Mon, May 11, 2026
Whatsapp

BiG Boss 17: ਜਾਣੋ ਕੌਣ ਹੈ ਖਿਤਾਬ ਦੇ ਮਜ਼ਬੂਤ ਦਾਅਵੇਦਾਰ 'ਚੋਂ ਇਕ ਅੰਕਿਤਾ ਲੋਖੰਡੇ

Reported by:  PTC News Desk  Edited by:  KRISHAN KUMAR SHARMA -- January 28th 2024 08:19 PM
BiG Boss 17: ਜਾਣੋ ਕੌਣ ਹੈ ਖਿਤਾਬ ਦੇ ਮਜ਼ਬੂਤ ਦਾਅਵੇਦਾਰ 'ਚੋਂ ਇਕ ਅੰਕਿਤਾ ਲੋਖੰਡੇ

BiG Boss 17: ਜਾਣੋ ਕੌਣ ਹੈ ਖਿਤਾਬ ਦੇ ਮਜ਼ਬੂਤ ਦਾਅਵੇਦਾਰ 'ਚੋਂ ਇਕ ਅੰਕਿਤਾ ਲੋਖੰਡੇ

Bigg Boss 17 Grand Finale: ਬਿੱਗ ਬੌਸ 17 ਦੀ ਮੁਕਾਬਲੇਬਾਜ਼ ਅੰਕਿਤਾ ਲੋਖੰਡੇ (Ankita Lokhande) ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ ਹੈ। ਅੰਕਿਤਾ, ਸਲਮਾਨ ਖਾਨ ਦੇ ਸ਼ੋਅ ਦੀ ਸਭ ਤੋਂ ਵੱਧ ਚਰਚਿਤ 5 ਮੁਕਾਬਲੇਬਾਜ਼ਾਂ ਵਿਚੋਂ ਇੱਕ ਹੈ, ਜਿਸ ਦੀ ਜਿੱਤ ਦੇ ਦਾਅਵੇ ਵੀ ਮਜ਼ਬੂਤ ਹਨ। ਉਹ ਸ਼ੋਅ ਵਿੱਚ ਕੁੱਲ 21 ਪ੍ਰਤੀਯੋਗੀਆਂ ਨੂੰ ਪਛਾੜ ਕੇ ਗ੍ਰੈਂਡ ਫਿਨਾਲੇ ਦੇ ਫਾਈਨਲ ਵਿੱਚ ਪਹੁੰਚੀ ਹੈ, ਜਿਥੇ ਉਸ ਦਾ ਮੁਕਾਬਲਾ ਹੁਣ ਮੁਨੱਵਰ ਫਾਰਕੀ, ਮੰਨਾਰਾ ਚੋਪੜਾ, ਅਭਿਸ਼ੇਕ ਕੁਮਾਰ ਅਤੇ ਅਰੁਣ ਮਾਸ਼ੇਟੀ ਨਾਲ ਹੈ।

ਪਤੀ ਵਿੱਕੀ ਜੈਨ ਨਾਲ ਕੀਤੀ ਸੀ ਸ਼ੋਅ 'ਚ ਐਂਟਰੀ

ਅੰਕਿਤਾ ਲੋਖੰਡੇ ਆਪਣੇ ਪਤੀ ਨਾਲ ਸ਼ੋਅ 'ਚ ਐਂਟਰੀ ਕਰਨ ਵਾਲੀ ਅਭਿਨੇਤਰੀ ਹੈ, ਜੋ ਆਪਣੇ ਪਤੀ ਵਿੱਕੀ ਜੈਨ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਸੁਰਖੀਆਂ 'ਚ ਰਹੀ। ਅੰਕਿਤਾ ਅਤੇ ਵਿੱਕੀ ਦਾ ਰਿਸ਼ਤਾ ਵੱਡੇ ਉਤਾਰ-ਚੜ੍ਹਾਅ ਵਿੱਚੋਂ ਲੰਘਿਆ ਜਦੋਂ ਉਹ ਬਿੱਗ ਬੌਸ ਦੇ ਘਰ ਵਿੱਚ ਸਨ।


