Brain Exercise: ਦਿਮਾਗ ਨੂੰ ਤੇਜ਼ ਕਰਨ ਲਈ ਰੁਟੀਨ ਚ ਸ਼ਾਮਲ ਕਰੋ ਇਹ ਕਸਰਤਾਂ, ਮਿਲੇਗਾ ਫਾਇਦਾ

Best Exercise: ਦਿਮਾਗ਼ ਦੇ ਕਮਜ਼ੋਰ ਹੋਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਅਸੀਂ ਨਵੀਆਂ ਚੀਜ਼ਾਂ ਸਿੱਖਣਾ ਜਾਂ ਨਵੇਂ ਲੋਕਾਂ ਨੂੰ ਮਿਲਣਾ ਬੰਦ ਕਰ ਦਿੰਦੇ ਹਾਂ, ਜਿਸ ਕਾਰਨ ਦਿਮਾਗ ਸਿੱਖਣ ਦਾ ਤਰੀਕਾ ਭੁੱਲਣ ਲੱਗਦਾ ਹੈ। ਇਸ ਲਈ ਹਮੇਸ਼ਾ ਕੁਝ ਨਵਾਂ ਸਿੱਖਣ ਦੀ ਇੱਛਾ ਰੱਖੋ।

By  KRISHAN KUMAR SHARMA May 4th 2024 07:00 AM
Brain Exercise: ਦਿਮਾਗ ਨੂੰ ਤੇਜ਼ ਕਰਨ ਲਈ ਰੁਟੀਨ ਚ ਸ਼ਾਮਲ ਕਰੋ ਇਹ ਕਸਰਤਾਂ, ਮਿਲੇਗਾ ਫਾਇਦਾ

Best Exercise for Strong Brain: ਜਿਵੇਂ ਕੰਪਿਊਟਰ ਨੂੰ CPU ਰਾਹੀਂ ਨਿਯੰਤਰਿਤ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਦਿਮਾਗ, ਸਰੀਰ ਨੂੰ ਨਿਯੰਤਰਿਤ ਕਰਦਾ ਹੈ। ਉਮਰ ਦੇ ਨਾਲ-ਨਾਲ ਦਿਮਾਗ ਕਮਜ਼ੋਰ ਹੋਣ ਲੱਗਦਾ ਹੈ ਅਤੇ ਯਾਦਦਾਸ਼ਤ ਵੀ ਧੁੰਦਲੀ ਹੋਣ ਲੱਗਦੀ ਹੈ। ਅਜਿਹੇ 'ਚ ਬਹੁਤੇ ਲੋਕ ਆਪਣੇ ਦਿਮਾਗ਼ ਨੂੰ ਤੇਜ਼ ਕਰਨ ਲਈ ਦਵਾਈਆਂ ਅਤੇ ਹੋਰ ਚੀਜ਼ਾਂ ਦੀ ਵਰਤੋਂ ਕਰਦੇ ਹਨ, ਪਰ ਕੁਝ ਕਸਰਤਾਂ ਉਸ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੁੰਦੀਆਂ ਹਨ। ਤਾਂ ਆਉ ਜਾਣਦੇ ਹਾਂ ਉਨ੍ਹਾਂ ਕਸਰਤਾਂ ਬਾਰੇ...

ਦਿਮਾਗ ਲਈ ਕਸਰਤਾਂ: ਦਸ ਦਈਏ ਕਿ ਦਿਮਾਗ ਦੀ ਕਸਰਤ ਕਰਕੇ ਯਾਦਦਾਸ਼ਤ, ਰਚਨਾਤਮਕਤਾ ਅਤੇ ਬੋਧ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਤੁਸੀਂ ਇਨ੍ਹਾਂ ਕਸਰਤਾਂ ਨੂੰ ਕਿਤੇ ਵੀ ਅਤੇ ਕਦੇ ਵੀ ਕਰ ਸਕਦੇ ਹੋ। ਇਹ ਸ਼ਾਨਦਾਰ ਕਸਰਤਾਂ ਡਿਮੇਨਸ਼ੀਆ ਅਤੇ ਅਲਜ਼ਾਈਮਰ ਵਰਗੀਆਂ ਮਾਨਸਿਕ ਬਿਮਾਰੀਆਂ ਤੋਂ ਵੀ ਬਚਾਉਂਦਿਆਂ ਹਨ।

