Amritsar Police : ਅੰਮ੍ਰਿਤਸਰ ਪੁਲਿਸ ਨੇ 8 ਵਿਦੇਸ਼ੀ ਪਿਸਤੌਲਾਂ ਸਮੇਤ 3 ਨੌਜਵਾਨ ਕੀਤੇ ਗ੍ਰਿਫ਼ਤਾਰ, ਰਾਣਾ ਨਾਲ ਜੁੜੀਆਂ ਤਾਰਾਂ

Amritsar Police : ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਪ੍ਰੀਤ ਸਿੰਘ ਉਰਫ਼ ਗਾਂਧੀ ਪੁੱਤਰ ਬਿੱਟੂ ਸਿੰਘ, ਰਣਜੀਤ ਸਿੰਘ ਉਰਫ਼ ਕਾਲਾ ਪੁੱਤਰ ਲਖਵਿੰਦਰ ਸਿੰਘ ਅਤੇ ਜਗਰੂਪ ਸਿੰਘ ਉਰਫ਼ ਲਾਲੀ ਪੁੱਤਰ ਪ੍ਰੇਮ ਸਿੰਘ (ਤਿੰਨੋਂ ਵਾਸੀ ਪਿੰਡ ਵਣਾਈਕੇ, ਥਾਣਾ ਲੋਪੋਕੇ) ਵੱਜੋਂ ਹੋਈ ਹੈ।

By  KRISHAN KUMAR SHARMA June 1st 2025 08:19 PM -- Updated: June 1st 2025 08:25 PM

Amritsar Police : ਅੰਮ੍ਰਿਤਸਰ ਪੁਲਿਸ ਨੇ ਇੱਕ ਖੁਫ਼ੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਕੌਮਾਂਤਰੀ ਅਪਰਾਧਿਕ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ, ਜਿਸ ਤਹਿਤ ਪਿੰਡ ਬਰਾੜ ਅਤੇ ਕੋਹਾਲਾ ਵਿਚਕਾਰ ਨਾਕੇ ਦੌਰਾਨ 3 ਮੁਲਜ਼ਮਾਂ ਕੋਲੋਂ ਅੱਠ ਆਧੁਨਿਕ ਵਿਦੇਸ਼ੀ ਹਥਿਆਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਤਿੰਨ ਮੁਲਜ਼ਮਾਂ ਨੂੰ ਭਾਰੀ ਮਾਤਰਾ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਹੋਰ ਸਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਐਸਐਸਪੀ ਸਤਿੰਦਰ ਸਿੰਘ (ਆਈਪੀਐਸ), ਡੀਆਈਜੀ ਬਾਰਡਰ ਰੇਂਜ ਅਤੇ ਮਨਿੰਦਰ ਸਿੰਘ (ਆਈਪੀਐਸ), ਸੀਨੀਅਰ ਕੈਪਟਨ, ਅੰਮ੍ਰਿਤਸਰ ਦਿਹਾਤੀ ਦੇ ਨਿਰਦੇਸ਼ਾਂ ਹੇਠ ਕੀਤੀ ਗਈ ਸੀ।


ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਪ੍ਰੀਤ ਸਿੰਘ ਉਰਫ਼ ਗਾਂਧੀ ਪੁੱਤਰ ਬਿੱਟੂ ਸਿੰਘ, ਰਣਜੀਤ ਸਿੰਘ ਉਰਫ਼ ਕਾਲਾ ਪੁੱਤਰ ਲਖਵਿੰਦਰ ਸਿੰਘ ਅਤੇ ਜਗਰੂਪ ਸਿੰਘ ਉਰਫ਼ ਲਾਲੀ ਪੁੱਤਰ ਪ੍ਰੇਮ ਸਿੰਘ (ਤਿੰਨੋਂ ਵਾਸੀ ਪਿੰਡ ਵਣਾਈਕੇ, ਥਾਣਾ ਲੋਪੋਕੇ) ਵੱਜੋਂ ਹੋਈ ਹੈ।

ਕਿਹੜੇ-ਕਿਹੜੇ ਹਥਿਆਰ ਤੇ ਸਮੱਗਰੀ ਹੋਈ ਬਰਾਮਦ ?

ਡੀਜੀਪੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋਂ 05 ਗਲੋਕ ਪਿਸਤੌਲ (03 GEN 43, 01 GEN 26, 01 ਹੋਰ), 02 ਪਿਸਤੌਲ (.30 ਬੋਰ), 01 ਜਿਗਾਣਾ ਪਿਸਤੌਲ, 10 ਜ਼ਿੰਦਾ ਕਾਰਤੂਸ (.30 ਬੋਰ), 03 ਮੋਬਾਈਲ ਫੋਨ, 01 ਮੋਟਰਸਾਈਕਲ ਬਰਾਮਦ ਹੋਇਆ।

ਅੰਮ੍ਰਿਤਸਰ ਪੁਲਿਸ ਨੇ ਕਥਿਤ ਦੋਸ਼ੀਆਂ ਖਿਲਾਫ਼ ਪੁਲਿਸ ਥਾਣਾ ਲੋਪੋਕੇ ਵਿੱਚ ਅਸਲਾ ਐਕਟ ਦੀ ਧਾਰਾ 25 ਅਤੇ BNS ਦੀ ਧਾਰਾ 61(2) ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਪਾਕਿਸਤਾਨੀ ਤਸਕਰ ਨਾਲ ਸੰਪਰਕ ਦਾ ਖੁਲਾਸਾ

ਡੀਜੀਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਸੋਸ਼ਲ ਮੀਡੀਆ (ਇੰਸਟਾਗ੍ਰਾਮ) ਰਾਹੀਂ ਇੱਕ ਪਾਕਿਸਤਾਨੀ ਤਸਕਰ 'ਰਾਣਾ' ਦੇ ਸੰਪਰਕ ਵਿੱਚ ਸਨ। ਪੁਲਿਸ ਉਨ੍ਹਾਂ ਦੇ ਪਿਛੋਕੜ ਅਤੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਦਾ ਖੁਲਾਸਾ ਹੁੰਦਾ ਹੈ, ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related Post