Kulhar Pizza ਵਾਲੇ ਸਹਿਜ ਅਰੋੜਾ ਦੀ ਇੱਕ ਹੋਰ ਵੀਡੀਓ ਵਾਇਰਲ, ਮੇਰੇ ਜਾਣ ਤੋਂ ਬਾਅਦ ਮੇਰੀ ਪਤਨੀ ਨੂੰ ਨਾ ਕਰਿਓ ਟ੍ਰੋਲ
ਸੋਸ਼ਲ ਮੀਡੀਆ 'ਤੇ ਛਿੜੀ ਨਵੀਂ ਚਰਚਾ
Another video of Kulhar Pizza owner Sehaj Arora : ਜਲੰਧਰ ਦੇ ਕੁਲਹੜ ਪੀਜ਼ਾ ਫੇਮ ਸਹਿਜ ਅਰੋੜਾ ਦੇ ਬਿਮਾਰ ਹੋਣ ਦੀ ਖ਼ਬਰ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਸਹਿਜ ਅਰੋੜਾ ਆਪਣੀ ਸਿਹਤ ਬਾਰੇ ਚਿੰਤਾ ਜ਼ਾਹਰ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਉਹ ਕਹਿ ਰਿਹਾ ਹੈ ਕਿ ਡਾਕਟਰਾਂ ਨੇ ਉਸ ਨੂੰ ਬ੍ਰੇਨ ਟਿਊਮਰ ਹੋਣ ਦੀ ਗੱਲ ਦੱਸੀ ਹੈ ਅਤੇ ਉਸ ਨੂੰ ਡਰ ਹੈ ਕਿ ਉਹ ਹੁਣ ਬਚ ਨਹੀਂ ਸਕੇਗਾ।
ਇਹ ਵੀ ਪੜ੍ਹੋ :
Lawrence Bishnoi ਦਾ ਕੱਟੜ ਵਿਰੋਧੀ ਗੈਂਗਸਟਰ ਹਿਮਾਂਸ਼ੂ ਭਾਊ ਗ੍ਰਿਫ਼ਤਾਰ, ਬਰਗਰ ਕਿੰਗ ਕਾਂਡ ਰਾਹੀਂ ਆਇਆ ਸੀ ਚਰਚਾ 'ਚ
ਵੀਡੀਓ ਵਿੱਚ ਸਹਿਜ ਨੇ ਲੋਕਾਂ ਨੂੰ ਇੱਕ ਭਾਵੁਕ ਅਪੀਲ ਕੀਤੀ ਕਿ ਉਹ ਉਸਦੀ ਮੌਤ ਤੋਂ ਬਾਅਦ ਉਸਦੀ ਪਤਨੀ ਨੂੰ ਟ੍ਰੋਲ ਨਾ ਕਰਨ। ਉਸਦੇ ਬਿਆਨ ਨੇ ਸੋਸ਼ਲ ਮੀਡੀਆ 'ਤੇ ਗਰਮਾ-ਗਰਮ ਚਰਚਾ ਛੇੜ ਦਿੱਤੀ ਹੈ। ਉਸ ਦੇ ਬਿਆਨ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵੀਡੀਓ 'ਚ ਸਹਿਜ ਅਰੋੜਾ ਲੋਕਾਂ ਨੂੰ ਕਹਿੰਦੇ ਹਨ ਕਿ ਉਸਦੇ ਜਾਣ ਤੋਂ ਬਾਅਦ ਉਸ ਦੀ ਪਤਨੀ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ ਅਤੇ ਨਾ ਹੀ ਸੋਸ਼ਲ ਮੀਡੀਆ 'ਤੇ ਉਸ ਨੂੰ ਟ੍ਰੋਲ ਕੀਤਾ ਜਾਵੇ। ਹਾਲਾਂਕਿ ਸਹਿਜ ਅਰੋੜਾ ਦੀ ਸਿਹਤ ਸਥਿਤੀ ਅਤੇ ਟਿਊਮਰ ਸੰਬੰਧੀ ਦਾਅਵੇ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਉਸਦੀ ਸਿਹਤ ਸੰਬੰਧੀ ਅਧਿਕਾਰਤ ਡਾਕਟਰੀ ਜਾਣਕਾਰੀ ਦੀ ਉਡੀਕ ਹੈ।
ਦੱਸ ਦੇਈਏ ਕਿ ਜਲੰਧਰ ਦੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਕੁਲਹੜ ਪੀਜ਼ਾ ਜੋੜੇ ਵਜੋਂ ਮਸ਼ਹੂਰ ਹਨ। ਇਹ ਜੋੜਾ ਪਹਿਲਾਂ ਉਦੋਂ ਵਿਵਾਦਾਂ ਵਿੱਚ ਘਿਰਿਆ ਜਦੋਂ ਉਨ੍ਹਾਂ ਨੇ ਏਅਰ ਰਾਈਫਲ ਨਾਲ ਇੱਕ ਫੋਟੋ ਸਾਂਝੀ ਕੀਤੀ। ਇਸ ਤੋਂ ਬਾਅਦ ਜੋੜੇ ਦਾ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ , ਜਿਸ ਤੋਂ ਬਾਅਦ ਇਹ ਜੋੜਾ ਖੂਬ ਚਰਚਾ 'ਚ ਆਇਆ ਸੀ।