Dharmendra Pradhan ਦੇ ਅਸਤੀਫੇ ’ਤੇ ਸਿਤਾਰਿਆਂ ਨੇ ਦਿੱਤੀ ਪ੍ਰਤੀਕਿਰਿਆ, ਪ੍ਰਿਯੰਕਾ ਚੌਪੜਾ ਹੋਈ ਭਾਵੁਕ, ਜਾਣੋ ਬਾਕੀਆਂ ਦਾ Reaction

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਵਿਦਿਆਰਥੀਆਂ ਦੀ ਜਿੱਤ ਦਾ ਜਸ਼ਨ ਬਾਲੀਵੁੱਡ ਸਿਤਾਰਿਆਂ ਨੇ ਵੀ ਮਨਾਇਆ ਅਤੇ ਸੋਸ਼ਲ ਮੀਡੀਆ 'ਤੇ ਪੋਸਟਾਂ ਸਾਂਝੀਆਂ ਕੀਤੀਆਂ।

By  Aarti July 26th 2026 01:16 PM -- Updated: July 26th 2026 01:17 PM

ਪੇਪਰ ਲੀਕ ਅਤੇ ਨੀਟ ਨੂੰ ਲੈ ਕੇ ਚੱਲ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ 25 ਜੁਲਾਈ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪ੍ਰਧਾਨ ਨੇ ਖੁਦ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ।

ਜਿਵੇਂ ਹੀ ਇਹ ਖ਼ਬਰ ਫੈਲੀ, ਸੋਸ਼ਲ ਮੀਡੀਆ 'ਤੇ ਜਸ਼ਨ ਸ਼ੁਰੂ ਹੋ ਗਿਆ, ਜਿੱਥੇ ਇਸਨੂੰ ਦਿੱਲੀ ਦੇ ਜੰਤਰ-ਮੰਤਰ ਅਤੇ ਦੇਸ਼ ਭਰ ਵਿੱਚ ਕਈ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਲਈ ਇੱਕ ਵੱਡੀ ਜਿੱਤ ਮੰਨਿਆ ਜਾ ਰਿਹਾ ਸੀ। ਪ੍ਰਿਯੰਕਾ ਚੋਪੜਾ ਤੋਂ ਲੈ ਕੇ ਵਿਜੇ ਵਰਮਾ ਤੱਕ ਕਈ ਮਸ਼ਹੂਰ ਹਸਤੀਆਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।  

ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਇੱਕ ਕੀਤੀ ਪੋਸਟ ਸਾਂਝੀ 

ਪ੍ਰਿਯੰਕਾ ਚੋਪੜਾ ਨੇ ਆਪਣੀ ਅਧਿਕਾਰਤ ਇੰਸਟਾਗ੍ਰਾਮ ਸਟੋਰੀ 'ਤੇ ਫੇਅ ਡਿਸੂਜ਼ਾ ਦੀ ਪੋਸਟ ਨੂੰ ਦੁਬਾਰਾ ਪੋਸਟ ਕੀਤਾ,ਅਤੇ ਕੁਝ ਵੀ ਨਹੀਂ ਲਿਖਿਆ। ਸਗੋਂ ਇਮੋਜੀ ਦੀ ਇੱਕ ਲੜੀ ਪੋਸਟ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਜਿੱਤ 'ਤੇ ਭਾਵੁਕ ਹੋਣ ਦੇ ਨਾਲ ਤਾੜੀ, ਦਿਲ, ਸਵੈਗ ਅਤੇ ਇੱਕ ਇਮੋਜੀ ਨਾਲ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ। 


ਇਸ ਦੌਰਾਨ, ਗਲੀ ਬੁਆਏ ਦੇ ਅਦਾਕਾਰ ਵਿਜੇ ਵਰਮਾ ਨੇ ਪੇਪਰ ਲੀਕ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਜਿੱਤ ਦਾ ਜਸ਼ਨ ਮਨਾਇਆ ਅਤੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ਚੰਗਾ ਮੈ ਚਲਦਾ ਹਾਂ ਦੁਆਵਾਂ ’ਚ ਯਾਦ ਰੱਖਿਓ। 


