Mon, May 11, 2026
Whatsapp

MLA Ashok Pappi : 'AAP ਵਿਧਾਇਕ ਪੱਪੀ ਨੇ ਨੌਕਰੀਆਂ ਬਦਲੇ ਕਰੋੜਾਂ ਰੁਪਏ ਇਕੱਠੇ ਕੀਤੇ, ਫਸਾ ਦਿੱਤਾ PA...', ਬਿਕਰਮ ਸਿੰਘ ਮਜੀਠੀਆ ਦੇ ਵੱਡੇ ਖੁਲਾਸੇ

MLA Ashok Prashar Pappi : ਅਕਾਲੀ ਆਗੂ ਨਾਲ ਇਸ ਮੌਕੇ ਖੁਦ ਨੂੰ ਵਿਧਾਇਕ ਦਾ ਪੀਏ ਦੱਸਣ ਵਾਲਾ ਨਿਖਿਲ ਸੱਭਰਵਾਲ ਵੀ ਮੌਜੂਦ ਸੀ, ਜਿਸ 'ਤੇ ਬੀਤੇ ਦਿਨੀ ਨੌਕਰੀਆਂ ਦਿਵਾਉਣ ਬਦਲੇ ਕਰੋੜਾਂ ਰੁਪਏ ਲੈਣ ਦਾ ਕੇਸ ਦਰਜ ਹੋਇਆ ਹੈ।

Reported by:  PTC News Desk  Edited by:  KRISHAN KUMAR SHARMA -- May 11th 2026 06:36 PM -- Updated: May 11th 2026 07:15 PM
MLA Ashok Pappi : 'AAP ਵਿਧਾਇਕ ਪੱਪੀ ਨੇ ਨੌਕਰੀਆਂ ਬਦਲੇ ਕਰੋੜਾਂ ਰੁਪਏ ਇਕੱਠੇ ਕੀਤੇ, ਫਸਾ ਦਿੱਤਾ PA...', ਬਿਕਰਮ ਸਿੰਘ ਮਜੀਠੀਆ ਦੇ ਵੱਡੇ ਖੁਲਾਸੇ

MLA Ashok Pappi : 'AAP ਵਿਧਾਇਕ ਪੱਪੀ ਨੇ ਨੌਕਰੀਆਂ ਬਦਲੇ ਕਰੋੜਾਂ ਰੁਪਏ ਇਕੱਠੇ ਕੀਤੇ, ਫਸਾ ਦਿੱਤਾ PA...', ਬਿਕਰਮ ਸਿੰਘ ਮਜੀਠੀਆ ਦੇ ਵੱਡੇ ਖੁਲਾਸੇ

MLA Ashok Prashar Pappi : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਅਸ਼ੋਕ ਕੁਮਾਰ ਪੱਪੀ 'ਤੇ ਵੱਡੇ ਸਵਾਲ ਖੜੇ ਕੀਤੇ ਹਨ ਅਤੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਬਦਲੇ ਕਰੋੜਾਂ ਰੁਪਏ ਇਕੱਠੇ ਕਰਨ ਦਾ ਇਲਜ਼ਾਮ ਲਾਏ ਹਨ। ਅਕਾਲੀ ਆਗੂ ਨਾਲ ਇਸ ਮੌਕੇ ਖੁਦ ਨੂੰ ਵਿਧਾਇਕ ਦਾ ਪੀਏ ਦੱਸਣ ਵਾਲਾ ਨਿਖਿਲ ਸੱਭਰਵਾਲ (Nikhil Sabbarwal) ਵੀ ਮੌਜੂਦ ਸੀ, ਜਿਸ 'ਤੇ ਬੀਤੇ ਦਿਨੀ ਨੌਕਰੀਆਂ ਦਿਵਾਉਣ ਬਦਲੇ ਕਰੋੜਾਂ ਰੁਪਏ ਲੈਣ (Punjab Jobs Scam) ਦਾ ਕੇਸ ਦਰਜ ਹੋਇਆ ਹੈ।

ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਕਿ ਹੁਣ ਵਿਧਾਇਕ ਪੱਪੀ ਵੱਲੋਂ ਪੀਏ ਦੀ ਕੁੱਟਮਾਰ ਕਰਕੇ ਮੋਬਾਈਲ ਵੀ ਖੋ ਲਿਆ ਗਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਥਿਤ ਪੀਏ ਨਿਖਿਲ ਦਾ ਅਕਾਊਂਟ ਵਰਤ ਕੇ ਵਿਧਾਇਕ ਨੇ ਨੌਕਰੀਆਂ ਬਦਲੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਲ 30 ਲੱਖ ਰੁਪਏ ਪੀਏ ਦੇ ਖਾਤੇ ਵਿੱਚ ਆਇਆ, 90 ਲੱਖ ਰੁਪਏ ਕੈਨੇਡਾ ਤੋਂ ਟਰਾਂਸਫਰ ਹੋਏ।


'100 ਤੋਂ ਵੱਧ ਲੋਕਾਂ ਤੋਂ 1-1 ਲੱਖ ਰੁਪਏ ਲਏ ਗਏ'

