BB 17 Grand Finale: ਉਡੀਕ ਹੋਈ ਖ਼ਤਮ, ਮੁਨੱਵਰ ਫਾਰੂਕੀ ਨੇ ਜਿੱਤਿਆ ਬਿੱਗ ਬੌਸ 17 ਦਾ ਖਿਤਾਬ

By  KRISHAN KUMAR SHARMA January 29th 2024 01:06 AM

Bigg Boss 17 Grand Finale: ਬਿੱਗ ਬੌਸ 17 ਦੇ ਚਾਹਵਾਨਾਂ ਦੀ ਉਡੀਕ ਖ਼ਤਮ ਹੋ ਗਈ ਹੈ। ਆਖਿਰ ਉਹ ਘੜੀ ਆ ਗਈ ਹੈ, ਜਦੋਂ ਅੱਜ 28 ਜਨਵਰੀ ਨੂੰ ਰਿਐਲਟੀ ਸ਼ੋਅ ਦੇ ਇਸ 'ਗ੍ਰੈਂਡ ਫਿਨਾਲੇ' ਵਿੱਚ ਬਿੱਗ ਬੌਸ 17 (bigg-boss-17-winner) ਦੇ ਜੇਤੂ ਦਾ ਐਲਾਨ ਕੀਤਾ ਕਰ ਦਿੱਤਾ ਗਿਆ ਹੈ। ਸ਼ੋਅ ਦੇ ਜਿਨ੍ਹਾਂ ਚੋਟੀ ਦੇ 5 ਮੁਕਾਬਲੇਬਾਜ਼ਾਂ 'ਚ ਸਖਤ ਟੱਕਰ ਦਿੱਤੀ। ਜਿਨ੍ਹਾਂ ਵਿੱਚ ਮੁਨੱਵਰ ਫਾਰੂਕੀ (munawar-faroqui), ਅੰਕਿਤਾ ਲੋਖੰਡੇ, ਮੰਨਾਰਾ ਚੋਪੜਾ, ਅਭਿਸ਼ੇਕ ਕੁਮਾਰ (abhishek-kumar) ਅਤੇ ਅਰੁਣ ਮਿਸ਼ੇਟ ਦੇ ਨਾਂ ਹਨ। ਪਰ ਮੁਨੱਵਰ ਫਾਰੂਕੀ ਨੇ ਬਿੱਗ ਬੌਸ 17 ਦਾ ਖਿਤਾਬ ਜਿੱਤ ਲਿਆ। 

ਦੱਸ ਦਈਏ ਕਿ ਸ਼ੋਅ ਦੇ ਜੇਤੂ ਮੁਨੱਵਰ ਫਾਰੂਕੀ ਨੂੰ 40 ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਅਤੇ ਇੱਕ ਬ੍ਰਾਂਡ ਨਿਊ ਵਰਨਾ ਗੱਡੀ ਦਿੱਤੀ ਗਈ। ਜਦਕਿ ਅਭਿਸ਼ੇਕ ਕੁਮਾਰ ਰਨਰਅਪ ਰਹੇ। ਇਨ੍ਹਾਂ ਦੋਹਾਂ ਦੀ ਦੋਸਤੀ ਵੀ ਕਾਫੀ ਚਰਚਾ ’ਚ ਰਹੀ। 

ਹਾਲਾਂਕਿ ਇਸਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਜੇਤੂ ਨੂੰ ਲੈ ਕੇ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ ਹਨ। ਲੋਕਾਂ ਨੇ ਆਪਣੇ ਪੱਧਰ 'ਤੇ ਵੀ ਆਪਣੇ ਪਸੰਦੀਦਾ ਨੂੰ ਚੁਣਿਆ। ਇਨ੍ਹਾਂ ਵਿਚੋਂ ਇੱਕ ਪੋਲ ਨਤੀਜੇ ਅਨੁਸਾਰ ਮੁਨੱਫਰ ਫਾਰੂਕੀ (Munawar Faruqui) ਨੂੰ ਲੋਕਾਂ ਨੇ ਆਪਣਾ ਅਜੇਤੂ ਐਲਾਨਿਆ ਗਿਆ ਹੈ, ਜਦਕਿ ਦੂਜੇ ਨੰਬਰ 'ਤੇ ਉਪ ਜੇਤੂ ਅਭਿਸ਼ੇਕ ਕੁਮਾਰ ਹਨ। ਤੀਜੇ ਨੰਬਰ ਉਪਰ ਸੈਕਿੰਡ ਰਨਰਅਪ ਹੈ ਅਤੇ ਚੌਥੇ 'ਤੇ ਅੰਕਿਤਾ ਲੋਖੰਡੇ (Ankita Lokahnde) ਸਨ।

