕ ਦਿਨ ਦਾ ਧਰਨਾ ਲਾ ਕੇ ਮੰਗਾਂ ਨੂੰ ਲੈ ਕੇ ਰੋਸ ਪ੍ਰਗਟਾਇਆ ਜਾਵੇਗਾ। KMM ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਘਰਸ਼ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਸਮੇਤ (6) ਮੰਤਰੀਆਂ ਤੇ (21) ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।

ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਵੱਡੇ ਇਕੱਠ ਕੀਤੇ ਜਾਣ ਅਤੇ ਕਈ ਮਤੇ ਪਾਸ ਕੀਤੇ ਜਾਣਗੇ, ਜਿਨ੍ਹਾਂ ਵਿੱਚ ਗੈਂਗਸਟਰਾਂ ਖਿਲਾਫ ਪ੍ਰਹਾਰ ਦੀ ਆੜ 'ਚ ਆਮ ਨੌਜਵਾਨਾਂ ਗੈਂਗਸਟਰਾਂ ਦੇ ਰਿਸ਼ਤੇਦਾਰਾਂ, ਜਿਨ੍ਹਾਂ ਦੀ ਅਪਰਾਧ ਵਿੱਚ ਕੋਈ ਸ਼ਮੂਲੀਅਤ ਨਾ ਹੋਵੇ, ਦੇ ਖਿਲਾਫ ਗੈਰ ਮਨੁੱਖੀ ਤਸ਼ੱਦਦ ਕਰਨਾ ਮਾਨਸਿਕ ਤੰਗੀ ਦੇਣਾ ਤੁਰੰਤ ਬੰਦ ਕੀਤਾ ਜਾਵੇ। 


ਇਸ ਤੋਂ ਇਲਾਵਾ ਨਸ਼ੇ ਦੇ ਪੀੜਿਤ ਨੌਜਵਾਨਾਂ ਦਾ ਇਲਾਜ ਕਰਵਾ ਕੇ ਸਮਾਜ ਵਿੱਚ ਮੁੜ ਵਸੇਬਾ ਕੀਤਾ ਜਾਵੇ। ਨਸ਼ੇ ਦੇ ਬਣੇ ਨਾਪਾਕ ਗਠਜੋੜ ਵੱਡਾ ਨਸ਼ਾ ਮਾਫੀਆ ਰਾਜ ਨੇਤਾਵਾਂ ਵੱਡੇ ਪੁਲਿਸ ਅਧਿਕਾਰੀਆਂ, ਜਿਨ੍ਹਾਂ ਦੀ ਛਤਰ-ਛਾਇਆ ਹੇਠ ਨਸ਼ਾ ਵਿਕਦਾ ਹੈ, ਦੇ ਖਿਲਾਫ ਕਾਰਵਾਈ ਹੋਵੇ, ਕੇਂਦਰ ਸਰਕਾਰ ਸਰਹੱਦ ਪਾਰੋਂ ਡਰੋਨਾਂ ਰਾਹੀਂ ਆ ਰਹੇ ਨਸ਼ੇ 'ਤੇ ਪਾਬੰਦੀ ਲਾਵੇ।

ਨਾਲ ਹੀ ਕੇਂਦਰੀ ਬਜਟ ਵਿੱਚ ਖੇਤੀਬਾੜੀ ਕਿਸਾਨਾਂ ਮਜ਼ਦੂਰਾਂ ਆਮ ਜਨਤਾ ਬਿਲਕੁਲ ਵਿਸਾਰ ਦੇਣਾ ਬਜਟ ਪੂਰੀ ਤਰ੍ਹਾਂ ਕਾਰਪੋਰੇਟ ਪੱਖੀ ਲਿਆਉਣਾ, ਖਾਦਾਂ ਤੋਂ 10 ਹਜਾਰ ਕਰੋੜ ਦੀ ਸਬਸਿਡੀ ਵਾਪਸ ਲੈਣਾ ਆਦਿ ਲੋਕ ਵਿਰੋਧੀ ਫੈਸਲਿਆਂ ਨੂੰ ਮਤਿਆਂ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਦੀ  ਨਿੰਦਾ ਕਰਾਂਗੇ।

ਕੀ ਹਨ ਕਿਸਾਨ ਮਜਦੂਰ ਮੋਰਚੇ ਦੀਆਂ ਮੁੱਖ ਮੰਗਾਂ...

