Mon, May 11, 2026
Whatsapp

Bigg Boss 17: ਐਲਾਨ ਤੋਂ ਪਹਿਲਾਂ ਲੋਕਾਂ ਨੇ ਚੁਣਿਆ ਆਪਣਾ ਜੇਤੂ, ਦੇਖੋ ਕੀ ਕਹਿੰਦੇ ਹਨ ਪੋਲ ਨਤੀਜੇ

Reported by:  PTC News Desk  Edited by:  KRISHAN KUMAR SHARMA -- January 28th 2024 05:48 PM
Bigg Boss 17: ਐਲਾਨ ਤੋਂ ਪਹਿਲਾਂ ਲੋਕਾਂ ਨੇ ਚੁਣਿਆ ਆਪਣਾ ਜੇਤੂ, ਦੇਖੋ ਕੀ ਕਹਿੰਦੇ ਹਨ ਪੋਲ ਨਤੀਜੇ

Bigg Boss 17: ਐਲਾਨ ਤੋਂ ਪਹਿਲਾਂ ਲੋਕਾਂ ਨੇ ਚੁਣਿਆ ਆਪਣਾ ਜੇਤੂ, ਦੇਖੋ ਕੀ ਕਹਿੰਦੇ ਹਨ ਪੋਲ ਨਤੀਜੇ

Bigg Boss 17 Grand Finale: ਬਿੱਗ ਬੌਸ 17 ਦੇ ਗ੍ਰੈਂਡ ਫਿਨਾਲੇ ਵਿੱਚ ਚੋਟੀ ਦੇ 5 ਨਾਂਵਾਂ ਦਾ ਐਲਾਨ ਹੋ ਚੁੱਕਿਆ ਹੈ ਅਤੇ ਐਤਵਾਰ ਰਾਤ ਨੂੰ ਬਿੱਗ ਬੌਸ 17 ਦੇ ਜੇਤੂ ਦਾ (Big Boss 17 Winner) ਐਲਾਨ ਕਰ ਦਿੱਤਾ ਜਾਵੇਗਾ, ਪਰ ਉਸ ਤੋਂ ਪਹਿਲਾਂ ਲੋਕ ਆਪਣਾ ਪਸੰਦੀਦਾ ਜੇਤੂ ਵੀ ਚੁਣਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਆਪਣੇ ਪਿਆਰੇ ਮੁਕਾਬਲੇਬਾਜ਼ ਨੂੰ ਜਿਤਾਉਣ ਲਈ ਕੋਸ਼ਿਸ਼ਾਂ ਜਾਰੀ ਹਨ ਅਤੇ ਆਪਣੀ ਪਸੰਦ ਵੀ ਦੱਸ ਰਹੇ ਹਨ। ਤਾਜ਼ਾ ਪੋਲ ਵਿੱਚ ਲੋਕਾਂ ਨੇ ਆਪਣੀ ਪਸੰਦ ਦਿਖਾਈ ਹੈ ਕਿ ਉਨ੍ਹਾਂ ਵੱਲੋਂ ਕਿਸ ਨੂੰ ਜੇਤੂ ਐਲਾਨਿਆ ਜਾਣਾ ਚਾਹੀਦਾ ਹੈ। ਦਿਲਚਸਪ ਗੱਲ ਇਹ ਹੈ ਕਿ ਅੰਕਿਤਾ ਲੋਖੰਡੇ ਜਿਸ ਨੂੰ ਨੰਬਰ 2 ਵਜੋਂ ਦੇਖਿਆ ਜਾ ਰਿਹਾ ਸੀ, ਉਸ ਨੂੰ ਇਸ ਪੋਲ ਵਿੱਚ ਚੌਥਾ ਸਥਾਨ ਮਿਲਿਆ ਹੈ।

ਇਸ ਵਾਰ ਬਿੱਗ ਬੌਸ ਸ਼ੋਅ 'ਬਾਇਸਡ' ਥੀਮ 'ਤੇ ਆਯੋਜਿਤ ਕੀਤਾ ਗਿਆ ਹੈ, ਜਿਸ ਵਿੱਚ ਮੁਕਾਬਲੇਬਾਜ਼ ਅਰੁਣ ਮਾਸ਼ੇਟੀ ਨੂੰ 5ਵਾਂ ਸਥਾਨ ਲੋਕਾਂ ਨੇ ਦਿੱਤਾ ਹੈ। ਰਾਤ 12 ਵਜੇ ਤੱਕ ਖ਼ਤਮ ਹੋਣ ਵਾਲੇ ਇਸ 17ਵੇਂ ਸੀਜ਼ਨ ਨੂੰ ਲੈ ਕੇ ਲੋਕਾਂ ਵਿੱਚ ਵੱਡਾ ਉਤਸ਼ਾਹ ਹੈ ਅਤੇ ਕਈ ਜੇਤੂਆਂ ਦੇ ਦਾਅਵੇ ਕੀਤੇ ਜਾ ਰਹੇ ਹਨ। ਟਵਿੱਟਰ ਹੈਂਡਲ ਨਾਲ ਜੁੜੇ ਪੋਲ ਨਤੀਜੇ ਵੀ ਸਾਹਮਣੇ ਆ ਚੁੱਕੇ ਹਨ, ਜਿਸ ਵਿੱਚ ਮੁਕਾਬਲੇਬਾਜ਼ਾਂ ਨੂੰ ਉਨ੍ਹਾਂ ਦੀ ਲੋਕਪ੍ਰਿਅਤਾ ਤਹਿਤ ਰੈਂਕਿੰਗ ਦਿੱਤੀ ਗਈ ਹੈ।