ਇਸਤੋਂ ਇਲਾਵਾ ਟਵਿੱਟਰ 'ਤੇ ਮੁਨੱਵਰ ਫਾਰੂਕੀ 64% ਵੋਟਾਂ ਨਾਲ ਸਭ ਤੋਂ ਅੱਗੇ ਹਨ, ਜਦਕਿ ਦੂਜੇ ਨੰਬਰ 'ਤੇ ਅੰਕਿਤਾ ਲੋਖੰਡੇ 29.1% ਵੋਟਾਂ ਨਾਲ ਹਨ। ਹਾਲਾਂਕਿ, ਅਭਿਸ਼ੇਕ ਕੁਮਾਰ ਨੂੰ ਸਿਰਫ 3.6% ਵੋਟਾਂ ਮਿਲੀਆਂ ਅਤੇ ਮੰਨਾਰਾ ਚੋਪੜਾ ਅਤੇ ਅਰੁਣ ਮਹਸ਼ੇਟੀ ਨੂੰ ਸਮੂਹਿਕ ਤੌਰ 'ਤੇ ਸਿਰਫ 3.3% ਵੋਟਾਂ ਮਿਲੀਆਂ। ਸਭ ਤੋਂ ਵੱਧ ਫਰਕ ਨਾਲ ਸਪਸ਼ਟ ਜੇਤੂ ਮੁਨੱਵਰ ਫਾਰੂਕੀ ਨਜ਼ਰ ਆਏ ਸਨ।

ਇਹ ਵੀ ਪੜ੍ਹੋ: 

 - BiG Boss 17: ਜਾਣੋ ਕੌਣ ਹੈ ਖਿਤਾਬ ਦੇ ਮਜ਼ਬੂਤ ਦਾਅਵੇਦਾਰ 'ਚੋਂ ਇਕ ਅੰਕਿਤਾ ਲੋਖੰਡੇ

- Bigg Boss 17: ਸਲਮਾਨ ਖਾਨ ਦੇ ਸ਼ੋਅ ਦੀ ਸਭ ਤੋਂ ਵੱਧ ਕਮਾਈ ਵਾਲੀ ਮੰਨਾਰਾ, ਜਾਣੋ ਕੌਣ ਹੈ ਇਹ

- Big Boss 17: ਜਾਣੋ ਕੌਣ ਹੈ ਮੁਨੱਵਰ ਫਾਰੂਕੀ, ਜੇਲ੍ਹ ਜਾਣ ਤੋਂ ਲੈ ਕੇ ਜੁੜੇ ਹਨ ਇਹ 5 ਵਿਵਾਦ

- Bigg Boss 17: ਐਲਾਨ ਤੋਂ ਪਹਿਲਾਂ ਲੋਕਾਂ ਨੇ ਚੁਣਿਆ ਆਪਣਾ ਜੇਤੂ, ਦੇਖੋ ਕੀ ਕਹਿੰਦੇ ਹਨ ਪੋਲ ਨਤੀਜੇ

- ਅਭਿਸ਼ੇਕ ਦੇ ਥੱਪੜ ਤੋਂ ਲੈ ਕੇ ਅੰਕਿਤਾ ਦੀ ਪ੍ਰੈਗਨੈਂਸੀ ਤੱਕ, Bigg Boss 17 ਦੇ ਸਭ ਤੋਂ ਵੱਡੇ ਇਹ ਰਹੇ ਵਿਵਾਦ

Related Post