Chamba Dog Viral Video : ਭਾਰੀ ਬਰਫ਼ਵਾਰੀ ਦੇ ਬਾਵਜਦੂ 4 ਦਿਨ ਤੱਕ ਮਾਲਿਕ ਦੀ ਲਾਸ਼ ਕੋਲ ਬੈਠਾ ਰਿਹਾ ਬੇਜ਼ੁਬਾਨ, ਵਫ਼ਾਦਾਰੀ ਦੀ ਅਨੋਖੀ ਮਿਸਾਲ
Dog Emotional Video : ਮਾਲਕ ਨੂੰ ਗੁਜ਼ਰੇ 4 ਦਿਨ ਹੋ ਗਏ ਹਨ, ਪਰ ਉਹ ਲਾਸ਼ ਦੇ ਕੋਲ ਬੈਠਾ ਰਿਹਾ। ਇਸਤੋਂ ਵੀ ਭਾਵੁਕ ਕਰਨ ਵਾਲਾ ਪਲ ਉਦੋਂ ਸੀ, ਜਦੋਂ ਆਸ-ਪਾਸ ਦੇ ਲੋਕ, ਬਚਾਅ ਟੀਮ ਨਾਲ ਉੱਥੇ ਪਹੁੰਚੇ ਤਾਂ ਪਾਲਤੂ ਕੁੱਤਾ, ਲਾਸ਼ ਨੂੰ ਛੂਹਣ ਨਹੀਂ ਦੇ ਰਿਹਾ ਸੀ।
Chamba Dog Viral Video : ਹਿਮਾਚਲ ਪ੍ਰਦੇਸ਼ ਦੇ ਚੰਬਾ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸਨੂੰ ਦੇਖਣ ਤੋਂ ਬਾਅਦ ਹਰ ਕੋਈ ਭਾਵੁਕ ਹੋ ਗਿਆ। ਸੋਸ਼ਲ ਮੀਡੀਆ 'ਤੇ ਬੇਜ਼ੁਬਾਨ ਜਾਨਵਰ ਦੀ ਵਫ਼ਦਾਰੀ ਦੀ ਇਹ ਵੀਡੀਓ ਭਾਵੁਕ ਹੋ ਰਹੀ ਹੈ, ਜੋ ਮਾਈਨਸ ਡਿਗਰੀ ਤਾਪਮਾਨ ਵਿੱਚ ਵੀ ਲਗਾਤਾਰ ਬਰਫ਼ਬਾਰੀ (Himachal Snowfall) ਦੇ ਬਾਵਜੂਦ ਆਪਣੇ ਮਾਲਕ ਦੀ ਲਾਸ਼ ਕੋਲੋਂ ਨਹੀਂ ਹਿੱਲਿਆ। ਮਾਲਕ ਨੂੰ ਗੁਜ਼ਰੇ 4 ਦਿਨ ਹੋ ਗਏ ਹਨ, ਪਰ ਉਹ ਲਾਸ਼ ਦੇ ਕੋਲ ਬੈਠਾ ਰਿਹਾ। ਇਸਤੋਂ ਵੀ ਭਾਵੁਕ ਕਰਨ ਵਾਲਾ ਪਲ ਉਦੋਂ ਸੀ, ਜਦੋਂ ਆਸ-ਪਾਸ ਦੇ ਲੋਕ, ਬਚਾਅ ਟੀਮ ਨਾਲ ਉੱਥੇ ਪਹੁੰਚੇ ਤਾਂ ਪਾਲਤੂ ਕੁੱਤਾ, ਲਾਸ਼ ਨੂੰ ਛੂਹਣ ਨਹੀਂ ਦੇ ਰਿਹਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਕੋਈ ਉਸਦੇ ਮਾਲਕ ਨੂੰ ਹੱਥ ਲਾਵੇ।
ਟ੍ਰੈਕਿੰਗ ਦੌਰਾਨ ਬਰਫ਼ਵਾਰੀ ਕਾਰਨ ਦੱਸੀ ਜਾ ਨੌਜਵਾਨਾਂ ਦੀ ਮੌਤ
