By-Elections Announced: 3 ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਐਲਾਨ; ਚੋਣ ਕਮਿਸ਼ਨ ਨੇ ਸ਼ਡਿਊਲ ਕੀਤਾ ਜਾਰੀ

By-Elections Announced: ਪੱਛਮੀ ਬੰਗਾਲ ਤੋਂ ਤਿੰਨ ਖਾਲੀ ਰਾਜ ਸਭਾ ਸੀਟਾਂ ਲਈ ਉਪ-ਚੋਣ ਦਾ ਐਲਾਨ ਕੀਤਾ ਗਿਆ ਹੈ। ਇਹ ਸੀਟਾਂ ਸੰਸਦ ਮੈਂਬਰ ਸੁਖੇਂਦੂ ਸ਼ੇਖਰ ਰਾਏ, ਸੁਸ਼ਮਿਤਾ ਦੇਵ ਅਤੇ ਪ੍ਰਕਾਸ਼ ਚਿਕ ਬਰਾਇਕ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈਆਂ ਸਨ।

By  Amritpal Singh July 6th 2026 12:27 PM -- Updated: July 6th 2026 12:54 PM

By-Elections Announced: ਪੱਛਮੀ ਬੰਗਾਲ ਤੋਂ ਤਿੰਨ ਖਾਲੀ ਰਾਜ ਸਭਾ ਸੀਟਾਂ ਲਈ ਉਪ-ਚੋਣ ਦਾ ਐਲਾਨ ਕੀਤਾ ਗਿਆ ਹੈ। ਇਹ ਸੀਟਾਂ ਸੰਸਦ ਮੈਂਬਰ ਸੁਖੇਂਦੂ ਸ਼ੇਖਰ ਰਾਏ, ਸੁਸ਼ਮਿਤਾ ਦੇਵ ਅਤੇ ਪ੍ਰਕਾਸ਼ ਚਿਕ ਬਰਾਇਕ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈਆਂ ਸਨ।


ਇਨ੍ਹਾਂ ਤਿੰਨਾਂ ਸੀਟਾਂ ਲਈ ਵੋਟਿੰਗ 24 ਜੁਲਾਈ, 2026 (ਸ਼ੁੱਕਰਵਾਰ) ਨੂੰ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗੀ। ਇਹ ਉਪ-ਚੋਣਾਂ ਰਾਜ ਸਭਾ ਵਿੱਚ ਤਿੰਨ ਆਮ ਖਾਲੀ ਅਸਾਮੀਆਂ ਨੂੰ ਭਰਨ ਲਈ ਹੋ ਰਹੀਆਂ ਹਨ।

ਅਸਤੀਫ਼ੇ ਕਦੋਂ ਹੋਏ?

ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਦੇ ਨਜ਼ਦੀਕੀ ਸਹਿਯੋਗੀ ਮੰਨੇ ਜਾਣ ਵਾਲੇ ਸੁਖੇਂਦੂ ਸ਼ੇਖਰ ਰਾਏ 8 ਜੂਨ ਨੂੰ ਆਪਣੀ ਰਾਜ ਸਭਾ ਮੈਂਬਰਸ਼ਿਪ ਅਤੇ ਟੀਐਮਸੀ ਦੋਵਾਂ ਤੋਂ ਅਸਤੀਫਾ ਦੇਣ ਵਾਲੇ ਪਹਿਲੇ ਵਿਅਕਤੀ ਸਨ। ਆਪਣੇ ਅਸਤੀਫ਼ੇ ਵਿੱਚ, ਉਨ੍ਹਾਂ ਨੇ ਪਾਰਟੀ ਅੰਦਰ ਕਥਿਤ ਭ੍ਰਿਸ਼ਟਾਚਾਰ, ਔਰਤਾਂ ਵਿਰੁੱਧ ਵਧਦੀ ਹਿੰਸਾ ਅਤੇ ਮਮਤਾ ਬੈਨਰਜੀ ਦੀ ਲੀਡਰਸ਼ਿਪ ਬਾਰੇ ਸਵਾਲ ਉਠਾਏ। ਆਰਜੀ ਕਾਰ ਮੈਡੀਕਲ ਕਾਲਜ ਘਟਨਾ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਮਰਪਿਤ ਪਾਰਟੀ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਦੋਂ ਕਿ ਵਿਵਾਦਾਂ ਵਿੱਚ ਫਸੇ ਵਿਅਕਤੀਆਂ ਨੂੰ ਤਰੱਕੀ ਦਿੱਤੀ ਜਾ ਰਹੀ ਹੈ।

ਦੋ ਦਿਨ ਬਾਅਦ, 10 ਜੂਨ ਨੂੰ, ਸੁਸ਼ਮਿਤਾ ਦੇਵ ਨੇ ਵੀ ਟੀਐਮਸੀ ਛੱਡਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ। ਅਸਤੀਫ਼ਾ ਦੇਣ ਤੋਂ ਤੁਰੰਤ ਬਾਅਦ, ਉਹ ਦਿੱਲੀ ਵਿੱਚ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ, ਰਾਜਨੀਤਿਕ ਹਲਕਿਆਂ ਵਿੱਚ ਕਿਆਸ ਅਰਾਈਆਂ ਤੇਜ਼ ਹੋ ਗਈਆਂ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦੀ ਹੈ ਅਤੇ ਪਾਰਟੀ ਉਸਨੂੰ ਅਸਾਮ ਤੋਂ ਰਾਜ ਸਭਾ ਵਿੱਚ ਭੇਜ ਸਕਦੀ ਹੈ।

Related Post