ਟ੍ਰੇਵਲ ਏਜੰਟ ਦੀ ਧੋਖਾਧੜੀ ਦਾ ਖਾਮੀਆਜ਼ਾ ਭੁਗਤੇਗਾ ਬਿਨੈਕਾਰ, ਕੈਨੇਡਾ ਜਾਣ ਦੇ ਚਾਹਵਾਨ ਜ਼ਰੂਰ ਧਿਆਨ ਦੇਣ

ਖਰੜ ਦੇ ਰਹਿਣ ਵਾਲੇ ਇਕ ਟਰੈਵਲ ਏਜੰਟ ਨੇ ਇੱਕ ਵਿਅਕਤੀ ਨੂੰ ਕੈਨੇਡਾ ਵਰਕ ਪਰਮਿਟ 'ਤੇ ਭੇਜਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਠੱਗ ਲਏ।

By  Jasmeet Singh April 20th 2023 02:10 PM

ਮੁਹਾਲੀ: ਖਰੜ ਦੇ ਰਹਿਣ ਵਾਲੇ ਇਕ ਟਰੈਵਲ ਏਜੰਟ ਨੇ ਇੱਕ ਵਿਅਕਤੀ ਨੂੰ ਕੈਨੇਡਾ ਵਰਕ ਪਰਮਿਟ 'ਤੇ ਭੇਜਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਠੱਗ ਲਏ। ਏਜੰਟ ਨੇ ਅੰਬੈਸੀ ਵਿੱਚ ਕਲਾਇੰਟ ਦੀ ਫਾਈਲ ਲਾਉਣ ਸਮੇਂ ਉਸ ਵਿੱਚ ਇੱਕ ਜਾਅਲੀ ਆਈਲੈਟਸ ਸਰਟੀਫਿਕੇਟ ਲਗਾ ਦਿੱਤਾ ਗਿਆ। ਜਿਸ ਕਾਰਨ ਕੈਨੇਡਾ ਅੰਬੈਸੀ ਨੇ ਬਿਨੈਕਾਰ 'ਤੇ ਦੋ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। 

ਹੁਣ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਮੁਲਜ਼ਮ ਟ੍ਰੈਵਲ ਏਜੰਟ ਖ਼ਿਲਾਫ਼ ਧੋਖਾਧੜੀ, ਇਮੀਗ੍ਰੇਸ਼ਨ ਐਕਟ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਜਗਤਾਰ ਸਿੰਘ ਵਾਸੀ ਗਲੀ ਨੰਬਰ 3 ਸੰਨੀ ਐਨਕਲੇਵ, ਖਰੜ ਵਜੋਂ ਹੋਈ ਹੈ। ਪੁਲਿਸ ਨੇ ਉਕਤ ਕੇਸ ਤਰਨਤਾਰਨ ਦੇ ਪਿੰਡ ਦੁਬਲੀ ਵਾਸੀ ਰਣਜੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ।


ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤਕਾਰਤਾ ਨੇ ਦੱਸਿਆ ਕਿ ਮੁਲਜ਼ਮ ਦਾ ਗਿੱਲ ਚੌਕ ਵਿੱਚ ਦਫ਼ਤਰ ਸੀ। ਗੱਲ ਕਰਨ 'ਤੇ ਉਸ ਨੇ ਰਣਜੀਤ ਸਿੰਘ ਨੂੰ ਆਪਣੇ ਦਫ਼ਤਰ ਬੁਲਾ ਲਿਆ। ਜਿੱਥੇ ਵਰਕ ਪਰਮਿਟ 'ਤੇ ਕੈਨੇਡਾ ਭੇਜਣ ਦੇ ਬਹਾਨੇ ਉਸ ਤੋਂ 8 ਲੱਖ ਰੁਪਏ ਲੈ ਲਏ। ਸ਼ਿਕਾਇਤਕਾਰਤਾ ਨੂੰ ਦੱਸੇ ਬਿਨਾਂ ਮੁਲਜ਼ਮ ਨੇ ਉਸ ਦੀ ਫਾਈਲ ਵਿੱਚ ਆਈਲੈਟਸ ਦਾ ਜਾਅਲੀ ਸਰਟੀਫਿਕੇਟ ਪਾ ਦਿੱਤਾ। 

ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੋਸ਼ ਸਹੀ ਪਾਏ ਜਾਣ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਡੀ.ਏ.ਲੀਗਲ ਦੀ ਰਾਏ ਲੈ ਕੇ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪੰਜਾਬ 'ਚ ਵਿਦੇਸ਼ਾਂ 'ਚ ਭੇਜਣ ਦੇ ਨਾਂ 'ਤੇ ਠੱਗੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। 

ਜਲੰਧਰ ਉਪ ਚੋਣ ਲਈ ਕਾਂਗਰਸ ਨੇ 40 ਦਿੱਗਜਾਂ ਨੂੰ ਮੈਦਾਨ 'ਚ ਉਤਾਰਿਆ, ਇੱਥੇ ਦੇਖੋ ਲਿਸਟ
ਫਰਾਰ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਏਅਰਪੋਰਟ ’ਤੇ ਰੋਕਿਆ, ਕੀਤੀ ਜਾ ਰਹੀ ਹੈ ਪੁੱਛਗਿੱਛ

Related Post