Bathinda News : 16 ਸਾਲਾ ਨੌਜਵਾਨ ਦੀ ਮਿਲੀ ਲਾਸ਼ ਦੇ ਮਾਮਲੇ ਚ ਵੱਡਾ ਖੁਲਾਸਾ, ਨੌਜਵਾਨ ਦੀ ਮਾਂ ਦਾ ਪ੍ਰੇਮੀ ਹੀ ਨਿਕਲਿਆ ਕਾਤਲ, ਜਾਣੋ ਕਾਰਨ
Bathinda News : ਮੁਲਜ਼ਮ ਗੁਰਦੀਪ ਸਿੰਘ ਤੇ ਦੀਪੂ ਸਿੰਘ ਦੀ ਮਾਤਾ ਸਰਬਜੀਤ ਕੌਰ ਦਾ ਰਿਲੇਸ਼ਨ ਵਿੱਚ ਕਰੀਬ 7-8 ਸਾਲ ਤੋਂ ਸੀ ਅਤੇ ਦੀਪੂ ਸਿੰਘ ਨੂੰ ਆਪਣੀ ਮਾਤਾ ਸਰਬਜੀਤ ਕੌਰ ਅਤੇ ਗੁਰਦੀਪ ਸਿੰਘ ਦੇ ਰਿਲੇਸ਼ਨ ਤੋਂ ਇਤਰਾਜ਼ ਸੀ, ਜੋ ਇਸੇ ਕਾਰਨ ਕਰਕੇ ਦੀਪੂ ਸਿੰਘ ਦਾ ਗੁਰਦੀਪ ਸਿੰਘ ਨਾਲ ਕਈ ਵਾਰ ਤੂੰ-ਤੂੰ ਮੈ-ਮੈ ਹੋਈ ਸੀ।
Bathinda Murder Case : ਬਠਿੰਡਾ ਦੀ ਸਰਹਿੰਦ ਕਨਾਲ ਨਹਿਰ ਦੇ ਕੰਢੇ ਝਾੜੀਆਂ ਵਿੱਚੋਂ ਬੀਤੇ ਦਿਨ ਮਿਲੀ 16 ਸਾਲ ਮੁੰਡੇ ਦੀ ਲਾਸ਼ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ 14 ਅਗਸਤ 2025 ਨੂੰ ਕਰੀਬ 11 ਵਜੇ ਦੀਪੂ ਸਿੰਘ ਵਾਸੀ ਜੋਧਪੁਰ ਰੋਮਾਣਾ ਆਪਣੇ ਮੋਟਰਸਾਇਕਲ ਮਾਰਕਾ ਸਪਲੈਂਡਰ ਰੰਗ ਕਾਲਾ ਪਰ ਸਵਾਰ ਹੋ ਕੇ ਘਰੋਂ ਬਿਨਾ ਦੱਸੇ ਚਲਾ ਗਿਆ ਸੀ। ਜਦ ਦੀਪੂ, ਘਰ ਵਾਪਸ ਨਹੀ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸਦੀ ਭਾਲ ਕਰਨੇ ਸ਼ੁਰੂ ਕੀਤੀ, ਜਿਸ 'ਤੇ ਮਿਤੀ 15-08-2025 ਨੂੰ ਦੀਪੂ ਸਿੰਘ ਦੀ ਲਾਸ਼ ਤਲਾਬ ਨਹਿਰ ਦੇ ਖੱਬੇ ਪਾਸੇ ਖਤਾਨਾਂ ਵਿੱਚ ਮਿਲੀ। ਦੀਪੂ ਦੇ ਵੱਡੇ ਭਰਾ ਮਹਿਕਦੀਪ ਸਿੰਘ ਦੇ ਬਿਆਨਾਂ 'ਤੇ ਪੁਲਿਸ ਨੇ ਕੇਸ ਦਰਜ ਕੀਤਾ ਸੀ।
ਐਸਐਸਪੀ ਅਮਨੀਤ ਕੌਡਲ ਨੇ ਦੱਸਿਆ ਕਿ ਸੀ.ਆਈ.ਏ ਸਟਾਫ-1 ਬਠਿੰਡਾ ਅਤੇ ਥਾਣਾ ਸਦਰ ਬਠਿੰਡਾ ਦੀ ਟੀਮ ਵੱਲੋਂ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਦੇ ਹੋਏ ਕੱਲ ਮਿਤੀ 16 ਅਗਸਤ 2025 ਨੂੰ ਦੀਪੂ ਸਿੰਘ ਦਾ ਕਤਲ ਕਰਨ ਵਾਲੇ ਗੁਰਦੀਪ ਸਿੰਘ ਵਾਸੀ ਗੁਰੁਸਰ ਸੈਣੇਵਾਲਾ, ਥਾਣਾ ਸੰਗਤ (ਬਠਿੰਡਾ) ਅਤੇ ਅਮੀਨ ਸ਼ਰਮਾ ਵਾਸੀ ਧੋਬੀਆਣਾ (ਬਠਿੰਡਾ) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮ੍ਰਿਤਕ ਦੀਪੂ ਸਿੰਘ ਦਾ ਮੋਟਰਸਾਇਕਲ ਬਰਾਮਦ ਕਰ ਲਿਆ ਗਿਆ ਹੈ।
