ਆਸਿਫ਼ ਅਲੀ ਜ਼ਰਦਾਰੀ ਬਣੇ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ; ਇਮਰਾਨ ਦੇ ਉਮੀਦਵਾਰ ਨੂੰ ਹਾਰ

By  Aarti March 9th 2024 06:54 PM

Pakistan President Asif Ali Zardari: ਆਸਿਫ਼ ਅਲੀ ਜ਼ਰਦਾਰੀ ਨੇ ਅੱਜ ਪਾਕਿਸਤਾਨ ਵਿੱਚ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਜ਼ਰਦਾਰੀ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਬਣ ਗਏ ਹਨ। ਦੱਸ ਦਈਏ ਕਿ ਉਨ੍ਹਾਂ ਨੇ ਇਮਰਾਨ ਖਾਨ ਦੇ ਉਮੀਦਵਾਰ ਮਹਿਮੂਦ ਖਾਨ ਅਚਕਜ਼ਈ ਨੂੰ 230 ਵੋਟਾਂ ਨਾਲ ਹਰਾਇਆ। ਜ਼ਰਦਾਰੀ ਨੂੰ 411 ਵੋਟਾਂ ਮਿਲੀਆਂ, ਜਦਕਿ ਅਚਕਜ਼ਈ ਨੂੰ ਸਿਰਫ਼ 118 ਵੋਟਾਂ ਮਿਲੀਆਂ।

ਨਵਾਜ਼ ਦੀ ਪਾਰਟੀ ਪੀਐਮਐਲ-ਐਨ ਅਤੇ ਬਿਲਾਵਲ ਦੀ ਪਾਰਟੀ ਪੀਪੀਪੀ ਨੇ ਮਿਲ ਕੇ ਆਸਿਫ਼ ਅਲੀ ਜ਼ਰਦਾਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਹ ਸਾਲ 2008 ਵਿੱਚ ਰਾਸ਼ਟਰਪਤੀ ਵੀ ਬਣੇ ਸਨ। ਇਸ ਦੇ ਨਾਲ ਹੀ ਇਮਰਾਨ ਪੱਖੀ SIC ਪਾਰਟੀ ਨੇ ਮਹਿਮੂਦ ਖਾਨ ਅਚਕਜ਼ਈ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਸੀ।

ਰਾਸ਼ਟਰਪਤੀ ਚੋਣ ਵਿੱਚ ਵੋਟਿੰਗ ਦੌਰਾਨ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਕੁਝ ਮੈਂਬਰਾਂ ਨੇ ਇਮਰਾਨ ਖ਼ਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਹਾਲਾਂਕਿ, ਇਹ ਪਹਿਲਾਂ ਹੀ ਤੈਅ ਮੰਨਿਆ ਗਿਆ ਸੀ ਕਿ ਜ਼ਰਦਾਰੀ ਰਾਸ਼ਟਰਪਤੀ ਬਣ ਜਾਣਗੇ।

ਇਹ ਵੀ ਪੜ੍ਹੋ: 2,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਾ ਇਹ ਫਿਲਮ ਨਿਰਮਾਤਾ ਗ੍ਰਿਫਤਾਰ

Related Post