Offline UPI Payment: ਕੀ ਤੁਹਾਨੂੰ ਘੱਟ ਇੰਟਰਨੈੱਟ ਸਪੀਡ ਕਾਰਨ ਪੈਸੇ ਭੇਜਣ ’ਚ ਹੋ ਰਹੀ ਹੈ ਮੁਸ਼ਕਿਲ, ਤਾਂ ਬਿਨਾਂ Internet ਇੰਝ ਕਰੋ ਟ੍ਰਾਂਜੇਕਸ਼ਨ

By  Aarti December 20th 2023 02:50 PM -- Updated: December 20th 2023 03:11 PM

Offline UPI Payment: ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ ਬਹੁਤੇ ਲੋਕ ਡਿਜਿਟਲ ਤਰੀਕੇ ਨਾਲ ਭੁਗਤਾਨ ਕਰਨਾ ਪਸੰਦ ਕਰਦੇ ਹਨ ਅਜਿਹੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਤੁਸੀਂ ਪੇਮੈਂਟ ਕਰਦੇ ਹੋ ਤਾਂ ਜਾਂ ਤਾਂ ਇੰਟਰਨੈੱਟ ਕੰਮ ਨਹੀਂ ਕਰਦਾ ਜਾਂ ਫਿਰ ਨੈੱਟਵਰਕ ਦੀ ਸਮੱਸਿਆ ਆ ਜਾਂਦੀ ਹੈ। ਇਸ ਲਈ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਤੁਸੀਂ ਯੂਪੀ ਭੁਗਤਾਨ ਆਫਲਾਈਨ ਵੀ ਕਰ ਸਕਦੇ ਹੋ।

ਦੱਸ ਦਈਏ ਕਿ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਗਾਹਕਾਂ ਨੂੰ ਆਫਲਾਈਨ ਯੂਪੀਆਈ ਭੁਗਤਾਨ ਦੀ ਇਜਾਜ਼ਤ ਦਿੱਤੀ ਹੈ। ਜਿਸ 'ਚ ਤੁਸੀਂ ਬਟਨ ਫੋਨ ਰਾਹੀਂ ਆਫਲਾਈਨ ਪੇਮੈਂਟ ਵੀ ਕਰ ਸਕਦੇ ਹੋ, ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਸਮਾਰਟਫੋਨ ਹੀ ਹੋਵੇ। ਇਹ ਸਿਰਫ਼ ਜ਼ਰੂਰੀ ਹੈ ਕਿ ਤੁਹਾਡਾ ਫ਼ੋਨ ਨੰਬਰ ਬੈਂਕ ਖਾਤੇ ਨਾਲ ਜੁੜਿਆ ਹੋਵੇ। ਤਾਂ ਆਓ ਜਾਣਦੇ ਹਾਂ ਔਫਲਾਈਨ ਭੁਗਤਾਨ ਕਰਨ ਦਾ ਤਰੀਕਾ।

ਆਫਲਾਈਨ ਪੈਸੇ ਭੇਜਣ ਦਾ ਤਰੀਕਾ : 

ਤੁਹਾਨੂੰ ਦਸ ਦਈਏ ਕਿ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਦੇ ਡਾਇਲਰ ਤੋਂ *99# ਡਾਇਲ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ “1” ਵਿਕਲਪ “ਪੈਸੇ ਭੇਜੋ” ਨੂੰ ਚੁਣਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਉਹ ਯੂਪੀਆਈ ਆਈਡੀ ਦਾਖਲ ਕਰਨੀ ਹੋਵੇਗੀ ਜਿਸ ਨੂੰ ਤੁਸੀਂ ਲੈਣ-ਦੇਣ ਲਈ ਵਰਤਣਾ ਚਾਹੁੰਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਬੈਂਕ ਖਾਤੇ ਨਾਲ ਲਿੰਕ ਕੀਤਾ ਫ਼ੋਨ ਨੰਬਰ ਜਾਂ ਸਿਰਫ਼ ਬੈਂਕ ਖਾਤਾ ਨੰਬਰ ਵੀ ਦਰਜ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਉਹ ਰਕਮ ਦਾਖਲ ਕਰ ਸਕਦੇ ਹੋ ਜਿਸ ਨੂੰ ਭੇਜਣਾ ਚਾਹੁੰਦੇ ਹੋ।

