Bengaluru ਦੇ ਵਿਲਸਨ ਗਾਰਡਨ ਚ ਫਟਿਆ ਸਿਲੰਡਰ, ਇੱਕ ਬੱਚੇ ਦੀ ਮੌਤ ਤੇ 12 ਲੋਕ ਜ਼ਖਮੀ

Bengaluru Cylinder Blast : ਅੱਜ ਸਵੇਰੇ ਬੈਂਗਲੁਰੂ ਦੇ ਵਿਲਸਨ ਗਾਰਡਨ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਸਵੇਰੇ 8:30 ਵਜੇ ਦੇ ਕਰੀਬ ਸਿਲੰਡਰ ਫਟਣ ਨਾਲ ਇੱਕ 10 ਸਾਲਾ ਲੜਕੇ ਮੁਬਾਰਕ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਕਸਤੁਰੰਮਾ ਅਤੇ ਨਰਸੰਭਾ ਨਾਮ ਦੀਆਂ ਔਰਤਾਂ ਨੂੰ ਵਿਕਟੋਰੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ

By  Shanker Badra August 15th 2025 05:58 PM

Bengaluru Cylinder Blast :  ਅੱਜ ਸਵੇਰੇ ਬੈਂਗਲੁਰੂ ਦੇ ਵਿਲਸਨ ਗਾਰਡਨ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਸਵੇਰੇ 8:30 ਵਜੇ ਦੇ ਕਰੀਬ ਸਿਲੰਡਰ ਫਟਣ ਨਾਲ ਇੱਕ 10 ਸਾਲਾ ਲੜਕੇ ਮੁਬਾਰਕ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਕਸਤੁਰੰਮਾ ਅਤੇ ਨਰਸੰਭਾ ਨਾਮ ਦੀਆਂ ਔਰਤਾਂ ਨੂੰ ਵਿਕਟੋਰੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਇਹ ਘਟਨਾ ਕੇਂਦਰੀ ਬੈਂਗਲੁਰੂ ਦੇ ਵਿਲਸਨ ਗਾਰਡਨ ਦੇ ਚਿਨਯਨਪਾਲਿਆ ਵਿੱਚ ਵਾਪਰੀ।  ਧਮਾਕਾ ਇੰਨਾ ਜ਼ੋਰਦਾਰ ਸੀ ਕਿ ਧਮਾਕੇ ਕਾਰਨ ਨੇੜਲੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।  ਕਈ ਘਰਾਂ ਦੀਆਂ ਐਸਬੈਸਟਸ ਸ਼ੀਟ ਦੀਆਂ ਛੱਤਾਂ ਟੁੱਟ ਗਈਆਂ ਅਤੇ ਕੰਧਾਂ ਵੀ ਡਿੱਗ ਗਈਆਂ। ਇਹ ਇੱਕ ਸੰਘਣੀ ਆਬਾਦੀ ਵਾਲਾ ਰਿਹਾਇਸ਼ੀ ਇਲਾਕਾ ਹੈ, ਜਿੱਥੇ ਘਰ ਇੱਕ ਦੂਜੇ ਦੇ ਨਾਲ ਲੱਗਦੇ ਹਨ।

ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਪੁਲਿਸ ਕਮਿਸ਼ਨਰ ਸਿਮੰਤ ਕੁਮਾਰ ਸਿੰਘ ਨੇ ਮੌਕੇ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ ਅਤੇ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਬਚਾਅ ਕਾਰਜ ਅਜੇ ਵੀ ਜਾਰੀ ਹਨ। ਇਨ੍ਹਾਂ ਵਿੱਚ ਦਰਜਨਾਂ ਘਰ ਮਲਬੇ ਵਿੱਚ ਬਦਲਦੇ ਦਿਖਾਈ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਲੋਕ ਘਰਾਂ ਵਿੱਚ ਸੌਂ ਰਹੇ ਸਨ। 

 

Related Post