ਬਾਬਾ ਵੇਂਗਾ ਦੀਆਂ 2023 ਬਾਰੇ 5 ਵੱਡੀਆਂ ਭਵਿੱਖਬਾਣੀਆਂ

By  Pardeep Singh January 1st 2023 01:53 PM -- Updated: January 1st 2023 01:54 PM

ਚੰਡੀਗੜ੍ਹ: ਬਾਬਾ ਵੇਂਗਾ ਦਾ ਜਨਮ 3 ਅਕਤੂਬਰ 1911 ਨੂੰ ਹੋਇਆ ਸੀ। ਬਾਬਾ ਵੇਂਗਾ ਨੇ ਆਪਣਾ ਜੀਵਨ ਬੁਲਗਾਰੀਆ ਵਿੱਚ ਕੋਜ਼ੂਹ ਪਹਾੜਾਂ ਦੇ ਰੁਪਾਈਟ ਖੇਤਰ ਵਿੱਚ ਬਿਤਾਇਆ। ਉਹ 1970 ਅਤੇ 1980 ਦੇ ਦਹਾਕੇ ਦੌਰਾਨ ਆਪਣੀਆਂ ਭਵਿੱਖਬਾਣੀਆਂ ਲਈ ਪੂਰੇ ਯੂਰਪ ਵਿੱਚ ਮਸ਼ਹੂਰ ਹੋ ਗਈ। ਬਾਬਾ ਵੇਂਗਾ ਦਾ ਅਸਲੀ ਨਾਂ ਵੈਂਗੇਲੀਆ ਪਾਂਡੇਵਾ ਗੁਸ਼ਤਾਰੋਵਾ ਸੀ। ਬੁਲਗਾਰੀਆ ਦੇ ਬਾਬਾ ਵੇਂਗਾ ਵੱਲੋਂ ਸਾਲ 2023 ਲਈ ਕੀਤੀ ਗਈ ਭਵਿੱਖਬਾਣੀ ਨੇ ਲੋਕਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ। 


ਭਿਆਨਕ ਯੁੱਧ ਤੇ ਸੂਰਜੀ ਸੁਨਾਮੀ

ਬਾਬਾ ਵੇਂਗਾ ਨੇ ਸਾਲ 2023 ਲਈ ਭਵਿੱਖਬਾਣੀ ਕੀਤੀ ਸੀ ਕਿ ਇਹ ਸਾਲ ਹਨੇਰਾ ਤੇ ਦੁਖਾਂਤ ਭਰਿਆ ਹੋਵੇਗਾ। ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਹੈ ਕਿ 2023 ਵਿੱਚ ਪ੍ਰਮਾਣੂ ਹਮਲਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸੂਰਜੀ ਸੁਨਾਮੀ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਸਾਲ ਸੂਰਜੀ ਤੂਫਾਨ ਕਾਰਨ ਇਲੈਕਟ੍ਰਿਕ ਚਾਰਜ, ਮੈਗਨੈਟਿਕ ਫੀਲਡ ਅਤੇ ਰੇਡੀਏਸ਼ਨ ਵੀ ਵਧ ਸਕਦੀ ਹੈ।

< face="Raleway, sans-serif">ਏਲੀਅਨਜ਼ ਦੀ ਆਮਦ 

< face="Raleway, sans-serif">ਬਾਬਾ ਵੇਂਗਾ ਦਾ ਕਹਿਣਾ ਹੈ ਕਿ 2023 ਵਿੱਚ ਧਰਤੀ ਉਤੇ ਏਲੀਅਨਜ਼ ਆਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਏਲੀਅਨ ਆਉਂਦੇ ਹਨ ਤਾਂ ਧਰਤੀ 'ਤੇ ਲੱਖਾਂ ਲੋਕ ਮਰ ਜਾਣਗੇ ਅਤੇ ਸੰਸਾਰ ਹਨੇਰੇ ਵਿਚ ਚਲਾ ਜਾਵੇਗਾ।

ਜੈਵਿਕ ਹਥਿਆਰਾਂ ਬਾਰੇ ਖੋਜ< face="Raleway, sans-serif">

< face="Raleway, sans-serif">ਬਾਬਾ ਵੇਂਗਾ ਨੇ ਵੱਡੇ ਦੇਸ਼ ਦੇ ਜੈਵਿਕ ਹਥਿਆਰਾਂ ਬਾਰੇ ਖੋਜ ਦੀ ਭਵਿੱਖਬਾਣੀ ਵੀ ਕੀਤੀ ਸੀ। ਉਨ੍ਹਾਂ ਮੁਤਾਬਕ ਇਸ ਪ੍ਰਯੋਗ ਵਿੱਚ ਹਜ਼ਾਰਾਂ ਲੋਕ ਮਾਰੇ ਜਾਣਗੇ। ਬਾਬਾ ਵੇਂਗਾ ਦਾ ਦਾਅਵਾ ਹੈ ਕਿ ਇਸ ਸਾਲ ਪਰਮਾਣੂ ਪਾਵਰ ਪਲਾਂਟ ਵਿੱਚ ਧਮਾਕਾ ਹੋ ਸਕਦਾ ਹੈ।

ਮਾਪੇ ਲੈਬ ਬੇਬੀ ਦੇ ਰੰਗ ਦਾ ਫੈਸਲਾ ਕਰਨਗੇ

< face="Raleway, sans-serif">

1993 ਵਿੱਚ ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਸੀ ਕਿ 21ਵੀਂ ਸਦੀ ਦੀ ਪਹਿਲੀ ਤਿਮਾਹੀ ਵਿੱਚ ਯੂਐਸਐਸਆਰ ਮੁੜ ਉਭਰੇਗਾ। ਇਸ ਦੇ ਨਾਲ ਹੀ ਰੂਸ-ਯੂਕਰੇਨ ਯੁੱਧ ਨੂੰ ਉਸ ਦੀ ਭਵਿੱਖਬਾਣੀ ਨਾਲ ਜੋੜਿਆ ਜਾ ਰਿਹਾ ਹੈ।  ਉਨ੍ਹਾਂ ਦਾ ਕਹਿਣਾ ਹੈ ਆਉਣ ਵਾਲੇ ਸਮੇਂ ਵਿੱਚ ਮਾਪੇ ਲੈਬ ਬੇਬੀ ਦਾ ਰੰਗ ਦੇ ਬਾਰੇ ਖੁਦ ਫੈਸਲਾ ਕਰਨਗੇ।

ਸੰਸਾਰ ਕਾਲੇ ਹਨੇਰੇ ਵੱਲ ਜਾਣ ਦੀ ਸੰਭਾਵਨਾ

ਬਾਬਾ ਵੇਂਗਾ ਦਾ ਕਹਿਣਾ ਹੈ ਕਿ 2023 ਵਿੱਚ ਸੰਸਾਰ ਕਾਲੇ ਹਨੇਰੇ ਵੱਲ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖਤਰਨਾਕ ਪ੍ਰਯੋਗਾਂ ਨਾਲ ਖਤਰਨਾਕ ਬਿਮਾਰੀਆਂ ਜਨਮ ਲੈਣਗੀਆ ਅਤੇ ਕਈ ਕਰੋੜਾਂ ਲੋਕ ਬਿਮਾਰੀਆਂ ਨਾਲ ਤੜਫ ਕੇ ਮਰ ਜਾਣਦੀ ਸੰਭਾਵਨਾ ਹੈ।


Related Post