Mohali Momo : ਮੋਮੋਜ਼ ਖਾਣ ਵਾਲੇ ਸਾਵਧਾਨ! ਇੱਕ ਵਿਕਰੇਤਾ ਦੇ ਘਰ ਫਰਿੱਜ਼ ਚ ਰੱਖਿਆ ਮਿਲਿਆ ਜਾਨਵਰ ਦਾ ਸਿਰ, ਲੋਕਾਂ ਚ ਹੜਕੰਪ
Non-Veg Momo : ਜਿਹੜੇ ਨਾਨ-ਵੈਜ ਸਪਰਿੰਗ ਰੋਲ ਜਾਂ ਮੋਮੋਜ਼ ਬਣਾਏ ਜਾ ਰਹੇ ਸਨ। ਉਨ੍ਹਾਂ ਲਈ ਜੋ ਮੀਟ ਵਰਤਿਆ ਜਾ ਰਿਹਾ ਸੀ, ਉਸਦਾ ਵੀ ਹਜੇ ਤੱਕ ਪਤਾ ਨਹੀਂ ਲੱਗ ਪਾਇਆ ਹੈ ਕਿ ਉਹ ਕਿਸ ਚੀਜ਼ ਦਾ ਹੈ ਕਿਉਂਕਿ ਹਜੇ ਤੱਕ ਉਹ ਟੁਕੜਾ ਇੱਥੇ ਹੀ ਪਿਆ ਹੈ ਤੇ ਉਸ ਦੀ ਕੋਈ ਸੈਂਪਲਿੰਗ ਵੀ ਨਹੀਂ ਕੀਤੀ ਗਈ ਹੈ।
Momo and Spring Rolls : ਮੁਹਾਲੀ ਦੇ ਮਟੌਰ ਵਿਖੇ ਇੱਕ ਘਰ ਦੇ ਅੰਦਰ ਗੈਰ-ਕਾਨੂੰਨੀ ਤਰੀਕੇ ਦੇ ਨਾਲ ਮੋਮੋਜ਼ ਅਤੇ ਸਪਰਿੰਗ ਰੋਲ ਬਣਾਉਣ ਦਾ ਕੰਮ ਚੱਲ ਰਿਹਾ ਸੀ, ਜਿੱਥੋਂ ਮੋਮੋਜ ਅਤੇ ਸਪਰਿੰਗ ਰੋਲ ਬਣਾ ਕੇ ਪੂਰੇ ਮੋਹਾਲੀ ਅਤੇ ਹੋਰ ਥਾਵਾਂ 'ਤੇ ਸਪਲਾਈ ਕੀਤੇ ਜਾਂਦੇ ਸਨ। ਜਿੱਥੇ ਕਿ ਬੇਹਦ ਗੰਦਗੀ ਵਾਲੇ ਮਾਹੌਲ ਦੇ ਵਿੱਚ ਇਹਨਾਂ ਖਾਣ ਵਾਲੀ ਵਸਤੂਆਂ ਨੂੰ ਤਿਆਰ ਕੀਤਾ ਜਾ ਰਿਹਾ ਸੀ।
ਇਸ ਘਰ ਦੀ ਇੱਕ ਵੀਡੀਓ ਵਾਇਰਲ (Momo Viral Video) ਹੋਣ ਤੋਂ ਬਾਅਦ ਜਦ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤਾਂ ਹਾਲਾਤ ਬਦ ਤੋਂ ਬਦਤਰ ਪਾਏ ਗਏ, ਜਿੱਥੇ ਕਿ ਗੰਦਗੀ ਭਰੇ ਹਾਲਾਤਾਂ ਦੇ ਵਿੱਚ ਮੋਮੋਜ਼ ਅਤੇ ਸਪਰਿੰਗ ਰੋਲ ਤਿਆਰ ਕੀਤੇ ਜਾ ਰਹੇ ਸਨ ਖਾਣ ਵਾਲੀਆਂ ਵਸਤੂਆਂ ਲਈ ਜਿਹੜੀਆਂ ਸਬਜ਼ੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ, ਉਹ ਵੀ ਪੂਰੀ ਤਰ੍ਹਾਂ ਗਲੀਆਂ-ਸੜੀਆਂ ਹੋਈਆਂ ਪਾਈਆਂ ਗਈਆਂ।
ਮੋਮੋਜ਼ ਲਈ ਕਿਹੜਾ ਵਰਤਿਆ ਜਾ ਰਿਹਾ ਮੀਟ ?
ਇੱਥੋਂ ਤੱਕ ਕਿ ਜਿਹੜੇ ਨਾਨ-ਵੈਜ ਸਪਰਿੰਗ ਰੋਲ ਜਾਂ ਮੋਮੋਜ਼ (Non-Veg Momo) ਬਣਾਏ ਜਾ ਰਹੇ ਸਨ। ਉਨ੍ਹਾਂ ਲਈ ਜੋ ਮੀਟ ਵਰਤਿਆ ਜਾ ਰਿਹਾ ਸੀ, ਉਸਦਾ ਵੀ ਹਜੇ ਤੱਕ ਪਤਾ ਨਹੀਂ ਲੱਗ ਪਾਇਆ ਹੈ ਕਿ ਉਹ ਕਿਸ ਚੀਜ਼ ਦਾ ਹੈ ਕਿਉਂਕਿ ਹਜੇ ਤੱਕ ਉਹ ਟੁਕੜਾ ਇੱਥੇ ਹੀ ਪਿਆ ਹੈ ਤੇ ਉਸ ਦੀ ਕੋਈ ਸੈਂਪਲਿੰਗ ਵੀ ਨਹੀਂ ਕੀਤੀ ਗਈ ਹੈ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮੋਮੋਜ ਅਤੇ ਸਪਰਿੰਗ ਰੋਲ ਬਣਾਉਣ ਵਾਲੇ ਕਾਰੀਗਰ ਇੱਥੋਂ ਭੱਜ ਚੁੱਕੇ ਹਨ ਮਕਾਨ ਮਾਲਕ ਦਾ ਕੁਝ ਵੀ ਪਤਾ ਨਹੀਂ ਲੱਗ ਪਾ ਰਿਹਾ, ਉੱਥੇ ਹੀ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਹਜੇ ਤੱਕ ਇਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਨਾ ਹੀ ਕਿਸੇ ਚੀਜ਼ ਦੇ ਸੈਂਪਲ ਲਿੱਤੇ ਗਏ ਹਨ. ਇਸੇ ਕਰਕੇ ਮਟੌਰ ਵਾਸੀਆਂ ਵੱਲੋਂ ਇਸ ਘਰ ਨੂੰ ਹੁਣ ਜਿੰਦਰਾ ਲਾ ਦਿੱਤਾ ਗਿਆ ਹੈ ਤਾਂ ਕਿ ਇਸ ਦੇ ਅੰਦਰ ਪਏ ਸਬੂਤਾਂ ਨੂੰ ਮਿਟਾਇਆ ਨਾ ਜਾ ਸਕੇ ਅਤੇ ਇਸ ਉੱਤੇ ਕਾਰਵਾਈ ਦੀ ਲਗਾਤਾਰ ਮਹੱਲਾ ਵਾਸੀਆਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ।