Amritsar : ਅੰਮ੍ਰਿਤਸਰ ਸ਼ਹਿਰ ਚ ਪੁਲਿਸ ਦੇ 3 ਵੱਡੇ ਹੁਕਮ ਲਾਗੂ, ਉਲੰਘਣਾ ਕਰਨ ਵਾਲਿਆਂ ਤੇ ਹੋਵੇਗੀ ਸਖ਼ਤ ਕਾਰਵਾਈ

Amritsar News : ਡੀਸੀਪੀ (ਸਥਾਨਕ) ਅੰਮ੍ਰਿਤਸਰ, ਆਕਰਸ਼ੀ ਜੈਨ (ਆਈ.ਪੀ.ਐਸ.) ਵੱਲੋਂ ਸਾਂਝੀ ਕੀਤੀ ਗਈ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਿਨਾਂ ਕਿਸੇ ਢਿੱਲ ਦੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

By  KRISHAN KUMAR SHARMA September 7th 2026 07:36 PM -- Updated: September 7th 2026 07:40 PM

Amritsar News : ਅੰਮ੍ਰਿਤਸਰ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ, ਰਾਤ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸ਼ੋਰ ਪ੍ਰਦੂਸ਼ਣ ਨੂੰ ਕਾਬੂ ਹੇਠ ਰੱਖਣ ਲਈ ਪੁਲਿਸ ਪ੍ਰਸ਼ਾਸਨ ਨੇ ਤਿੰਨ ਅਹਿਮ ਹੁਕਮ ਲਾਗੂ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਡੀਸੀਪੀ (ਸਥਾਨਕ) ਅੰਮ੍ਰਿਤਸਰ, ਆਕਰਸ਼ੀ ਜੈਨ (ਆਈ.ਪੀ.ਐਸ.) ਵੱਲੋਂ ਸਾਂਝੀ ਕੀਤੀ ਗਈ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਿਨਾਂ ਕਿਸੇ ਢਿੱਲ ਦੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਵੱਲੋਂ ਜਾਰੀ ਕੀਤੇ ਗਏ ਤਿੰਨ ਮੁੱਖ ਹੁਕਮ ਇਸ ਤਰ੍ਹਾਂ ਹਨ:

ਰਾਤ 12 ਵਜੇ ਤੋਂ ਬਾਅਦ ਖਾਣ-ਪੀਣ ਦੇ ਅੱਡੇ ਬੰਦ: ਪਹਿਲੇ ਹੁਕਮ ਤਹਿਤ ਸ਼ਹਿਰ ਵਿੱਚ ਰਾਤ 12 ਵਜੇ ਤੋਂ ਬਾਅਦ ਰੈਸਟੋਰੈਂਟ, ਢਾਬੇ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ’ਤੇ ਰੋਕ ਲਗਾ ਦਿੱਤੀ ਗਈ ਹੈ।

ਸ਼ੋਰ ਪ੍ਰਦੂਸ਼ਣ ’ਤੇ ਨਿਯੰਤਰਣ: ਦੂਜੇ ਹੁਕਮ ਤਹਿਤ ਮੈਰਿਜ ਪੈਲੇਸਾਂ, ਬਾਜ਼ਾਰਾਂ ਅਤੇ ਵਾਹਨਾਂ ਵਿੱਚ ਲਾਊਡਸਪੀਕਰਾਂ ਜਾਂ ਗਾਣਿਆਂ ਦੀ ਆਵਾਜ਼ ਨਿਰਧਾਰਤ ਸੀਮਾ ਵਿੱਚ ਰੱਖਣ ਅਤੇ ਸ਼ੋਰ ਪ੍ਰਦੂਸ਼ਣ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਗੱਡੀਆਂ ਵਿੱਚ ਬੇਸਬਾਲ ਬੈਟ ਅਤੇ ਨੁਕੀਲੀਆਂ ਵਸਤੂਆਂ ’ਤੇ ਰੋਕ: ਤੀਜੇ ਅਤੇ ਸਭ ਤੋਂ ਅਹਿਮ ਹੁਕਮ ਵਿੱਚ ਵਾਹਨਾਂ (ਗੱਡੀਆਂ) ਦੇ ਅੰਦਰ ਬੇਸਬਾਲ ਬੈਟ, ਸੋਟੀਆਂ ਜਾਂ ਹੋਰ ਨੁਕੀਲੀਆਂ ਤੇ ਖ਼ਤਰਨਾਕ ਵਸਤੂਆਂ ਰੱਖਣ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਤਾਂ ਜੋ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਈ ਜਾ ਸਕੇ।

ਪ੍ਰਸ਼ਾਸਨ ਦੇ ਇਨ੍ਹਾਂ ਸਖ਼ਤ ਫ਼ੈਸਲਿਆਂ ਦਾ ਮੁੱਖ ਮਕਸਦ ਸ਼ਹਿਰ ਵਿੱਚ ਅਮਨ-ਸ਼ਾਂਤੀ ਬਣਾਉਣਾ ਅਤੇ ਰਾਤ ਵੇਲੇ ਹੋਣ ਵਾਲੇ ਅਪਰਾਧਾਂ ਨੂੰ ਰੋਕਣਾ ਹੈ।

ਇਹ ਵੀ ਪੜ੍ਹੋ...

Punjab Debt Crisis : ਪੰਜਾਬ 'ਤੇ ਹੋਰ ਵਧੇਗੀ ਕਰਜ਼ੇ ਦੀ ਪੰਡ ! 2,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕੇਗੀ ਮਾਨ ਸਰਕਾਰ

LPG ਖ਼ਪਤਕਾਰਾਂ ਲਈ ਵੱਡੀ ਰਾਹਤ: ਹੁਣ 45 ਦੀ ਥਾਂ 25 ਦਿਨਾਂ 'ਚ ਬੁੱਕ ਹੋਵੇਗਾ ਸਿਲੰਡਰ, ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ!

Related Post