ਇਨ੍ਹਾਂ ਤੋਂ ਇਲਾਵਾ ਸੋਨਾਕਸ਼ੀ ਸਿਨਹਾ ਨੇ ਵੀ ਆਪਣੀ ਇੰਸਟਾ ਸਟੋਰੀ 'ਤੇ ਇੱਕ ਤੋਂ ਬਾਅਦ ਇੱਕ ਪੋਸਟਾਂ ਪੋਸਟ ਕੀਤੀਆਂ, ਜਿੱਥੇ ਪਹਿਲੀ ਵਿੱਚ ਉਸਨੇ ਤਾੜੀਆਂ ਵਜਾਉਣ ਵਾਲਾ ਇਮੋਜੀ ਪੋਸਟ ਕੀਤਾ, ਜਦਕਿ ਦੂਜੇ ਵਿੱਚ ਅਦਾਕਾਰਾ ਨੇ ਲਿਖਿਆ ਭਰਾ ਤੁਸੀਂ ਇਹ ਕੀ ਕਰ ਦਿੱਤਾ ? 


ਇਸ ਤੋਂ ਇਲਾਵਾ, ਵੀਰ ਦਾਸ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਵਿਦਿਆਰਥੀਆਂ ਦੀ ਜਿੱਤ 'ਤੇ ਲਿਖਿਆ ਕਿ ਤੁਸੀਂ ਇੱਕ ਕਿਤਾਬ ਦੇ ਉਸ ਛੋਟੇ ਜਿਹੇ ਵਾਕ ਵਿੱਚੋਂ ਇੱਕ ਸ਼ਬਦ ਵਾਪਸ ਲਿਆਇਆ ਹੈ ਜਿਸਨੂੰ ਅਸੀਂ ਸਾਰੇ ਭੁੱਲ ਗਏ ਸੀ। ਪਿਆਰੇ ਬੱਚਿਓ, ਕੋਈ ਫ਼ਰਕ ਨਹੀਂ ਪੈਂਦਾ, ਤੁਸੀਂ ਜਿੱਤ ਗਏ ਹੋ। ਜਲਦੀ ਕਰੋ ਅਤੇ ਜਸ਼ਨ ਮਨਾਓ।

ਦੀਆ ਮਿਰਜ਼ਾ ਨੇ ਲਿਖਿਆ ਕਿ ਜਨਰਲ-ਜ਼ੈੱਡ (Gen-G) ਨੂੰ ਮੇਰੇ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ। ਸ਼ਾਂਤੀ ਦੇ ਰਾਹ 'ਤੇ ਚੱਲਣ ਅਤੇ ਸਾਡੇ ਬੱਚਿਆਂ ਨੂੰ ਸੱਚੇ ਪਿਆਰ ਦੀ ਸ਼ਕਤੀ ਦਿਖਾਉਣ ਲਈ ਸੋਨਮ ਵਾਂਗਚੁਕ ਦਾ ਧੰਨਵਾਦ। ਨਫ਼ਰਤ ਤੋਂ ਮੁਕਤ, ਡਰ ਤੋਂ ਮੁਕਤ। ਜਵਾਬਦੇਹੀ, ਪਾਰਦਰਸ਼ਤਾ ਅਤੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ ਕਰਨ ਵਾਲੇ ਹਰ ਵਿਦਿਆਰਥੀ ਦਾ ਧੰਨਵਾਦ। ਸਾਰਿਆਂ ਦਾ ਧੰਨਵਾਦ। 

ਆਯੁਸ਼ਮਾਨ ਖੁਰਾਨਾ ਦੀ ਪਤਨੀ, ਤਾਹਿਰਾ ਨੇ ਲਿਖਿਆ ਕਿ ਤੁਸੀਂ ਇਹ ਕੀਤਾ। ਵਿਦਿਆਰਥੀ ਇਸ ਦੇਸ਼ ਦਾ ਭਵਿੱਖ ਅਤੇ ਵਰਤਮਾਨ ਹਨ। ਇਸ ਤੋਂ ਇਲਾਵਾ, ਆਲੀਆ ਭੱਟ, ਵਰੁਣ ਧਵਨ ਅਤੇ ਵਿੱਕੀ ਕੌਸ਼ਲ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ ਪ੍ਰਤੀਕਿਰਿਆ ਦਿੱਤੀ।

ਇਹ ਵੀ ਪੜ੍ਹੋ  : Dilpreet Dhillon ਨੇ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਚਾੜ੍ਹਿਆ ਕੁਟਾਪਾ ! ਮੁਹਾਲੀ 'ਚ ਦਰਜ ਹੋਈ FIR, ਜਾਣੋ ਪੂਰਾ ਮਾਮਲਾ

Related Post