Sun, Jun 22, 2025
Whatsapp

Amritsar News : ਲੁਧਿਆਣਾ 'ਚ ਸ਼ਹਿਰੀਆਂ ਅਤੇ ਵਪਾਰੀਆਂ ਨੂੰ ਖੁਸ਼ ਕਰਨ ਲਈ ਪਿੰਡਾਂ ਨੂੰ ਉਜਾੜਨ ਦੀ ਤਿਆਰੀ ਕਰ ਰਹੀ ਹੈ ਮਾਨ ਸਰਕਾਰ : ਸਰਵਨ ਸਿੰਘ ਪੰਧੇਰ

Amritsar News : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੋਲਿੰਗ ਪਾਲਿਸੀ ਦਾ ਅਸੀਂ ਵਿਰੋਧ ਕਰਦੇ ਹਾਂ

Reported by:  PTC News Desk  Edited by:  Shanker Badra -- June 03rd 2025 12:50 PM
Amritsar News : ਲੁਧਿਆਣਾ 'ਚ ਸ਼ਹਿਰੀਆਂ ਅਤੇ ਵਪਾਰੀਆਂ ਨੂੰ ਖੁਸ਼ ਕਰਨ ਲਈ ਪਿੰਡਾਂ ਨੂੰ ਉਜਾੜਨ ਦੀ ਤਿਆਰੀ ਕਰ ਰਹੀ ਹੈ ਮਾਨ ਸਰਕਾਰ : ਸਰਵਨ ਸਿੰਘ ਪੰਧੇਰ

Amritsar News : ਲੁਧਿਆਣਾ 'ਚ ਸ਼ਹਿਰੀਆਂ ਅਤੇ ਵਪਾਰੀਆਂ ਨੂੰ ਖੁਸ਼ ਕਰਨ ਲਈ ਪਿੰਡਾਂ ਨੂੰ ਉਜਾੜਨ ਦੀ ਤਿਆਰੀ ਕਰ ਰਹੀ ਹੈ ਮਾਨ ਸਰਕਾਰ : ਸਰਵਨ ਸਿੰਘ ਪੰਧੇਰ

Amritsar News : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੋਲਿੰਗ ਪਾਲਿਸੀ ਦਾ ਅਸੀਂ ਵਿਰੋਧ ਕਰਦੇ ਹਾਂ।  ਉਹਨਾਂ ਕਿਹਾ ਕਿ ਲੁਧਿਆਣਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਵਪਾਰੀਆਂ ਅਤੇ ਸ਼ਹਿਰੀਆਂ ਨੂੰ ਖੁਸ਼ ਕਰਨ ਵਾਸਤੇ ਪਿੰਡਾਂ ਦੀ ਜ਼ਮੀਨ ਉਜਾੜੀ ਜਾ ਰਹੀ ਹੈ। 

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਕਹਿੰਦੀ ਸੀ ਕਿ ਪੰਜਾਬ ਦੀ ਸਰਕਾਰ ਪਿੰਡਾਂ ਤੋਂ ਚੱਲੇਗੀ ,ਅਗਰ ਸਰਕਾਰ ਪਿੰਡਾਂ ਤੋਂ ਚਲਦੀ ਹੁੰਦੀ ਤਾਂ ਚੰਡੀਗੜ੍ਹ ਤੋਂ ਫੈਸਲੇ ਨਹੀਂ ਹੋਣੇ ਸੀ। ਇਸ ਦੇ ਨਾਲ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਵੀ ਵਾਅਦਾ ਕੀਤਾ ਸੀ ਲੇਕਿਨ ਉਹ ਵੀ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। 


ਦੂਜੇ ਪਾਸੇ ਮਾਨ ਸਰਕਾਰ ਨੇ ਕਿਸਾਨਾਂ ਨੂੰ ਮੀਟਿੰਗ ਲਈ ਵੀ ਸੱਦਾ ਦਿੱਤਾ ਸੀ ਪਰ ਸਰਕਾਰ ਆਪਣੇ ਉਸ ਬਿਆਨ ਤੋਂ ਵੀ ਖੁਦ ਭੱਜਦੀ ਹੋਈ ਆਉਣ ਵਾਲੇ ਸਮੇਂ ਵਿੱਚ ਨਜ਼ਰ ਆਵੇਗੀ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਅਗਰ ਸਰਕਾਰ ਨੂੰ ਲੱਗਦਾ ਹੈ ਕਿ ਕਿਸਾਨਾਂ ਵੱਲੋਂ ਨਜਾਇਜ਼ ਤੌਰ 'ਤੇ ਕਾਰੋਬਾਰ ਕੀਤੇ ਜਾ ਰਹੇ ਹਨ ਤੇ ਵਿਜੀਲੈਂਸ ਸਰਕਾਰ ਦੇ ਕੋਲ ਹੈ ,ਸਰਕਾਰ ਉਸਦੀ ਜਾਂਚ ਕਰ ਸਕਦੀ ਹੈ। 

- PTC NEWS

Top News view more...

Latest News view more...

PTC NETWORK
PTC NETWORK