Fri, Jun 21, 2024
Whatsapp

Cannes Film Festival 2024 ’ਚ ਇਸ ਪੰਜਾਬੀ ਗਾਇਕਾ ਨੇ ਪੰਜਾਬੀ ਸੂਟ ਪਾ ਕੇ ਬਟੋਰੀਆਂ ਸੁਰਖੀਆਂ

ਦੁਨੀਆ ਭਰ ਦੇ ਸਿਤਾਰਿਆਂ ਨਾਲ ਸਜੇ ਇਸ ਇਕੱਠ 'ਚ ਜਿੱਥੇ ਲੋਕ ਪੱਛਮੀ ਪਹਿਰਾਵੇ 'ਚ ਨਜ਼ਰ ਆਏ, ਉੱਥੇ ਹੀ ਸੁਨੰਦਾ ਦੇ ਭਾਰਤੀ ਪਹਿਰਾਵੇ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ।

Written by  Aarti -- May 20th 2024 05:06 PM
Cannes Film Festival 2024 ’ਚ ਇਸ ਪੰਜਾਬੀ ਗਾਇਕਾ ਨੇ ਪੰਜਾਬੀ ਸੂਟ ਪਾ ਕੇ ਬਟੋਰੀਆਂ ਸੁਰਖੀਆਂ

Cannes Film Festival 2024 ’ਚ ਇਸ ਪੰਜਾਬੀ ਗਾਇਕਾ ਨੇ ਪੰਜਾਬੀ ਸੂਟ ਪਾ ਕੇ ਬਟੋਰੀਆਂ ਸੁਰਖੀਆਂ

Sunanda Sharma Outfit : ਫਰਾਂਸ 'ਚ ਹੋਣ ਵਾਲੇ 'ਕਾਨ ਫਿਲਮ ਫੈਸਟੀਵਲ-2024' 'ਚ  ਦੁਨੀਆ ਭਰ ਤੋਂ ਸਿਤਾਰਿਆਂ ਦਾ ਇਕੱਠ ਹੁੰਦਾ ਹੈ। ਜਿਸ 'ਚ ਸੈਲੀਬ੍ਰਿਟੀਜ਼ ਆਪਣੇ ਆਊਟਫਿਟਸ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਕਈ ਮਸ਼ਹੂਰ ਹਸਤੀਆਂ ਨੇ ਆਪਣੇ ਪਹਿਰਾਵੇ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਜਿਸ ਵਿੱਚ ਇੱਕ ਨਾਮ ਪੰਜਾਬੀ ਅਦਾਕਾਰਾ ਅਤੇ ਗਾਇਕਾ ਸੁਨੰਦਾ ਸ਼ਰਮਾ ਦਾ ਹੈ।

ਸੁਨੰਦਾ ਨੇ ਸ਼ੁੱਕਰਵਾਰ ਨੂੰ ਫਰਾਂਸ ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਦੁਪੱਟੇ ਦੇ ਨਾਲ ਇੱਕ ਰਵਾਇਤੀ ਸੂਟ ਪਹਿਨ ਕੇ ਰੈੱਡ ਕਾਰਪੇਟ 'ਤੇ ਚੱਲਦਿਆਂ ਇੱਕ ਰਾਣੀ ਵਾਂਗ ਆਪਣੀ ਪੰਜਾਬੀ ਪਛਾਣ ਨੂੰ ਅਪਣਾਇਆ। ਜਿਸ ਕਾਰਨ ਹਰ ਕੋਈ ਉਨ੍ਹਾਂ ਦੇ ਇਸ ਅੰਦਾਜ਼ ਦਾ ਦੀਵਾਨਾ ਹੋ ਗਿਆ।

ਦੁਨੀਆ ਭਰ ਦੇ ਸਿਤਾਰਿਆਂ ਨਾਲ ਸਜੇ ਇਸ ਇਕੱਠ 'ਚ ਜਿੱਥੇ ਲੋਕ ਪੱਛਮੀ ਪਹਿਰਾਵੇ 'ਚ ਨਜ਼ਰ ਆਏ, ਉੱਥੇ ਹੀ ਸੁਨੰਦਾ ਦੇ ਭਾਰਤੀ ਪਹਿਰਾਵੇ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ।

ਖੈਰ ਸੁਨੰਦਾ ਦੇ ਸੂਟ ਬਾਰੇ ਗੱਲ ਕਰਦੇ ਹੋਏ, ਉਸਨੇ ਧੋਤੀ ਸਲਵਾਰ ਦੇ ਨਾਲ ਇੱਕ ਫੁੱਲ ਸਲੀਵ ਪਲੇਨ ਕਰੀਮ ਰੰਗ ਦੇ ਚੰਦੇਰੀ ਸਫੇਦ ਸੂਟ ਨੂੰ ਪੇਅਰ ਕੀਤਾ। ਉਸ ਨੇ ਇਸ ਦੇ ਨਾਲ ਦੁਪੱਟਾ ਲਿਆ ਹੋਇਆ ਸੀ। ਇਸ ਦੇ ਨਾਲ ਹੀ ਉਸਨੇ ਰਿੰਗ 'ਤੇ ਮਾਂਗ ਟਿੱਕਾ ਨਾਲ ਲੁੱਕ ਨੂੰ ਪੂਰਾ ਕੀਤਾ।

ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ, ਗਾਇਕਾ ਮੋਨਾਲੀ ਠਾਕੁਰ ਦੀ ਮਾਂ ਦਾ ਹੋਇਆ ਦਿਹਾਂਤ, ਗਾਇਕਾ ਨੇ ਲਿਖਿਆ ਭਾਵੁਕ ਨੋਟ

ਆਪਣੇ ਲੁੱਕ ਬਾਰੇ ਸੁਨੰਦਾ ਨੇ ਕਿਹਾ ਕਿ ਕਾਨਸ ਫਿਲਮ ਫੈਸਟੀਵਲ 'ਚ ਆਪਣੀ ਸੰਸਕ੍ਰਿਤੀ ਅਤੇ ਜੜ੍ਹਾਂ ਦਾ ਪ੍ਰਦਰਸ਼ਨ ਕਰਨਾ ਸਨਮਾਨ ਦੀ ਗੱਲ ਹੈ। ਇੱਥੇ ਆਉਣਾ ਸਿਰਫ ਮੇਰੀ ਸਫਲਤਾ ਨਹੀਂ, ਸਗੋਂ ਪੂਰੇ ਪੰਜਾਬ ਦੀ ਜਿੱਤ ਹੈ। ਮੈਨੂੰ ਉਮੀਦ ਹੈ ਕਿ ਇਹ ਪਲ ਦੂਜਿਆਂ ਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਅਪਣਾਉਣ ਅਤੇ ਮਾਣ ਕਰਨ ਲਈ ਪ੍ਰੇਰਿਤ ਕਰੇਗਾ।

ਇਹ ਵੀ ਪੜ੍ਹੋ: ਯਾਮੀ ਗੌਤਮ ਅਤੇ ਆਦਿਤਿਆ ਧਰ ਦੇ ਘਰ ਬੇਟੇ ਨੇ ਲਿਆ ਜਨਮ, ਅਦਾਕਾਰਾ ਨੇ ਵੇਦਾਂ ’ਤੇ ਰੱਖਿਆ ਇਹ ਖ਼ਾਸ ਨਾਂ

- PTC NEWS

Top News view more...

Latest News view more...

PTC NETWORK