ਦੱਸ ਦਈਏ ਕਿ ਇਸ ਰਾਹੀਂ ਸਿਰਫ ਰਕਮ 5000 ਰੁਪਏ ਤੋਂ ਘੱਟ ਹੀ ਭੇਜ ਕਰਦੇ ਹੋ। ਇਸ ਤੋਂ ਬਾਅਦ ਤੁਹਾਨੂੰ ਆਪਣਾ UPI ਪਿੰਨ ਦਰਜ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ ਯੂਪੀਆਈ ਪਿੰਨ ਦਾਖਲ ਕਰਦੇ ਹੋ, ਲੈਣ-ਦੇਣ ਪੂਰਾ ਹੋ ਜਾਵੇਗਾ।

ਪੈਸੇ ਭੇਜਣ ਤੋਂ ਪਹਿਲਾਂ, ਤੁਹਾਨੂੰ ਆਫਲਾਈਨ ਮੋਡ ਲਈ ਸੈੱਟਅੱਪ ਕਰਨਾ ਹੋਵੇਗਾ : 

  • ਦੱਸ ਦਈਏ ਕਿ ਸੈੱਟਅੱਪ ਕਰਨ ਲਈ, ਤੁਹਾਨੂੰ ਸਭ ਤੋਂ ਪਹਿਲਾਂ ਫ਼ੋਨ ਦੇ ਡਾਇਲਰ ਤੋਂ *99# ਡਾਇਲ ਕਰਨਾ ਹੋਵੇਗਾ। ਇਸ ਨੰਬਰ ਨੂੰ ਡਾਇਲ ਕਰਨ ਨਾਲ ਤੁਸੀਂ ਯੂਪੀਆਈ ਅਤੇ ਹੋਰ ਸੰਬੰਧਿਤ ਕਾਰਜਾਂ ਲਈ ਆਫਲਾਈਨ ਲੈਣ-ਦੇਣ ਕਰਨ ਦੇ ਯੋਗ ਹੋਵੋਗੇ।
  • ਫਿਰ ਤੁਹਾਨੂੰ ਭਾਸ਼ਾ ਚੁਣਨ ਲਈ ਕਿਹਾ ਜਾਵੇਗਾ।
  • ਇਸ ਤੋਂ ਬਾਅਦ ਤੁਹਾਨੂੰ ਸੰਦੇਸ਼ 'ਚ ਆਪਣੇ ਬੈਂਕ ਦਾ ਆਈਐਫਐਸਸੀ ਕੋਡ ਦਰਜ ਕਰਨਾ ਹੋਵੇਗਾ।
  • ਫਿਰ ਬੈਂਕ ਖਾਤਾ ਨੰਬਰ ਲਿੰਕ ਕਰਨ ਅਤੇ ਭੁਗਤਾਨ ਪ੍ਰਕਿਰਿਆ ਨੂੰ ਸੈੱਟ ਕਰਨ ਲਈ ਵਿਕਲਪ "1" ਜਾਂ "2" ਜਾਂ ਹੋਰ ਵਿਕਲਪ ਦਾਖਲ ਕਰਨਾ ਹੋਵੇਗਾ।
  • ਇਸ ਤੋਂ ਬਾਅਦ ਤੁਹਾਨੂੰ ਆਪਣੇ ਡੈਬਿਟ ਕਾਰਡ ਦੇ ਆਖਰੀ ਛੇ ਅੰਕ ਅਤੇ ਮਿਆਦ ਪੁੱਗਣ ਦੀ ਤਾਰੀਖ ਦਰਜ ਕਰਨੀ ਪਵੇਗੀ।
  • ਇਸ ਤੋਂ ਬਾਅਦ ਹੀ ਤੁਹਾਡੀ ਆਫਲਾਈਨ ਯੂਪੀਆਈ ਭੁਗਤਾਨ ਸਹੂਲਤ ਚਾਲੂ ਹੋ ਜਾਵੇਗੀ ਅਤੇ ਤੁਸੀਂ ਬਿਨਾਂ ਇੰਟਰਨੈਟ ਦੇ ਵੀ ਪੈਸੇ ਭੇਜ ਸਕੋਗੇ।

ਇਹ ਵੀ ਪੜ੍ਹੋ: Weight loss tips : ਰਾਤ ਨੂੰ ਸੋਨ ਤੋਂ ਪਹਿਲਾ ਵਰਤੋਂ ਇਹ ਨੁਕਤੇ ਤੇ ਘਟਾਉ ਆਪਣਾ ਭਾਰ

Related Post