Bathinda News : ਪਤਨੀ ਤੋਂ ਨਾਰਾਜ ਪਤੀ ਨੇ ਘਰ ਨੂੰ ਲਗਾਈ ਅੱਗ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹ

ਛੋਟੇ ਛੋਟੇ ਬੱਚੇ ਹੁਣ ਸੜਕ ’ਤੇ ਰਹਿਣ ’ਤੇ ਮਜਬੂਰ ਹਨ ਅਤੇ ਮਾਂ ਨੂੰ ਰੋਂਦੇ ਵੇਖ ਬੱਚੇ ਵੀ ਰੋਂਦੇ ਹੋਏ ਨਜ਼ਰ ਆ ਰਹੇ ਹਨ ਪਰ ਗੁੱਸੇ ਦੇ ਵਿੱਚ ਆਏ ਘਰ ਵਾਲੇ ਦੇ ਵੱਲੋਂ ਬੱਚਿਆਂ ਤੱਕ ਦਾ ਵੀ ਖਿਆਲ ਨਹੀਂ ਕੀਤਾ ਗਿਆ ਅਤੇ ਘਰ ਨੂੰ ਹੀ ਅੱਗ ਲਗਾ ਦਿੱਤੀ।

By  Aarti August 20th 2025 11:12 AM -- Updated: August 20th 2025 11:16 AM

Bathinda News :  ਬਠਿੰਡਾ ਦੇ ਜਨਤਾ ਨਗਰ ਗਲੀ ਨੰਬਰ ਛੇ ਦੇ ਵਿੱਚ ਇੱਕ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇੱਕ ਵਿਅਕਤੀ ਵੱਲੋਂ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ ਗਈ। ਗਣੀਮਤ ਇਹ ਰਹੀ ਕਿ ਇਸ ਘਟਨਾ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਪੀੜਤ ਮਹਿਲਾ ਦੇ ਵੱਲੋਂ ਦੱਸਿਆ ਗਿਆ ਕਿ ਉਹ 2500 ਰੁਪਏ ਕਿਰਾਏ ਇਸ ਮਕਾਨ ਵਿੱਚ ਰਹਿੰਦੇ ਹਨ ਇਹ ਮੇਰੇ ਪਤੀ ਦੇ ਨਾਲ ਝਗੜਾ ਮੇਰੇ ਪਿਓ ਦੇ ਕਾਰਨ ਹੋਇਆ ਹੈ ਜੋ ਮੇਰੇ ਪਿਓ ਨੂੰ ਸ਼ਰਾਬ ਅਤੇ ਰੋਟੀ ਦੇਣ ਤੋਂ ਨਾਰਾਜ਼ ਸੀ ਅਤੇ ਗੁੱਸੇ ਵਿੱਚ ਆ ਕੇ ਉਸਨੇ ਘਰ ਦੇ ਵਿੱਚ ਪਏ ਡੀਜ਼ਲ ਦੇ ਡਰਮ ਨੂੰ ਹੀ ਅੱਗ ਲਗਾ ਦਿੱਤੀ ਤੇ ਸਾਰਾ ਘਰ ਸੜ ਕੇ ਸੁਆਹ ਹੋ ਗਿਆ। 

ਛੋਟੇ ਛੋਟੇ ਬੱਚੇ ਹੁਣ ਸੜਕ ’ਤੇ ਰਹਿਣ ’ਤੇ ਮਜਬੂਰ ਹਨ ਅਤੇ ਮਾਂ ਨੂੰ ਰੋਂਦੇ ਵੇਖ ਬੱਚੇ ਵੀ ਰੋਂਦੇ ਹੋਏ ਨਜ਼ਰ ਆ ਰਹੇ ਹਨ ਪਰ ਗੁੱਸੇ ਦੇ ਵਿੱਚ ਆਏ ਘਰ ਵਾਲੇ ਦੇ ਵੱਲੋਂ ਬੱਚਿਆਂ ਤੱਕ ਦਾ ਵੀ ਖਿਆਲ ਨਹੀਂ ਕੀਤਾ ਗਿਆ ਅਤੇ ਘਰ ਨੂੰ ਹੀ ਅੱਗ ਲਗਾ ਦਿੱਤੀ। 

ਫਿਲਹਾਲ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਦੇ ਉੱਤੇ ਪਹੁੰਚੀਆਂ ਅਤੇ ਮਕਾਨ ਮਾਲਿਕ ਵੀ ਮੌਕੇ ਉੱਤੇ ਪਹੁੰਚਿਆ, ਹਾਲਾਂਕਿ ਇਸ ਮੌਕੇ ’ਤੇ ਮਕਾਨ ਮਾਲਿਕ ਦੇ ਵੱਲੋਂ ਸਾਫ ਤੌਰ ਦੇ ਉੱਤੇ ਇਨਕਾਰ ਕਰ ਦਿੱਤਾ ਕਿ ਇਹ ਡਰਮ ਖਾਲੀ ਸੀ ਜਦਕਿ ਪਰਿਵਾਰ ਵੱਲੋਂ ਇਲਜ਼ਾਮ ਹਨ ਕਿ ਇਸ ਦੇ ਵਿੱਚ ਡੀਜ਼ਲ ਭਰਿਆ ਹੋਇਆ ਸੀ। 

ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅੱਗ ਬੁਝਾਉਣ ਦੇ ਲਈ ਮੌਕੇ ਦੇ ਉੱਤੇ ਪਹੁੰਚੀਆਂ ਅਤੇ ਫਾਇਰ ਬ੍ਰਿਗੇਡ ਅਫਸਰ ਵੱਲੋਂ  ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਫਿਲਹਾਲ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਹੈ। 

ਇਹ ਵੀ ਪੜ੍ਹੋ : Delhi ਦੇ ਦੋ ਸਕੂਲਾਂ ਨੂੰ ਮੁੜ ਮਿਲੀਆਂ ਧਮਕੀਆਂ, ਈ-ਮੇਲ ਨੇ ਮਚਾਇਆ ਦਹਿਸ਼ਤ ਦਾ ਮਾਹੌਲ

Related Post