ਮਾਂ ਤੇ ਮੁਲਜ਼ਮ ਗੁਰਦੀਪ ਸਿੰਘ ਦੇ ਨਾਜਾਇਜ਼ ਸਬੰਧਾਂ 'ਤੇ ਇਤਰਾਜ਼ ਜਤਾਉਂਦਾ ਸੀ ਦੀਪੂ ਸਿੰਘ
ਉਨ੍ਹਾਂ ਨੇ ਦੱਸਿਆ ਕਿ ਦੌਰਾਨੇ ਪੁੱਛਗਿਛ ਇਹ ਗੱਲ ਸਾਹਮਣੇ ਆਈ ਹੈ ਕਿ ਦੀਪੂ ਸਿੰਘ, ਜੋ 17 ਸਾਲ ਦਾ ਨਾਬਾਲਗ ਸੀ। ਮੁਲਜ਼ਮ ਗੁਰਦੀਪ ਸਿੰਘ ਤੇ ਦੀਪੂ ਸਿੰਘ ਦੀ ਮਾਤਾ ਸਰਬਜੀਤ ਕੌਰ ਦਾ ਰਿਲੇਸ਼ਨ ਵਿੱਚ ਕਰੀਬ 7-8 ਸਾਲ ਤੋਂ ਸੀ ਅਤੇ ਦੀਪੂ ਸਿੰਘ ਨੂੰ ਆਪਣੀ ਮਾਤਾ ਸਰਬਜੀਤ ਕੌਰ ਅਤੇ ਗੁਰਦੀਪ ਸਿੰਘ ਦੇ ਰਿਲੇਸ਼ਨ ਤੋਂ ਇਤਰਾਜ਼ ਸੀ, ਜੋ ਇਸੇ ਕਾਰਨ ਕਰਕੇ ਦੀਪੂ ਸਿੰਘ ਦਾ ਗੁਰਦੀਪ ਸਿੰਘ ਨਾਲ ਕਈ ਵਾਰ ਤੂੰ-ਤੂੰ ਮੈ-ਮੈ ਹੋਈ ਸੀ, ਜਿਸ ਕਰਕੇ ਗੁਰਦੀਪ ਸਿੰਘ ਨੇ ਆਪਣੇ ਰਸਤੇ ਵਿੱਚੋ ਦੀਪੂ ਸਿੰਘ ਨੂੰ ਹਟਾਉਣ ਲਈ ਆਪਣੇ ਦੋਸਤ ਅਮੀਨ ਸ਼ਰਮਾ ਨਾਲ ਮਿਲ ਕੇ ਦੀਪੂ ਸਿੰਘ ਨੂੰ ਵਰਗਲਾ ਕੇ ਮੋਟਰਸਾਇਕਲ ਖਰੀਦ ਕਰਨ ਦਾ ਬਹਾਨਾ ਬਣਾ ਕੇ ਦੀਪੂ ਸਿੰਘ ਨੂੰ ਸਰਹਿੰਦ ਨਹਿਰ ਬਾ ਹੱਦ ਪਿੰਡ ਬੀੜ ਬਹਿਮਣ ਦੀ ਪਟੱੜੀ ਪਰ ਲੈ ਗਏ।
ਉਪਰੰਤ ਇਥੇ ਦੋਵਾਂ ਨੇ ਦੀਪੂ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਝਾੜੀਆਂ ਵਿੱਚ ਡੁੰਘੇ ਖਤਾਨਾਂ ਵਿੱਚ ਸੁੱਟ ਦਿੱਤਾ ਸੀ। ਫਿਰ ਗੁਰਦੀਪ ਸਿੰਘ ਉਸੇ ਦਿਨ ਦੀਪੂ ਸਿੰਘ ਦੀ ਮਾਤਾ ਸਰਬਜੀਤ ਕੌਰ ਨੂੰ ਨਾਲ ਲਿਜਾ ਕੇ ਦੀਪੂ ਸਿੰਘ ਦੀ ਗੁੰਮਸ਼ੁਦਗੀ ਬਾਰੇ ਥਾਣਾ ਸਦਰ ਬਠਿੰਡਾ ਪਾਸ ਦਰਖਾਸਤ ਦੇ ਦਿੱਤੀ ਹੈ ਤੇ ਆਪਣੇ ਵੱਲੋ ਕੀਤੇ ਇਸ ਅਪਰਾਧ ਨੂੰ ਛਪਾਉਣ ਲਈ ਖੁਦ ਹੀ ਨਹਿਰ ਦੀ ਪਟੜੀ ਪਰ ਦੀਪੂ ਸਿੰਘ ਦੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਦੀਪੂ ਸਿੰਘ ਦੀ ਭਾਲ ਕਰਦਾ ਰਿਹਾ। ਇਹ ਦੋਨੋ ਦੋਸ਼ੀ ਇਸ ਤੋਂ ਪਹਿਲਾਂ ਵੀ ਵੱਖ-ਵੱਖ ਮੁਕਦਮਿਆਂ ਵਿੱਚ ਸਿਰਸਾ ਅਤੇ ਬਠਿੰਡਾ ਜੇਲ ਵਿੱਚ ਰਹਿ ਚੁੱਕੇ ਹਨ, ਜੋ ਬਹੁਤ ਹੀ ਤੇਜ ਅਪਰਾਧੀ ਹਨ।