ਧਿਆਨ ਲਗਾਓ: ਵੈਸੇ ਤਾਂ ਧਿਆਨ ਲਗਾਉਣ ਨੂੰ ਦਿਮਾਗੀ ਕਸਰਤ ਕਿਹਾ ਜਾ ਸਕਦਾ ਹੈ। ਕਿਉਂਕਿ, ਇਹ ਦਿਮਾਗ਼ ਨੂੰ ਸ਼ਾਂਤ ਅਤੇ ਕਾਬੂ ਰੱਖ ਕੇ ਕਮਜ਼ੋਰ ਹੋਣ ਤੋਂ ਬਚਾਉਂਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਧਿਆਨ, ਦਿਮਾਗੀ ਸ਼ਕਤੀ ਨੂੰ ਵਧਾਉਣ 'ਚ ਮਦਦ ਕਰਦਾ ਹੈ।

ਦ੍ਰਿਸ਼ਟੀਕੋਣ: ਦਸ ਦਈਏ ਕਿ ਤੁਹਾਨੂੰ ਆਪਣੀ ਦਿਮਾਰੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਕਲਪਨਾ ਦੀ ਮਦਦ ਲੈਣੀ ਚਾਹੀਦੀ ਹੈ, ਜਿਸ ਨੂੰ ਦ੍ਰਿਸ਼ਟੀਕੋਣ ਵੀ ਕਿਹਾ ਜਾਂਦਾ ਹੈ। ਉਦਾਹਰਨ ਲਈ, ਜੇਕਰ ਤੁਸੀਂ ਬਜ਼ਾਰ 'ਚ ਜਾ ਰਹੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਤੁਹਾਨੂੰ ਕਲਪਨਾ ਕਰਨੀ ਚਾਹੀਦੀ ਹੈ ਕਿ ਤੁਸੀਂ ਬਾਜ਼ਾਰ 'ਚ ਹੋ ਅਤੇ ਜ਼ਰੂਰੀ ਚੀਜ਼ਾਂ ਖਰੀਦ ਰਹੇ ਹੋ। ਕਿਉਂਕਿ ਦਿਮਾਗ 'ਚ ਅਜਿਹੀਆਂ ਤਸਵੀਰਾਂ ਬਣਾਉਣਾ ਇੱਕ ਲਾਹੇਵੰਦ ਕਸਰਤ ਹੋ ਸਕਦੀ ਹੈ।

ਤਾਸ਼ ਖੇਡਣਾ: ਤਾਸ਼ ਖੇਡਣ ਨੂੰ ਸਮਾਜ 'ਚ ਬੁਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਪਰ ਇਹ ਦਿਮਾਗ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ 2017 ਦੇ ਇੱਕ ਅਧਿਐਨ ਮੁਤਾਬਕ ਤਾਸ਼ ਖੇਡਣ ਵਾਲੇ ਲੋਕਾਂ ਦੀ ਦਿਮਾਗੀ ਸ਼ਕਤੀ ਬਹੁਤ ਤੇਜ਼ ਹੁੰਦੀ ਹੈ।

ਨਵੀਆਂ ਚੀਜ਼ਾਂ ਸਿੱਖੋ: ਦਿਮਾਗ਼ ਦੇ ਕਮਜ਼ੋਰ ਹੋਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਅਸੀਂ ਨਵੀਆਂ ਚੀਜ਼ਾਂ ਸਿੱਖਣਾ ਜਾਂ ਨਵੇਂ ਲੋਕਾਂ ਨੂੰ ਮਿਲਣਾ ਬੰਦ ਕਰ ਦਿੰਦੇ ਹਾਂ, ਜਿਸ ਕਾਰਨ ਦਿਮਾਗ ਸਿੱਖਣ ਦਾ ਤਰੀਕਾ ਭੁੱਲਣ ਲੱਗਦਾ ਹੈ। ਇਸ ਲਈ ਹਮੇਸ਼ਾ ਕੁਝ ਨਵਾਂ ਸਿੱਖਣ ਦੀ ਇੱਛਾ ਰੱਖੋ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post