  • ਸ਼ੰਬੂ ਖਨੌਰੀ ਦਾ 3 ਕਰੋੜ 77 ਲੱਖ ਦਾ ਮੁਆਵਜ਼ਾ, MSP ਲੀਗਲ ਗਰੰਟੀ ਕਾਨੂੰਨ,ਕਿਸਾਨਾਂ ਮਜ਼ਦੂਰਾਂ ਦੀ ਕਰਜ ਮੁਕਤੀ ਰਹਿੰਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।
  • ਅੰਦੋਲਨ ਚ ਜਖਮੀਆਂ ਤੇ ਸ਼ਹੀਦਾਂ ਦਾ ਰਹਿੰਦਾ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਜਾਣ।
  • ਜਿੰਨਾ ਦੋਸ਼ੀ ਅਧਿਕਾਰੀਆਂ ਨੇ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਉਹਨਾਂ ਦਾ ਸਮਾਨ ਚੋਰੀ ਕੀਤਾ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ 
  • ਹੜਾਂ ਮਾਰੀਆਂ ਫਸਲਾਂ , ਘਰਾਂ, ਪਸ਼ੂਆਂ ਦੇ ਹੋਏ ਨੁਕਸਾਨ ਦਾ ਰਹਿੰਦਾ ਮੁਆਵਜਾ ਤੁਰਨ ਦਿੱਤਾ ਜਾਵੇ। 
  • ਬਿਜਲੀ ਸੋਧ ਬਿਲ 2025, ਬੀਜ ਐਕਟ 2025, ਭਾਰਤ ਅਮਰੀਕਾ ਜਾਂ ਅਨੇਕਾਂ ਮੁਲਕਾਂ ਨਾਲ ਕੀਤੇ ਜਾ ਰਹੇ ਫਰੀ ਟਰੇਡ ਐਗਰੀਮੈਂਟ ਸਮਝੌਤਿਆਂ ਵਿੱਚੋਂ ਖੇਤੀਬਾੜੀ ਨੂੰ ਬਾਹਰ ਰੱਖਿਆ ਜਾਏ ਪੰਜਾਬ ਸਰਕਾਰ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਇਹਨਾਂ ਖਿਲਾਫ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਕੇਂਦਰ ਨੂੰ ਭੇਜੇ।
  • ਸਮਾਰਟ ਮੀਟਰ ਜਾਂ ਪ੍ਰੀਪੇਡ ਮੀਟਰ ਜ਼ਬਰਦਸਤੀ ਲਾਉਣੇ ਪੰਜਾਬ ਸਰਕਾਰ ਬੰਦ ਕਰੇ।
  • ਪਰਾਲੀ ਪ੍ਰਦੂਸ਼ਣ ਨੂੰ ਲੈ ਕੇ ਕੀਤੀਆਂ ਰੈਡ ਇੰਟਰਰੀਆਂ ਜਰਮਾਨੇ ਤੇ ਪੁਲਿਸ ਕੇਸ ਵਾਪਸ ਲਏ ਜਾਣ।
  • ਯੂਰੀਆ ਖਾਦ ਦੀ ਕਮੀ ਨੂੰ ਦੂਰ ਕੀਤਾ ਜਾਵੇ ਇਸ ਦੀ ਕਮਰਸ਼ੀਅਲ ਬਲੈਕ ਬੰਦ ਕੀਤੀ ਜਾਵੇ।
  • ਚੱਲ ਰਹੇ ਗੰਨਾ ਸੀਜਨ ਦੀ ਪੇਮੈਂਟ ਕਿਸਾਨਾਂ ਨੂੰ ਦਿੱਤੀ ਜਾਵੇ।

ਕਿੱਥੇ-ਕਿੱਥੇ ਕੀਤਾ ਜਾਵੇਗਾ ਘਿਰਾਓ...?

