ਮਾਲਵੇ ਦੇ ਕਈ ਪਿੰਡਾਂ ’ਚ ਦੁਧਾਰੂ ਪਸ਼ੂਆਂ ’ਤੇ ਅਣਜਾਣ ਵਾਇਰਸ ਦਾ ਹਮਲਾ

By  Aarti January 15th 2024 02:27 PM

Animals Died In Malwa Area: ਮਾਲਵੇ ਦੇ ਕਈ ਪਿੰਡਾਂ ’ਚ ਦੁਧਾਰੂ ਪਸ਼ੂ ’ਤੇ ਅਣਜਾਣ ਵਾਇਰਲ ਦਾ ਹਮਲਾ ਹੋਇਆ ਹੈ। ਜਿਸ ਦੇ ਕਾਰਨ ਸੈਂਕੜਿਆਂ ਦੀ ਗਿਣਤੀ ’ਚ ਦੁਧਾਰੂ ਪਸ਼ੂਆਂ ਦੀ ਵੱਖ ਵੱਖ ਪਿੰਡਾਂ ’ਚ ਮੌਤ ਹੋਈ ਹੈ। ਫਿਲਹਾਲ ਵਾਇਰਸ ਦੀ ਪਛਾਣ ਨਹੀਂ ਹੋਈ ਹੈ। 

ਦੱਸ ਦਈਏ ਕਿ ਦੁਧਾਰੂ ਪਸ਼ੂਆਂ ’ਤੇ ਕਿਹੜੇ ਵਾਇਰਸ ਨੇ ਹਮਲਾ ਕੀਤਾ ਹੈ ਇਸ ਦੀ ਜਾਂਚ ਦੇ ਲਈ ਜਲੰਧਰ ਤੋਂ ਟੀਮਾਂ ਮਾਲਵੇ ਦੇ ਪਿੰਡਾਂ ’ਚ ਪਹੁੰਚੀਆਂ ਹਨ ਅਤੇ ਪਸ਼ੂ ਪਾਲਕਾਂ ਦੇ ਨਾਲ ਰਾਬਤਾ ਕਰ ਰਹੀਆਂ ਹਨ। ਨਾਲ ਹੀ ਉਨ੍ਹਾਂ ਨੂੰ ਜਰੂਰੀ ਹਿਦਾਇਤਾਂ ਵੀ ਦੇ ਰਹੀ ਹੈ ਜਿਸ ਨਾਲ ਹੋਰ ਪਸ਼ੂਆਂ ਨੂੰ ਬਚਾਇਆ ਜਾ ਸਕੇ। 

ਇਹ ਵੀ ਪੜ੍ਹੋ: Punjab Breaking News LIVE: ਭਾਰਤ ਜੋੜੋ ਨਿਆਂ ਯਾਤਰਾ ਦਾ ਦੂਜਾ ਦਿਨ, ਕੜਾਕੇ ਦੀ ਠੰਢ ਨੇ ਠਾਰੇ ਲੋਕ, ਇੱਥੇ ਪੜ੍ਹੋ ਦੇਸ਼-ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ

ਦੁਧਾਰੂ ਪਸ਼ੂਆਂ ਦੀ ਹੋ ਰਹੀ ਮੌਤਾਂ

ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਦੁਧਾਰੂ ਪਸ਼ੂਆਂ ਦੇ ਫੇਫੜਿਆਂ ’ਚ ਪਾਣੀ ਭਰਨ ਤੋਂ ਬਾਅਦ ਮੌਤ ਹੋ ਜਾਂਦੀ ਹੈ। ਅਜਿਹਾ ਕਿਵੇਂ ਅਤੇ ਕਿਉਂ ਹੋ ਰਿਹਾ ਹੈ ਇਸ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਹੈ। 

ਇਹ ਵੀ ਪੜ੍ਹੋ: ਚੰਡੀਗੜ੍ਹ ਮੇਅਰ ਚੋਣਾਂ ਤੋਂ ਪਹਿਲਾਂ AAP ਤੇ ਕਾਂਗਰਸ ਦਾ ਗਠਜੋੜ ! ਐਲਾਨ ਹੋਣਾ ਬਾਕੀ

