Baking Soda Benefits: ਜਾਣੋ ਬੇਕਿੰਗ ਸੋਡੇ ਦੀ ਵਰਤੋਂ ਦੇ ਹੈਰਾਨੀਜਨਕ ਫਾਇਦੇ

By  KRISHAN KUMAR SHARMA February 8th 2024 05:00 AM

Baking Soda Benefits: ਬੇਕਿੰਗ ਪਾਊਡਰ ਦੀ ਵਰਤੋਂ ਕੇਕ, ਮਫ਼ਿਨ, ਕੂਕੀਜ਼ ਆਦਿ ਨੂੰ ਬਣਾਉਣ ਸਮੇਂ ਵਧਣ ਲਈ ਕੀਤੀ ਜਾਂਦੀ ਹੈ। ਜੋ ਕਿ ਚਿੱਟੇ ਆਟੇ ਵਰਗਾ ਲੱਗਦਾ ਹੈ। ਦਸ ਦਈਏ ਕਿ ਬੇਕਿੰਗ ਸੋਡੇ ਦਾ ਸੇਵਨ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਔਸ਼ਧੀ ਗੁਣ ਪਾਏ ਜਾਣਦੇ ਹਨ। ਜੋ ਦੰਦਾਂ ਨੂੰ ਚਮਕਾਉਣ ਦੇ ਨਾਲ ਨਾਲ ਸਿਰ ਦੀ ਖੁਜਲੀ ਨੂੰ ਠੀਕ ਕਰਨ ਲਈ ਵੀ ਵਰਤਿਆ ਜਾਂਦਾ ਹੈ। ਤਾਂ ਆਉ ਜਾਣਦੇ ਹਾਂ ਬੇਕਿੰਗ ਸੋਡੇ ਖਾਣ ਦੇ ਕਿ ਫਾਇਦੇ ਹਨ...

ਚਮੜੀ ਨੂੰ ਮੁਲਾਇਮ ਰੱਖਣ ਲਈ 'ਚ ਮਦਦਗਾਰ: ਜੇਕਰ ਕਿਸੇ ਵਿਅਕਤੀ ਨੂੰ ਆਪਣੇ ਹੱਥ-ਪੈਰ ਰੁੱਖੇ ਅਤੇ ਨੀਲੇ ਲੱਗ ਰਹੇ ਹਨ ਤਾਂ ਉਸ ਨੂੰ ਕੋਸੇ ਪਾਣੀ 'ਚ ਬੇਕਿੰਗ ਸੋਡਾ ਮਿਲਾ ਕੇ ਪਣੇ ਹੱਥਾਂ-ਪੈਰਾਂ ਨੂੰ ਸਾਫ਼ ਕਰਨਾ ਚਾਹੀਦਾ ਹੈ। ਕਿਉਂਕਿ ਅਜਿਹੇ ਕਰਨ ਨਾਲ ਤੁਹਾਨੂੰ ਕੁਝ ਸਮੇਂ 'ਚ ਹੀ ਫਰਕ ਨਜ਼ਰ ਆਉਣ ਲੱਗੇਗਾ।

ਚਮੜੀ ਤੋਂ ਅਣਚਾਹੇ ਵਾਲ ਹਟਾਉਣ ਲਈ ਫਾਇਦੇਮੰਦ: ਤੁਸੀਂ ਆਪਣੇ ਚਿਹਰੇ 'ਤੋਂ ਅਣਚਾਹੇ ਵਾਲਾ ਨੂੰ ਹਟਾਉਣ ਲਈ ਵੀ ਬੇਕਿੰਗ ਸੋਡੇ ਦੀ ਵਰਤੋਂ ਕਰ ਸਕਦੇ ਹੋ ਪਰ ਤੁਹਾਨੂੰ ਇਸ ਤੋਂ ਪਹਿਲਾ ਪੈਚ ਟੈਸਟ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਚਮੜੀ 'ਤੇ ਜਲਣ ਹੋ ਸਕਦੀ ਹੈ। ਇਸ ਦੀ ਵਰਤੋਂ ਕਰਨ ਲਈ ਪਾਣੀ 'ਚ ਬੇਕਿੰਗ ਸੋਡਾ ਮਿਲਾ ਕੇ ਪੇਸਟ ਬਣਾਓ ਅਤੇ ਇਸ ਪੇਸਟ ਨੂੰ ਵਾਲਾਂ ਵਾਲੀ ਥਾਂ 'ਤੇ ਲਗਾਓ। ਤੁਹਾਨੂੰ ਜਲਦ ਹੀ ਫਰਕ ਦਿਖੇ ਗਏ।

