ਅਟਾਰੀ ਵਾਗਾ ਸਰੱਹਦ ਰਾਹੀਂ ਪਾਕਿਸਤਾਨ ਤੋਂ ਭਾਰਤ ਪਹੁੰਚੀ ਭਾਰਤੀ ਮਛੁਆਰੇ ਦੀ ਮ੍ਰਿਤਕ ਦੇਹ

By  Shameela Khan October 31st 2023 06:39 PM -- Updated: October 31st 2023 07:14 PM

ਅੰਮ੍ਰਿਤਸਰ: ਅੱਜ ਪਾਕਿਸਤਾਨ ਸਰਕਾਰ ਵੱਲੋਂ ਇੱਕ ਭਾਰਤੀ ਮਛੁਆਰੇ ਦੀ ਮ੍ਰਿਤਕ ਦੇਹ ਅਟਾਰੀ ਵਾਘਾ ਸਰਹੱਦ ਦੇ ਰਾਹੀਂ ਭਾਰਤ ਭੇਜ ਦਿੱਤੀ ਗਈ ਹੈ। ਇਹ ਮ੍ਰਿਤਕ ਦੇਹ ਪਾਕਿਸਤਾਨ ਰੇਂਜਰਾਂ ਦੁਆਰਾ ਭਾਰਤੀ ਬੀ.ਐੱਸ.ਐੱਫ਼ ਰੇਂਜਰਾਂ ਦੇ ਹਵਾਲੇ ਕੀਤੀ ਗਈ। ਇਸ ਮੌਕੇ ਅਟਾਰੀ ਵਾਘਾ ਸਰਹੱਦ 'ਤੇ ਮੌਜੂਦ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪਾਕਿਸਤਾਨ ਵੱਲੋਂ ਇੱਕ ਭਾਰਤੀ ਮਛੁਆਰੇ ਦੀ ਮ੍ਰਿਤਕ ਦੇਹ ਅਟਾਰੀ ਬਾਘਾ ਸਰਹੱਦ ਰਾਹੀਂ ਭਾਰਤ ਭੇਜੀ ਗਈ ਹੈ। 



ਉਨ੍ਹਾਂ ਅੱਗੇ ਦੱਸਿਆ ਕਿ ਇਹ ਮਛੁਆਰਾ ਗੁਜਰਾਤ ਦੇ ਸਮੁੰਦਰ ਵਿੱਚ ਮਛਲੀਆਂ ਫੜਦਾ ਪਾਕਿਸਤਾਨ ਦੀ ਸਰੱਹਦ ਵਿੱਚ ਦਾਖਿਲ ਹੋ ਗਿਆ ਸੀ। ਜਿਸ ਦੇ ਚਲਦਿਆਂ ਪਾਕਿਸਤਾਨ ਦੀ ਪੁਲਿਸ ਵੱਲੋਂ ਇਸ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ ਸਜਾ ਸੁਣਾਈ ਗਈ। ਪ੍ਰੋਟੋਕੋਲ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੀ ਮੁਨਾਰੀ ਜੇਲ ਕਰਾਚੀ ਦੇ ਵਿੱਚ ਸਜ਼ਾ ਦੇ ਦੌਰਾਨ ਇਹ ਮਛੁਆਰਾ ਬਿਮਾਰ ਹੋ ਗਿਆ ਅਤੇ ਇਸਦੀ ਮੌਤ ਹੋ ਗਈ। ਅਸੀਂ ਇਸਦੀ ਮ੍ਰਿਤਕ ਦੇਹ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਹੈ।

Related Post