Amritsar ’ਚ ਮਾਹੌਲ ਤਣਾਅਪੂਰਨ; ਧਰਨਾ ਦੇਣ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਟਰਾਲੀ ਨਾਲ ਟਕਰਾਈ ਐਕਟਿਵਾ

ਭਾਰਤੀ ਕਿਸਾਨ ਏਕਤਾ ਯੂਨੀਅਨ ਸਿੱਧੂਪੁਰ ਨੂੰ ਪੁਲਿਸ ਵਲੋਂ ਜਬਰਦਸਤੀ ਰਸਤੇ ’ਚ ਹੀ ਰੋਕਿਆ ਗਿਆ। ਦੱਸ ਦਈਏ ਕਿ ਇਹ ਕਿਸਾਨ ਭੰਡਾਰੀ ਪੁੱਲ ’ਤੇ ਧਰਨਾ ਦੇਣ ਲਈ ਜਾ ਰਹੇ ਸੀ। ਜਿਨ੍ਹਾਂ ਨੂੰ ਪੁਲਿਸ ਨੇ ਰਸਤੇ ’ਚ ਰੋਕ ਲਿਆ।

By  Aarti May 22nd 2025 01:45 PM

Bharti Kisan Ekta Union Sidhupur :  ਅੰਮ੍ਰਿਤਸਰ ’ਚ ਉਸ ਸਮੇਂ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਜਦੋਂ ਕਿਸਾਨ ਅਤੇ ਪੁਲਿਸ ਆਹਮੋ ਸਾਹਮਣੇ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਭਾਰਤੀ ਕਿਸਾਨ ਏਕਤਾ ਯੂਨੀਅਨ ਸਿੱਧੂਪੁਰ ਨੂੰ ਪੁਲਿਸ ਵਲੋਂ ਜਬਰਦਸਤੀ ਰਸਤੇ ’ਚ ਹੀ ਰੋਕਿਆ ਗਿਆ। ਦੱਸ ਦਈਏ ਕਿ ਇਹ ਕਿਸਾਨ ਭੰਡਾਰੀ ਪੁੱਲ ’ਤੇ ਧਰਨਾ ਦੇਣ ਲਈ ਜਾ ਰਹੇ ਸੀ। ਜਿਨ੍ਹਾਂ ਨੂੰ ਪੁਲਿਸ ਨੇ ਰਸਤੇ ’ਚ ਰੋਕ ਲਿਆ। 

ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਹੈ। ਪੁਲਿਸ ਨੇ ਕਿਸਾਨ ਆਗੂ ਪਲਵਿੰਦਰ ਮਾਹਲ ਸਣੇ 100 ਦੇ ਕਰੀਬ ਕਿਸਾਨ ਗ੍ਰਿਫਤਾਰ ਕੀਤੇ ਗਏ ਹਨ। ਕਿਸਾਨਾਂ ਨੇ ਭੰਡਾਰੀ ਪੁੱਲ ’ਤੇ ਨਾ ਪਹੁੰਚ ਸਕਣ ਕਾਰਨ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਿਛਲੇ ਗੇਟ ਦੇ ਬਾਹਰ ਧਰਨਾ ਲਗਾ ਲਿਆ। 

ਇਸ ਦੌਰਾਨ ਕਿਸਾਨਾਂ ਵੱਲੋਂ ਟਰਾਲੀਆਂ ਭਜਾ ਕੇ ਭੰਡਾਰੀ ਪੁੱਲ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਇੱਕ ਟਰਾਲੀ ਦਾ ਐਕਟਿਵਾ ਨਾਲ ਹਾਦਸਾ ਹੋ ਗਿਆ ਜਿਸ ਕਾਰਨ 2 ਸਕੂਲੀ ਬੱਚੇ ਜ਼ਖਮੀ ਹੋ ਗਏ। 

ਇਹ ਵੀ ਪੜ੍ਹੋ : Purchase Banned Pusa 44 In Punjab : ਪੰਜਾਬ ਦੇ ਕਿਸਾਨਾਂ ਲਈ ਅਹਿਮ ਖ਼ਬਰ; ਝੋਨੇ ਦੀ ਇਸ ਕਿਸਮ ਦੀ ਖਰੀਦ ਨਹੀਂ ਕਰੇਗੀ ਪੰਜਾਬ ਸਰਕਾਰ

Related Post