Ramdev vs Kangana : ਬਾਬਾ ਜੀ, ਮੇਰੀ ਜਵਾਨੀ ਜਾਂ ਬੈਡਰੂਮ ਦੇ ਸੁਪਨੇ ਨਾ ਦੇਖੋ... ਕੰਗਨਾ ਰਣੌਤ ਦਾ ਰਾਮਦੇਵ ਤੇ ਪਲਟਵਾਰ
Ramdev vs Kangana : ਕੰਗਨਾ ਨੇ ਹਾਲ ਹੀ ਵਿੱਚ ਭਾਰਤ ਦੀ GenZ ਨੂੰ "ਗਟਰ ਪੀੜ੍ਹੀ" ਕਿਹਾ ਸੀ, ਜਿਸ 'ਤੇ ਰਾਮਦੇਵ ਨੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਨੇ ਅਦਾਕਾਰਾ ਦੀ ਆਲੋਚਨਾ ਕੀਤੀ, ਉਸ ਦੀ ਨਿੱਜੀ ਜਿੰਦਗੀ 'ਤੇ ਸਵਾਲ ਚੁੱਕੇ ਸਨ। ਕੰਗਨਾ ਨੇ ਹੁਣ ਬਾਬਾ ਰਾਮਦੇਵ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਹੈ।
Ramdev vs Kangana : ਭਾਜਪਾ (BJP) ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਯੋਗ ਗੁਰੂ ਬਾਬਾ ਰਾਮਦੇਵ 'ਤੇ ਜਵਾਬੀ ਹਮਲਾ ਕੀਤਾ ਹੈ। ਕੰਗਨਾ ਨੇ ਹਾਲ ਹੀ ਵਿੱਚ ਭਾਰਤ ਦੀ GenZ ਨੂੰ "ਗਟਰ ਪੀੜ੍ਹੀ" ਕਿਹਾ ਸੀ, ਜਿਸ 'ਤੇ ਰਾਮਦੇਵ ਨੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਨੇ ਅਦਾਕਾਰਾ ਦੀ ਆਲੋਚਨਾ ਕੀਤੀ, ਉਸ ਦੀ ਨਿੱਜੀ ਜਿੰਦਗੀ 'ਤੇ ਸਵਾਲ ਚੁੱਕੇ ਸਨ। ਕੰਗਨਾ ਨੇ ਹੁਣ ਬਾਬਾ ਰਾਮਦੇਵ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਹੈ।
ਕੰਗਨਾ ਦਾ ਰਾਮਦੇਵ 'ਤੇ ਪਲਟਵਾਰ
ਕੰਗਨਾ ਰਣੌਤ ਨੇ ਰਾਮਦੇਵ ਨੂੰ ਸਲਾਹ ਦਿੱਤੀ ਕਿ ਉਹ ਉਸ ਦੀ ਜਵਾਨੀ ਜਾਂ ਨਿੱਜੀ ਜ਼ਿੰਦਗੀ ਬਾਰੇ ਸੁਪਨੇ ਦੇਖਣਾ ਬੰਦ ਕਰੇ ਅਤੇ ਉਸ ਨੂੰ ਚਰਿੱਤਰ ਬਾਰੇ ਭਾਸ਼ਣ ਨਾ ਦੇਵੇ।
ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਲੰਮਾ ਨੋਟ ਸਾਂਝਾ ਕਰਕੇ ਬਾਬਾ ਰਾਮਦੇਵ 'ਤੇ ਸਿੱਧਾ ਹਮਲਾ ਕੀਤਾ। ਉਸਨੇ ਲਿਖਿਆ, "ਬਾਬਾ ਜੀ, ਮੇਰੀ ਜਵਾਨੀ ਜਾਂ ਬੈੱਡਰੂਮ ਬਾਰੇ ਸੁਪਨੇ ਨਾ ਦੇਖੋ। ਕੋਈ ਸਿਰਫ ਅਫਵਾਹਾਂ ਅਤੇ ਗੱਪਾਂ ਦੇ ਆਧਾਰ 'ਤੇ ਅੰਦਾਜ਼ਾ ਲਗਾ ਸਕਦਾ ਹੈ।"

ਅਦਾਕਾਰਾ ਨੇ ਰਾਮਦੇਵ ਦੀ ਦੁਖਦੀ ਨਸ ਵੀ ਦੱਬ ਦਿੱਤੀ, ਜਦੋਂ ਉਸ ਨੇ ਪਤੰਜਲੀ ਦੇ ਵਿਵਾਦਾਂ ਅਤੇ ਸੁਪਰੀਮ ਕੋਰਟ ਦੀ ਕਾਰਵਾਈ ਦਾ ਹਵਾਲਾ ਦਿੰਤਾ। ਕੰਗਨਾ ਨੇ ਅੱਗੇ ਕਿਹਾ, "ਘੱਟੋ ਘੱਟ ਮੈਨੂੰ ਸੁਪਰੀਮ ਕੋਰਟ ਨੇ ਕਦੇ ਵੀ ਝੂਠੇ ਜਾਂ ਧੋਖਾਧੜੀ ਵਾਲੇ ਡਾਕਟਰੀ ਦਾਅਵਿਆਂ ਲਈ ਫਟਕਾਰ ਤਾਂ ਨਹੀਂ ਹੈ। ਇਹ ਠੋਸ ਤੱਥਾਂ 'ਤੇ ਅਧਾਰਤ ਹੈ, ਗੱਪਾਂ ਜਾਂ ਅੰਦਾਜ਼ਿਆਂ 'ਤੇ ਨਹੀਂ। ਇਸ ਲਈ ਮੇਰੇ ਕਿਰਦਾਰ 'ਤੇ ਮੇਰਾ ਨਿਰਣਾ ਨਾ ਕਰੋ। ਮੇਰਾ ਕਿਰਦਾਰ ਤੁਹਾਡੇ ਨਾਲੋਂ ਕਿਤੇ ਵਧੀਆ ਹੈ, ਅਤੇ ਇੱਥੇ ਕੋਈ ਧੋਖਾਧੜੀ ਨਹੀਂ ਹੈ।"
ਕਿਵੇਂ ਪੈਦਾ ਹੋਇਆ ਵਿਵਾਦ ?
