ਹਾਈਕੋਰਟ ਬਾਰ ਐਸੋਸੀਏਸ਼ਨਾਂ ਦੀਆਂ ਸਾਲਾਨਾ ਚੋਣਾਂ ਮੁਕੰਮਲ, ਨਤੀਜੇ ਜਾਰੀ

By  Jasmeet Singh December 17th 2022 11:49 AM -- Updated: December 17th 2022 11:53 AM

ਚੰਡੀਗੜ੍ਹ, 17 ਦਸੰਬਰ: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਦੇ ਗਠਨ ਲਈ ਸਾਲਾਨਾ ਚੋਣਾਂ ਲਈ ਵੋਟਿੰਗ ਪੂਰੀ ਹੋ ਚੁੱਕੀ ਹੈ। ਇਨ੍ਹਾਂ ਚੋਣਾਂ 'ਚ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ। 

ਚੋਣ ਨਤੀਜਿਆਂ ਮੁਤਾਬਕ ਐਡਵੋਕੇਟ ਜੀ.ਬੀ.ਐਸ. ਢਿੱਲੋਂ 1501 ਵੋਟਾਂ ਲੈ ਕੇ ਪ੍ਰਧਾਨ ਦੀ ਚੋਣ ਜਿੱਤ ਗਏ ਹਨ। ਐਡਵੋਕੇਟ ਅਰੁਣ ਚੰਦਰ ਸ਼ਰਮਾ 1038 ਵੋਟਾਂ ਲੈ ਕੇ ਮੀਤ ਪ੍ਰਧਾਨ ਦੇ ਅਹੁਦੇ 'ਤੇ ਕਾਬਜ਼ ਹੋਣਗੇ। ਐਡਵੋਕੇਟ ਜਸਮੀਤ ਭਾਟੀਆ ਨੇ ਸਕੱਤਰ ਅਹੁਦੇ ਦੀ ਚੋਣ 1498 ਵੋਟਾਂ ਨਾਲ ਜਿੱਤ ਲਈ ਹੈ। ਉਥੇ ਹੀ ਸ਼੍ਰੀਮਤੀ ਨਮਰਤਾ ਨੇ 1584 ਵੋਟਾਂ ਲੈ ਕੇ ਸੰਯੁਕਤ ਸਕੱਤਰ ਦੀ ਚੋਣ 'ਚ ਬਾਜ਼ੀ ਮਾਰੀ। ਬਲਜੀਤ ਬੈਨੀਵਾਲ 1579 ਵੋਟਾਂ ਲੈ ਕੇ ਬਾਰ ਐਸੋਸੀਏਸ਼ਨ ਦੇ ਖਜ਼ਾਨਚੀ ਹੋਣਗੇ।

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਲਈ 4 ਉਮੀਦਵਾਰ ਮੈਦਾਨ ਵਿੱਚ ਉਤਰੇ ਸਨ ਜਦਕਿ ਇਸ ਦੇ ਨਾਲ ਹੀ ਮੀਤ ਪ੍ਰਧਾਨ ਦੇ ਅਹੁਦੇ ਲਈ 6 ਉਮੀਦਵਾਰਾਂ ਨੇ ਚੋਣ ਲੜੀ। ਸਕੱਤਰ ਦੇ ਅਹੁਦੇ ਲਈ 3 ਉਮੀਦਵਾਰ ਅਤੇ ਸਹਿ ਸਕੱਤਰ ਦੇ ਅਹੁਦੇ ਲਈ 3 ਉਮੀਦਵਾਰ ਮੈਦਾਨ ਵਿੱਚ ਸਨ। ਉਥੇ ਹੀ ਖ਼ਜ਼ਾਨਚੀ ਦੇ ਅਹੁਦੇ ਲਈ ਵੀ ਤਿੰਨ ਉਮੀਦਵਾਰ ਮੈਦਾਨ ਵਿੱਚ ਨਿੱਤਰੇ ਸਨ। 

-  ਰਿਪੋਰਟਰ ਨੇਹਾ ਸ਼ਰਮਾ ਦੇ ਸਹਿਯੋਗ ਨਾਲ 

Related Post