ਨਿਖਿਲ ਨੇ ਇਸ ਮੌਕੇ ਵਿਧਾਇਕ ਅਤੇ ਉਸਦੇ ਪੁੱਤਰ 'ਤੇ ਕਰੋੜਾਂ ਰੁਪਏ ਦੇ ਧੋਖਾਧੜੀ ਵਾਲੇ ਲੈਣ-ਦੇਣ ਅਤੇ ਫਿਰੌਤੀ ਦਾ ਦੋਸ਼ ਲਗਾਉਂਦਿਆਂ ਇੱਕ ਵੀਡੀਓ ਵੀ ਵਿਖਾਈ। ਨਿਖਿਲ ਨੇ ਖੁਦ ਨੂੰ ਵਿਧਾਇਕ ਦੇ ਦਫ਼ਤਰ ਦਾ ਇੰਚਾਰਜ ਹੋਣ ਦਾ ਦਾਅਵਾ ਕਰਦਿਆਂ ਆਪਣਾ ਆਈਡੀ ਕਾਰਡ ਵੀ ਦਿਖਾਇਆ। ਉਸਨੇ ਦਾਅਵਾ ਕੀਤਾ ਕਿ ਡੀਸੀ ਰੇਟ 'ਤੇ ਭਰਤੀ ਲਈ ਪ੍ਰਤੀ ਵਿਅਕਤੀ ਇੱਕ ਲੱਖ ਰੁਪਏ ਲਏ ਜਾਂਦੇ ਸਨ ਅਤੇ ਉਸਨੇ 100 ਤੋਂ ਵੱਧ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਵਿਧਾਇਕ ਨੂੰ ਦਿੱਤੇ। ਹਾਲਾਂਕਿ, ਭਰਤੀਆਂ ਨਹੀਂ ਹੋਈਆਂ ਅਤੇ ਜਦੋਂ ਸਥਿਤੀ ਵਿਗੜ ਗਈ, ਤਾਂ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।

'ਲੋਕਾਂ ਨੂੰ ਪੈਸੇ ਮੋੜਦਿਆਂ ਮੇਰਾ ਘਰ ਵਿਕ ਗਿਆ, ਹੁਣ ਵਿਧਾਇਕ ਨੇ ਮੈਨੂੰ ਫਸਾ ਦਿੱਤਾ'

ਨਿਖਿਲ ਨੇ ਕਿਹਾ ਕਿ ਮੈਂ 2022 'ਚ MLA ਨਾਲ ਜੁੜਿਆ ਸੀ ਅਤੇ ਮੇਰੇ 'ਤੇ ਉਹਨਾਂ ਦਾ ਵਿਸ਼ਵਾਸ ਬਹੁਤ ਸੀ। ਵਿਧਾਇਕ ਦੇ ਕਹਿਣ 'ਤੇ ਉਸ ਨੇ ਡੀਸੀ ਰੇਟ ‘ਤੇ ਲੋਕ ਰੱਖੇ। ਉਸਦਾ ਦਾਅਵਾ ਹੈ ਕਿ ਨੌਕਰੀ ਦੇ ਨਾਂ 'ਤੇ ਲਏ ਪੈਸਿਆਂ ਦੇ ਇਲਜ਼ਾਮ ਹੁਣ ਉਸ 'ਤੇ ਲਗਾ ਦਿੱਤੇ ਗਏ, ਜਦਕਿ ਪੈਸੇ MLA ਨੇ ਲਏ ਸਨ।

ਉਸ ਨੇ ਕਿਹਾ ਕਿ ਮੈਂ ਹੋਲੀ-ਹੋਲੀ ਪੈਸੇ ਲੋਕਾਂ ਦੇ ਪੈਸੇ ਦੇਣੇ ਸ਼ੁਰੂ ਕਰ ਅਤੇ ਆਪਣਾ ਘਰ ਤੱਕ ਵੇਚ ਦਿੱਤਾ। ਇਸ ਪਿੱਛੋਂ ਮੈਨੂੰ MLA ਨੇ ਕਿਹਾ ਕਿ ਜੇਕਰ ਮੇਰਾ ਨਾਮ ਲਿਆ ਤਾਂ ਮੈਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਕਰਵਾ ਦਿਆਂਗਾ। ਉਪਰੰਤ ਮੇਰੇ 'ਤੇ ਪਰਚਾ ਦਰਜ ਕਰਵਾ ਦਿੱਤਾ ਅਤੇ ਫਸਾ ਦਿੱਤਾ। ਹੁਣ ਪੁਲਿਸ ਮੈਨੂੰ ਤੇ ਮੇਰੇ ਪਰਿਵਾਰ ਨੂੰ ਧਮਕਾ ਰਹੀ ਹੈ।

ਈਡੀ ਤੋਂ ਮੰਗੀ ਮਾਮਲੇ ਦੀ ਜਾਂਚ

ਬਿਕਰਮ ਸਿੰਘ ਮਜੀਠੀਆ ਨੇ ਨਿਖਿਲ ਦੀਆਂ ਵਿਧਾਇਕ ਨਾਲ ਕੁੱਝ ਤਸਵੀਰਾਂ ਵਿਖਾਉਂਦੇ ਹੋਏ ਦਾਅਵਾ ਕੀਤਾ ਕਿ ਇਹ ਹੀ 2024 ਵਿੱਚ ਵਿਧਾਇਕ ਦਾ ਪੀਏ ਸੀ, ਜੋ ਕਿ ਸਬੂਤ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਨੇ ਇਹ ਸਭ ਕੁੱਝ ਪੀਏ ਦਾ ਅਕਾਊਂਟ ਵਰਤ ਕੇ ਪੈਸੇ ਆਪਣੇ ਪੁੱਤਰ ਤੇ ਪਤਨੀ ਦੇ ਖਾਤਿਆਂ 'ਚ ਪਵਾਏ। ਉਨ੍ਹਾਂ ਨੇ ਮੰਗ ਕੀਤੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

- PTC NEWS

Top News view more...

Latest News view more...

PTC NETWORK
PTC NETWORK