ਇਹ ਸਾਰਾ ਵਿਵਾਦ ਰਾਮਦੇਵ ਦੇ ਇੱਕ ਇੰਟਰਵਿਊ ਨਾਲ ਸ਼ੁਰੂ ਹੋਇਆ। ਜਦੋਂ ਕੰਗਨਾ ਦੇ GenZ ਨੂੰ "ਗਟਰ ਪੀੜ੍ਹੀ" ਕਹਿਣ ਦੇ ਬਿਆਨ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਅਦਾਕਾਰਾ ਦੇ ਅਤੀਤ 'ਤੇ ਟਿੱਪਣੀ ਕੀਤੀ। ਰਾਮਦੇਵ ਨੇ ਕਿਹਾ, "ਉਸਦਾ ਬਚਪਨ ਕਿਵੇਂ ਸੀ? ਉਸਦੀ ਜਵਾਨੀ ਕਿਵੇਂ ਸੀ? ਉਸਦੇ ਪਿਛਲੇ ਕੰਮ ਕੀ ਸਨ? ਮੈਂ ਅਜਿਹੇ ਲੋਕਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ।"
ਰਾਮਦੇਵ ਨੇ ਕੰਗਨਾ ਦੇ ਬਿਆਨ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਦੇਸ਼ ਦੇ ਜਵਾਨਾਂ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਭਵਿੱਖ ਨੂੰ Gutter Generation ਕਹਿਣਾ ਇੱਕ ਵਿਗੜੇ ਹੋਏ ਦਿਮਾਗ ਦੀ ਨਿਸ਼ਾਨੀ ਹੈ। ਇਹ ਪੂਰੀ ਤਰ੍ਹਾਂ ਗਲਤ ਹੈ ਅਤੇ ਕੰਗਨਾ ਦੀ ਪਾਰਟੀ (BJP) ਦੇ ਸੀਨੀਅਰ ਮੈਂਬਰਾਂ ਨੂੰ ਇਸ ਬਿਆਨ ਦਾ ਨੋਟਿਸ ਲੈਣਾ ਚਾਹੀਦਾ ਹੈ। ਇਸ ਸਮੇਂ, ਦੋਵਾਂ ਮਸ਼ਹੂਰ ਹਸਤੀਆਂ ਵਿਚਕਾਰ ਇਹ ਤਣਾਅ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਫਿਲਮ ਇੰਡਸਟਰੀ ਦੀਆਂ ਕਈ ਹਸਤੀਆਂ ਦੇ ਨਾਲ-ਨਾਲ ਰਾਜਨੀਤਿਕ ਹਸਤੀਆਂ ਨੇ ਕੰਗਨਾ ਦੀ ਆਲੋਚਨਾ ਕੀਤੀ। ਹਾਲਾਂਕਿ, ਕੰਗਨਾ ਨੇ ਮੁਆਫੀ ਨਹੀਂ ਮੰਗੀ, ਸਗੋਂ ਆਪਣੇ "ਗਟਰ" ਬਿਆਨ ਦਾ ਬਚਾਅ ਕੀਤਾ। ਹਾਲ ਹੀ ਵਿੱਚ, ਬਾਬਾ ਰਾਮਦੇਵ ਨੇ ਵੀ ਕੰਗਨਾ ਦੀ ਆਲੋਚਨਾ ਕੀਤੀ।
ਇਹ ਵੀ ਪੜ੍ਹੋ...Punjab Bandh 21 August : ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ, ਜਾਣੋ ਕੀ ਕੁਝ ਰਹੇਗਾ ਬੰਦ ਤੇ ਖੁੱਲ੍ਹਾ