ਸਰੀਰ ਦੀ ਬਦਬੂ ਦੂਰ ਕਰਨ 'ਚ ਮਦਦਗਾਰ: ਦਸ ਦਈਏ ਕਿ ਜੇਕਰ ਕਿਸੇ ਵਿਅਕਤੀ ਦੇ ਸਰੀਰ ਤੋਂ ਬਦਬੂ ਆਉਂਦੀ ਹੈ, ਤਾਂ ਦੂਜੇ ਵਿਅਕਤੀ ਨੂੰ ਵੀ ਅਜੀਬ ਮਹਿਸੂਸ ਹੁੰਦਾ ਹੈ। ਅਜਿਹੀ 'ਚ ਤੁਸੀਂ ਨਹਾਉਣ ਵਾਲੇ ਪਾਣੀ 'ਚ ਬੇਕਿੰਗ ਸੋਡਾ ਮਿਲਾ ਸਕਦੇ ਹੋ। ਕਿਉਂਕਿ ਇਸ 'ਚ ਨਿਊਟ੍ਰਲਾਈਜ਼ਿੰਗ ਐਸਿਡ ਹੁੰਦਾ ਹੈ ਜੋ ਸਰੀਰ ਦੀ ਬਦਬੂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

ਨਹੁੰਆਂ ਦੀ ਚਮਕ ਬਣਾਈ ਰੱਖਣ ਲਈ ਫਾਇਦੇਮੰਦ: ਜੋ ਲੋਕ ਨਹੁੰ ਵਧਾਉਣ ਦੇ ਸ਼ੌਕੀਨ ਹਨ, ਉਨ੍ਹਾਂ ਨੂੰ ਵੀ ਆਪਣੇ ਨਹੁੰ ਸਾਫ਼ ਰੱਖਣੇ ਚਾਹੀਦੇ ਹਨ। ਇਸ ਦੇ ਲਈ ਪਾਣੀ 'ਚ ਬੇਕਿੰਗ ਸੋਡਾ ਮਿਲਾਓ ਅਤੇ ਇਸ ਪਾਣੀ ਨਾਲ ਨਹੁੰਆਂ ਨੂੰ ਸਾਫ ਕਰੋ। ਕਿਉਂਕਿ ਅਜਿਹਾ ਕਰਨ ਨਾਲ ਹੱਥ ਨਰਮ ਹੋ ਜਾਣਦੇ ਹਨ ਅਤੇ ਬਦਬੂ ਨਹੀਂ ਆਉਂਦੀ।

ਹਾਰਟ ਬਰਨ ਦੇ ਮਾਮਲੇ 'ਚ ਮਦਦਗਾਰ: ਤੁਸੀਂ ਜਾਣਦੇ ਹੀ ਹੋਵੋਗੇ ਕਿ ਹਾਰਟ ਬਰਨ ਦੇ ਮਾਮਲੇ 'ਚ ਵੀ ਬੇਕਿੰਗ ਸੋਡੇ ਦੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਇਹ ਸੋਡੀਅਮ ਬਾਈਕਾਰਬੋਨੇਟ ਐਂਟੀਸਾਈਡ ਦੀ ਇੱਕ ਕਿਸਮ ਹੈ, ਦਸ ਦਈਏ ਕਿ ਇਸਦੀ ਵਰਤੋਂ ਦਿਲ ਦੀ ਜਲਨ ਤੋਂ ਰਾਹਤ ਪ੍ਰਦਾਨ ਕਰਨ ਲਈ ਕੀਤੀ ਜਾ ਸਕਦੀ ਹੈ। ਵੈਸੇ ਤਾਂ ਬੇਕਿੰਗ ਸੋਡੇ 'ਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦੀ ਵਰਤੋਂ ਸੀਮਤ ਮਾਤਰਾ 'ਚ ਹੀ ਕਰਨੀ ਚਾਹੀਦੀ ਹੈ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post