ਪੋਲ ਨਤੀਜਿਆਂ 'ਤੇ ਯੂਜ਼ਰਸ ਦੀ ਪ੍ਰਤੀਕਿਰਿਆ

ਪੋਲ ਨਤੀਜਿਆਂ ਨੂੰ ਲੈ ਕੇ ਕਈ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਜੇਕਰ ਮੁਨੱਵਰ (Munawar Faruqui ) ਜਿੱਤਿਆ ਤਾਂ ਬਿੱਗ ਬੌਸ ਦੇਖਣਾ ਛੱਡ ਦੇਵੇਗਾ। ਇੱਕ ਨੇ ਅਭਿਸ਼ੇਕ (abhishek-kumar) ਦੇ ਨਾਂ ਜਿੱਤ ਦਾ ਦਾਅਵਾ ਕੀਤਾ, ਜਦਕਿ ਇੱਕ ਹੋਰ ਨੇ ਲਿਖਿਆ ਕਿ ਜੇਕਰ ਅਰੁਣ ਨੇ ਪੈਸੇ ਨਾ ਲਏ ਤਾਂ 3 ਜਾਂ 4 ਨੰਬਰ 'ਤੇ ਆਵੇਗਾ। ਹਾਲਾਂਕਿ ਮੁਨੱਵਰ ਦਾ ਨਾਂ ਕੁਮੈਂਟਾਂ 'ਚ ਜ਼ਿਆਦਾ ਸਮਰਥਨ ਪਾ ਰਿਹਾ ਹੈ, ਜਦਕਿ ਅੰਕਿਤਾ ਦਾ ਨਾਂ ਘੱਟ ਵਿਖਾਈ ਦੇ ਰਿਹਾ ਹੈ।

ਕੀ ਕਹਿੰਦੇ ਹਨ ਪੋਲ ਨਤੀਜੇ

ਪੋਲ ਨਤੀਜਿਆਂ ਅਨੁਸਾਰ ਮੁਨੱਫਰ ਫਾਰੂਕੀ (Munawar Faruqui) ਨੂੰ ਲੋਕਾਂ ਨੇ ਆਪਣਾ ਅਜੇਤੂ ਐਲਾਨਿਆ ਗਿਆ ਹੈ, ਜਦਕਿ ਦੂਜੇ ਨੰਬਰ 'ਤੇ ਉਪ ਜੇਤੂ ਅਭਿਸ਼ੇਕ ਕੁਮਾਰ ਹਨ। ਤੀਜੇ ਨੰਬਰ ਉਪਰ ਸੈਕਿੰਡ ਰਨਰਅਪ ਹੈ ਅਤੇ ਚੌਥੇ 'ਤੇ ਅੰਕਿਤਾ ਲੋਖੰਡੇ (Ankita Lokahnde) ਹਨ।

ਇਹ ਵੀ ਪੜ੍ਹੋ: Big Boss 17: ਜਾਣੋ ਕੌਣ ਹੈ ਮੁਨੱਵਰ ਫਾਰੂਕੀ, ਜੇਲ੍ਹ ਜਾਣ ਤੋਂ ਲੈ ਕੇ ਜੁੜੇ ਹਨ ਇਹ 5 ਵਿਵਾਦ

ਇਸਤੋਂ ਇਲਾਵਾ ਟਵਿੱਟਰ 'ਤੇ ਮੁਨੱਵਰ ਫਾਰੂਕੀ 64% ਵੋਟਾਂ ਨਾਲ ਸਭ ਤੋਂ ਅੱਗੇ ਹਨ, ਜਦਕਿ ਦੂਜੇ ਨੰਬਰ 'ਤੇ ਅੰਕਿਤਾ ਲੋਖੰਡੇ 29.1% ਵੋਟਾਂ ਨਾਲ ਹਨ। ਹਾਲਾਂਕਿ, ਅਭਿਸ਼ੇਕ ਕੁਮਾਰ ਨੂੰ ਸਿਰਫ 3.6% ਵੋਟਾਂ ਮਿਲੀਆਂ ਅਤੇ ਮੰਨਾਰਾ ਚੋਪੜਾ ਅਤੇ ਅਰੁਣ ਮਹਸ਼ੇਟੀ ਨੂੰ ਸਮੂਹਿਕ ਤੌਰ 'ਤੇ ਸਿਰਫ 3.3% ਵੋਟਾਂ ਮਿਲੀਆਂ। ਸਭ ਤੋਂ ਵੱਧ ਫਰਕ ਨਾਲ ਸਪਸ਼ਟ ਜੇਤੂ ਮੁਨੱਵਰ ਫਾਰੂਕੀ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਅਭਿਸ਼ੇਕ ਦੇ ਥੱਪੜ ਤੋਂ ਲੈ ਕੇ ਅੰਕਿਤਾ ਦੀ ਪ੍ਰੈਗਨੈਂਸੀ ਤੱਕ, Bigg Boss 17 ਦੇ ਸਭ ਤੋਂ ਵੱਡੇ ਇਹ ਰਹੇ ਵਿਵਾਦ

-

Top News view more...

Latest News view more...

PTC NETWORK
PTC NETWORK