ਅੰਕਿਤਾ ਅਤੇ ਵਿੱਕੀ ਨੇ ਦਸੰਬਰ 2021 ਵਿੱਚ ਸ਼ਾਨਦਾਰ ਰਿਸ਼ਤੇ ਦਾ ਮੁੱਢ ਬੱਝਿਆ ਸੀ। ਵਿੱਕੀ ਨਾਲ ਵਿਆਹ ਕਰਨ ਤੋਂ ਪਹਿਲਾਂ ਅਦਾਕਾਰਾ ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨਾਲ ਵੀ ਰਿਸ਼ਤੇ ਵਿੱਚ ਸੀ। ਹਾਲਾਂਕਿ ਦੋਵਾਂ ਦਾ ਰਿਸ਼ਤਾ ਵਿਆਹ ਹੋਣ ਤੱਕ ਕਾਇਮ ਨਹੀਂ ਰਹਿ ਸਕਿਆ ਅਤੇ ਉਹ ਵੱਖ ਹੋ ਗਏ। ਬਾਅਦ ਵਿੱਚ ਅੰਕਿਤਾ ਨੂੰ ਵਿੱਕੀ ਦੇ ਰੂਪ ਵਿੱਚ ਨਵਾਂ ਪਿਆਰ ਮਿਲਿਆ ਅਤੇ ਵਿਆਹ 'ਚ ਬੱਝ ਗਿਆ।

ਇਸ ਤਰ੍ਹਾਂ ਸ਼ੁਰੂ ਕੀਤਾ ਸੀ ਸਫ਼ਰ

19 ਦਸੰਬਰ 1984 ਨੂੰ ਜਨਮੀ ਤਨੂਜਾ ਲੋਖੰਡੇ ਉਰਫ਼ ਅੰਕਿਤਾ ਇੱਕ ਭਾਰਤੀ ਅਭਿਨੇਤਰੀ ਹੈ, ਜਿਸ ਨੇ 2009 ਤੋਂ 2014 ਤੱਕ 'ਪਵਿੱਤਰ ਰਿਸ਼ਤਾ' ਨਾਂ ਦੇ ਲੜੀਵਾਰ ਵਿੱਚ ਮਹੱਤਵਪੂਰਨ ਪ੍ਰਸਿੱਧੀ ਖੱਟੀ ਹੈ। ਲੋਖੰਡੇ ਦਾ ਜਨਮ ਇੰਦੌਰ ਵਿੱਚ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਦੋ ਭਰਾ ਸੂਰਜ ਤੇ ਅਰੁਣ ਅਤੇ ਇੱਕ ਭੈਣ ਜੋਤੀ ਹੈ। ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਅੰਕਿਤਾ, ਅਦਾਕਾਰੀ ਵਿੱਚ ਆਪਣਾ ਕਰੀਅਰ ਬਣਾਉਣ ਲਈ 2005 ਵਿੱਚ ਮੁੰਬਈ ਆ ਗਈ। ਇਸਤੋਂ ਪਹਿਲਾਂ ਉਹ ਆਪਣੇ ਸ਼ੁਰੂਆਤੀ ਦਿਨਾਂ ਦੌਰਾਨ ਬੈਡਮਿੰਟਨ ਚੈਂਪੀਅਨ ਵੀ ਰਹੀ।

ਅੰਕਿਤਾ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 'ਪਵਿੱਤਰ ਰਿਸ਼ਤਾ' ਵਿੱਚ ਇੱਕ ਪੁਰਸਕਾਰ ਜੇਤੂ ਭੂਮਿਕਾ ਨਾਲ ਕੀਤੀ, ਜਿਸ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਵੀ ਸੀ। ਇਸ ਪਿੱਛੋਂ ਉਸ ਨੇ ਤਿੰਨ ਗੋਲਡ ਅਵਾਰਡ, ਇੱਕ ਆਈਟੀਏ ਅਵਾਰਡ, ਇੰਡੀਅਨ ਟੈਲੀ ਅਵਾਰਡ ਵੀ ਹਾਸਲ ਕੀਤਾ। ਲੋਖੰਡੇ ਨੇ ਕੰਗਨਾ ਰਣੌਤ ਦੀ "ਮਣੀਕਰਣਿਕਾ: ਦ ਕੁਈਨ ਆਫ ਝਾਂਸੀ" (2019) ਨਾਲ ਫਿਲਮਾਂ 'ਚ ਪ੍ਰਵੇਸ਼ ਕੀਤਾ ਅਤੇ ਬੈਸਟ ਫੀਮੇਲ ਡੈਬਿਊ ਲਈ 'ਜ਼ੀ ਸਿਨੇ ਅਵਾਰਡ' ਲਈ ਨਾਮਜ਼ਦਗੀ ਪ੍ਰਾਪਤ ਕੀਤੀ।

ਹੁਣ ਅੰਕਿਤਾ ਲੋਖੰਡੇ, ਬਿੱਗ ਬੌਸ 17 ਦੇ ਚੋਟੀ ਦੇ 5 ਮੁਕਾਬਲੇਬਾਜ਼ਾਂ ਵਿੱਚੋਂ ਇੱਕ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅੰਕਿਤਾ ਮੁਨੱਵਰ ਫਾਰੂਕੀ ਨੂੰ ਸਖਤ ਟੱਕਰ ਦੇ ਸਕਦੀ ਹੈ।

-

Top News view more...

Latest News view more...

PTC NETWORK
PTC NETWORK