ਪਸ਼ੂ ਪਾਲਣ ਵਿਭਾਗ ਨੇ ਸਮੇਂ ਸਿਰ ਨਹੀਂ ਸ਼ੁਰੂ ਕੀਤਾ ਇਲਾਜ 

ਦੂਜੇ ਪਾਸੇ ਪਸ਼ੂ ਚਾਲਕਾਂ ਦਾ ਕਹਿਣਾ ਹੈ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਸਮੇਂ ਸਿਰ ਸ਼ੁਰੂ ਇਲਾਜ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਅਣਜਾਣ ਵਾਇਰਸ ਦੇ ਕਾਰਨ ਦੁਧਾਰੂ ਪਸ਼ੂਆਂ ਦੀਆਂ ਲਗਾਤਾਰ ਮੌਤ ਹੋ ਰਹੀਆਂ ਹਨ। ਜਿਸ ਕਾਰਨ ਲੱਖਾਂ ਦੀ ਗਿਣਤੀ ’ਚ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ’ਚ ਦੁਧਾਰੂ ਪਸ਼ੂ ਅਣਜਾਣ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। 

ਇਹ ਵੀ ਪੜ੍ਹੋ: ਵਿਧਾਇਕ ਸੁਖਪਾਲ ਖਹਿਰਾ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, ਅੱਜ ਹੋ ਸਕਦੀ ਹੈ ਰਿਹਾਈ

ਪਹਿਲਾਂ ਲੰਪੀ ਸਕੀਨ ਕਾਰ ਹੋ ਰਹੀ ਸੀ ਪਸ਼ੂਆਂ ਦੀ ਮੌਤਾਂ 

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਪਸ਼ੂਆਂ ’ਤੇ ਲੰਪੀ ਸਕੀਨ ਨਾਂਅ ਦੀ ਬੀਮਾਰੀ ਦਾ ਹਮਲਾ ਹੋਇਆ ਸੀ। ਇਸ ਦੌਰਾਨ ਇੱਕ ਪਸ਼ੂ ਦੇ ਬੀਮਾਰ ਹੋਣ ਮਗਰੋਂ ਬਾਕੀ ਦੂਜੇ ਪਸ਼ੂ ਵੀ ਬੀਮਾਰ ਹੋ ਕੇ ਮਰ ਰਹੇ ਸੀ। ਜਿਸ ਕਾਰਨ ਪਸ਼ੂ ਪਾਲਕਾਂ ਦਾ ਕਾਫੀ ਨੁਕਸਾਨ ਹੋਇਆ ਸੀ। ਲੰਪੀ ਚਮੜੀ ਦੀ ਬਿਮਾਰੀ ਇੱਕ ਛੂਤ ਵਾਲੀ ਬਿਮਾਰੀ ਹੈ, ਜੋ ਮੱਛਰ, ਮੱਖੀ, ਜੂਆਂ ਆਦਿ ਦੇ ਕੱਟਣ ਨਾਲ ਜਾਂ ਸਿੱਧੇ ਸੰਪਰਕ ਨਾਲ ਜਾਂ ਦੂਸ਼ਿਤ ਭੋਜਨ ਜਾਂ ਪਾਣੀ ਰਾਹੀਂ ਫੈਲਦੀ ਹੈ। ਇਸ ਕਾਰਨ ਪਸ਼ੂਆਂ ਵਿੱਚ ਕਈ ਤਰ੍ਹਾਂ ਦੇ ਲੱਛਣ ਪੈਦਾ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਮੌਤ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਮਿੱਤਲ ਅਨੁਸਾਰ ਸੰਕਰਮਿਤ ਗਾਵਾਂ ਦੀ ਜ਼ਿਆਦਾਤਰ ਸੂਚਨਾ ਗਊਸ਼ਾਲਾ ਅਤੇ ਡੇਅਰੀ ਫਾਰਮਾਂ ਤੋਂ ਪ੍ਰਾਪਤ ਹੋਈ ਹੈ।

ਇਹ ਵੀ ਪੜ੍ਹੋ: ਬੇਜ਼ੁਬਾਨਾਂ ਨੂੰ ਬਚਾਉਂਦਿਆਂ ਅੱਗ 'ਚ ਝੁਲਸਿਆ ਬਜ਼ੁਰਗ, ਪਸ਼ੂਆਂ ਨੂੰ ਰੱਖਦਾ ਸੀ ਪਰਿਵਾਰ ਵਾਂਗ

 

Related Post