  • 1) ਜ਼ਿਲ੍ਹਾ ਅੰਮ੍ਰਿਤਸਰ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ
  • 2) ਜ਼ਿਲ੍ਹਾ ਗੁਰਦਾਸਪੁਰ, ਹਰਗੋਬਿੰਦਪੁਰ, ਡੇਰਾ ਬਾਬਾ ਨਾਨਕ, ਬਟਾਲਾ ਸ਼ਹਿਰੀ ਕਲਸੀ, MLA 
  • 3) ਜ਼ਿਲ੍ਹਾ ਪਠਾਨਕੋਟ ਕੈਬਨਟ ਮੰਤਰੀ ਕਟਾਰੂ ਚੱਕ
  • 4) ਜ਼ਿਲ੍ਹਾ ਹੁਸ਼ਿਆਰਪੁਰ ਹਲਕਾ ਸ਼ਾਮ 84 ਕੈਬਨਟ ਮੰਤਰੀ ਡਾਕਟਰ ਰਵਜੋਤ ਸਿੰਘ
  •  5) ਜ਼ਿਲ੍ਹਾ  ਜਲੰਧਰ MLA ਇੰਦਰਜੀਤ ਕੌਰ ਮਾਨ ਅਤੇ ਸਿਟੀ ਜਲੰਧਰ
  • 6) ਜ਼ਿਲ੍ਹਾ ਕਪੂਰਥਲਾ ਰਾਜ ਸਭਾ ਮੈਂਬਰ ਬਾਬਾ ਸੀਚੇਵਾਲ ਜੀ ਸੁਲਤਾਨਪੁਰ ਲੋਧੀ
  • 7) ਜ਼ਿਲ੍ਹਾ ਤਰਨ ਤਾਰਨ MLA ਹਲਕਾ ਖਡੂਰ ਸਾਹਿਬ ਲਾਲਪੁਰਾ,ਹਲਕਾ ਤਰਨ ਤਾਰਨ ਹਰਮੀਤ ਸਿੰਘ ਸੰਧੂ, ਹਲਕਾ ਖੇਮਕਰਨ ਸਰਵਣ ਸਿੰਘ ਧੁੰਨ, ਹਲਕਾ ਪੱਟੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ 
  • 8) ਜ਼ਿਲ੍ਹਾ ਫਿਰੋਜਪੁਰ MLA ਫੌਜਾ ਸਿੰਘ ਸਰਾਰੀ, ਨਰੇਸ਼ ਕਟਾਰੀਆ, ਵਿਜੇ ਦੇਹੀਆ , ਰਣਬੀਰ ਸਿੰਘ ਭੁੱਲਰ 
  • 9) ਜ਼ਿਲ੍ਹਾ ਫਾਜ਼ਿਲਕਾ ਗੋਲਟੀ ਕੰਬੋਜ ਜਲਾਲਾਬਾਦ,ਨਰਿੰਦਰ ਕੁਮਾਰ ਸਵਨਾ  ਫਾਜ਼ਿਲਕਾ
  • 10) ਜ਼ਿਲ੍ਹਾ  ਮੋਗਾ  ਧਰਮਕੋਟ ਲਾਡੀ ਟੋਸ, ਮੋਗਾ ਸਿਟੀ ਅਮਨਦੀਪ ਕੌਰ, 
  • ਬਾਘਾ ਪੁਰਾਣਾ ਸੁਖਨੰਦਨ  
  • 11) ਜ਼ਿਲ੍ਹਾ ਮੁਕਤਸਰ ਸਾਹਿਬ ਡਾਕਟਰ ਬਲਜੀਤ ਕੌਰ ਮਲੋਟ
  • 12) ਜ਼ਿਲ੍ਹਾ ਲੁਧਿਆਣਾ ਬਿਜਲੀ ਮੰਤਰੀ ਸੰਜੀਵ ਅਰੋੜਾ
  • 13) ਜ਼ਿਲ੍ਹਾ ਬਠਿੰਡਾ MLA ਬਲਕਾਰ ਸਿੰਘ ਸਿੱਧੂ
  • 14) ਜ਼ਿਲ੍ਹਾ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਆਇਸ਼ 
  • 15) ਜ਼ਿਲ੍ਹਾ ਪਟਿਆਲਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ
  • 16) ਜ਼ਿਲ੍ਹਾ ਮਲੇਰ ਕੋਟਲਾ MLA ਜਮੀਲੂ ਰਹਿਮਾਨ ਮਲਿਕ ਮਲੇਰਕੋਟਲਾ ਸਿਟੀ 
  • 17) ਜ਼ਿਲ੍ਹਾ ਮੋਹਾਲੀ MLA ਕੁਲਵੰਤ ਸਿੰਘ ਏਅਰਪੋਰਟ ਰੋਡ 
  • 18) ਜ਼ਿਲ੍ਹਾ ਮਾਨਸਾ ਗੁਰਪ੍ਰੀਤ ਸਿੰਘ ਬਣਾਂਵਾਲੀ

- PTC NEWS

Top News view more...

Latest News view more...

PTC NETWORK
PTC NETWORK