ਕੇਂਦਰ ਦੀ ਪੰਜਾਬ ਨੂੰ ਚਿਤਾਵਨੀ, "ਕੋਲਾ ਸਮੁੰਦਰੀ ਰਸਤੇ ਤੋਂ ਨਾ ਲਿਆ ਤਾਂ ਹੋ ਜਾਵੇਗੀ ਸਪਲਾਈ ਬੰਦ"

By  Aarti December 10th 2022 11:04 AM -- Updated: December 10th 2022 11:22 AM

Domestic Coal By Sea: ਕੇਂਦਰ ਸਰਕਾਰ ਨੇ ਪੰਜਾਬ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਤਾਪ ਬਿਜਲੀ ਘਰਾਂ ਲਈ ਕੋਲਾ ਉੜੀਸਾ ਤੋਂ ਸਮੁੰਦਰੀ ਰਸਤੇ ਰਾਹੀਂ ਲਿਆਉਣ ਦਾ ਫਰਮਾਨ ਜਾਰੀ ਕੀਤਾ ਹੈ। ਕੇਂਦਰ ਇਨ੍ਹਾਂ ਨਿਰਦੇਸ਼ਾਂ ਨਾਲ ਕੋਲਾ ਲਿਆਉਣ ਵਿਚ ਪਹਿਲਾਂ ਨਾਲ ਕਾਫੀ ਜ਼ਿਆਦਾ ਸਮਾਂ ਲੱਗੇਗਾ ਤੇ ਨਾਲ ਹੀ ਆਵਾਜਾਈ ਖ਼ਰਚਾ ਵੀ ਵੱਧਣ ਦੇ ਆਸਾਰ ਹਨ।

ਇਨ੍ਹਾਂ ਹੀ ਨਹੀਂ ਕੇਂਦਰ ਨੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਸੂਬੇ ਨੇ ਸਮੁੰਦਰੀ ਰਸਤੇ ਤੋਂ ਕੋਲਾ ਨਾ ਲਿਆ ਤਾਂ ਪੰਜਾਬ ਨੂੰ ਕੋਲੇ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। 

ਦੱਸ ਦਈਏ ਕਿ 16 ਨਵੰਬਰ ਨੂੰ ਹੋਈ ਇੱਕ ਮੀਟਿੰਗ ਵਿੱਚ ਕੇਂਦਰੀ ਊਰਜਾ ਮੰਤਰਾਲੇ ਦੇ ਸਕੱਤਰ ਹੇਠ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ। ਮੀਟਿੰਗ ਤੋਂ ਬਾਅਦ 30 ਨਵੰਬਰ ਨੂੰ ਕੇਂਦਰੀ ਊਰਜਾ ਮੰਤਰਾਲੇ ਨੇ ਸੰਯੁਕਤ ਸਕੱਤਰ ਨੇ ਪੰਜਾਬ ਨੂੰ ਪੱਤਰ ਲਿਖ ਸੂਬੇ ਨੂੰ ਨਵੇਂ ਫਰਮਾਨ ਸਬੰਧੀ ਜਾਣਕਾਰੀ ਦਿੱਤੀ ਗਈ। 

ਕੇਂਦਰ ਵੱਲੋਂ ਜਾਰੀ ਕੀਤੇ ਗਏ ਫਰਮਾਨ ਮੁਤਾਬਿਕ ਕੋਲਾ ਪਰਾਦੀਪ ਬੰਦਰਗਾਹ ਤੋਂ ਵਾਇਆ ਰੇਲ ਮਾਰਗ ਪਹੁੰਚੇਗਾ। ਇੱਥੇ ਕੋਲਾ ਦਹੇਜ/ ਮੁੰਦਰਾ ਬੰਦਰਗਾਹ ’ਤੇ ਵਾਇਆ ਸਮੁੰਦਰੀ ਮਾਰਗ ਵਿਖੇ ਪਹੁੰਚੇਗਾ। ਇਸ ਤੋਂ ਬਾਅਦ ਦਹੇਜ/ ਮੁੰਦਰਾ ਬੰਦਰਗਾਹ ਤੋਂ ਉੱਤਰੀ ਸੂਬਿਆਂ ਦੇ ਤਾਪ ਬਿਜਲੀ ਘਰਾਂ ਚ ਇਹ ਕੋਲਾ ਮੁੜ ਵਾਇਆ ਰੇਲ ਰਸਤੇ ਪਹੁੰਚੇਗਾ। ਇਸ ਨਵੇਂ ਫਰਮਾਨ ’ਤੇ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਕੋਲਾ ਉੜੀਸਾ ਤੋਂ ਕਰੀਬ ਚਾਰ ਪੰਜ ਦਿਨਾਂ ਚ ਥਰਮਲ ਪਲਾਂਟ ’ਤੇ ਪਹੁੰਚ ਜਾਂਦਾ ਸੀ ਉਸ ਨੂੰ ਹੁਣ ਕਰੀਬ 25 ਦਿਨ ਦਾ ਸਮਾਂ ਲੱਗੇਗਾ ਅਤੇ ਇਸਦੀ ਦੂਰੀ ਵੀ ਕਰੀਬ 6200 ਕਿਲੋਮੀਟਰ ਪਵੇਗੀ। 


ਹਾਲਾਂਕਿ ਕੇਂਦਰ ਦੇ ਇਸ ਫੈਸਲੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਆਰਕੇ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਕੋਲੇ ਦੀ ਸਪਲਾਈ ਆਰਐਸਆਰ ਦੀ ਥਾਂ ਸਿੱਧੀ ਰੇਲਵੇ ਰਾਹੀਂ ਕਰਨ ਦੀ ਮੰਗ ਕੀਤੀ ਗਈ ਹੈ। ਨਾਲ ਹੀ ਪਛਵਾੜਾ ਕੋਲ ਖਾਣ ਦਾ ਕੋਲਾ ਪ੍ਰਾਈਵੇਟ ਪਲਾਟਾਂ ਨੂੰ ਦੇਣ 'ਤੇ ਰਾਇਲਟੀ ਦੀ ਸ਼ਰਤ ਹਟਾਉਣ ਦੀ ਮੰਗ ਕੀਤੀ ਤਾਂ ਜੋ ਲੋਕਾਂ ਤੇ ਵਾਧੂ ਬੋਝ ਨਾ ਪਵੇ। 

ਇਹ ਵੀ ਪੜੋ: ਸਰਹਾਲੀ ਪੁਲਿਸ ਸਟੇਸ਼ਨ 'ਤੇ ਰਾਕੇਟ ਲਾਂਚਰ ਨਾਲ ਹਮਲਾ, ਜਾਨੀ ਨੁਕਸਾਨ ਤੋਂ ਬਚਾਅ

Related Post