ਜਾਣਕਾਰੀ ਅਨੁਸਾਰ, ਜਦੋਂ ਬਚਾਅ ਟੀਮ ਉੱਥੇ ਪਹੁੰਚੀ, ਤਾਂ ਲਾਸ਼ ਅੱਧੀ ਬਰਫ਼ ਨਾਲ ਢਕੀ ਹੋਈ ਸੀ। ਫਿਰ ਵੀ ਕੁੱਤਾ ਲਾਸ਼ ਕੋਲ ਬੈਠਾ ਹੋਇਆ ਸੀ। ਉਸ ਨੇ 4 ਦਿਨਾਂ ਤੱਕ, ਨਾ ਤਾਂ ਆਪਣੇ ਮਾਲਕ ਨੂੰ ਛੱਡਿਆ ਅਤੇ ਨਾ ਹੀ ਕੁਝ ਖਾਧਾ-ਪੀਤਾ। ਇਹ ਪਿਟਬੁੱਲ ਕਤੂਰਾ, ਬਰਫ਼ੀਲੇ ਤੂਫ਼ਾਨ ਵਿੱਚ ਵੀ ਮਾਲਕ ਦੇ ਸਰੀਰ ਦੀ ਰੱਖਿਆ ਕਰਦਾ ਰਿਹਾ। ਮੀਡੀਆ ਰਿਪੋਰਟਾਂ ਅਨੁਸਾਰ, ਚੰਬਾ ਦੇ ਭਰਮੌਰ ਦੇ ਉੱਚੇ ਪਹਾੜੀ ਖੇਤਰ ਵਿੱਚ ਬਰਫ਼ਬਾਰੀ ਅਤੇ ਠੰਢ ਕਾਰਨ ਇਸ ਵਿਅਕਤੀ ਦੀ ਮੌਤ ਹੋਣ ਦੀ ਗੱਲ ਕਹੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਦੋ ਚਚੇਰੇ ਭਰਾ ਪਹਾੜਾਂ ਵਿੱਚ ਟ੍ਰੈਕਿੰਗ ਲਈ ਗਏ ਸਨ ਅਤੇ ਦੋਵਾਂ ਦੀ ਠੰਢ ਕਾਰਨ ਮੌਤ ਹੋ ਗਈ।
ਪਤਾ ਲੱਗਿਆ ਸੀ ਕਿ ਦੋਵੇਂ ਭਰਾ ਤਿੰਨ ਦਿਨ ਪਹਿਲਾਂ ਲਾਪਤਾ ਹੋ ਗਏ ਸਨ। ਸਹਾਇਤਾ ਲਈ ਫੌਜ ਦੇ ਹੈਲੀਕਾਪਟਰਾਂ ਦੀ ਵੀ ਸਹਾਇਤਾ ਲਈ ਗਈ, ਜਿਸ ਤੋਂ ਬਾਅਦ ਚੌਥੇ ਦਿਨ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਜਦੋਂ ਬਚਾਅ ਟੀਮ ਨੇ ਲਾਸ਼ਾਂ ਤੱਕ ਪਹੁੰਚੀ ਤੇ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਪਾਲਤੂ ਕੁੱਤੇ ਨੇ ਉਨ੍ਹਾਂ ਨੂੰ ਛੂਹਣ ਨਹੀਂ ਦਿੱਤਾ। ਉਸਨੂੰ ਲੱਗਿਆ ਕਿ ਉਹ ਉਸ ਦੇ ਮਾਲਕ ਨੂੰ ਨੁਕਸਾਨ ਪਹੁੰਚਾਉਣ ਆਏ ਹਨ। ਹਾਲਾਂਕਿ, ਕੁੱਝ ਸਮੇਂ ਦੀ ਮਿਹਨਤ ਤੋਂ ਬਾਅਦ ਕੁੱਤੇ ਨੂੰ ਅਹਿਸਾਸ ਹੋਇਆ ਕਿ ਉਹ ਮਦਦ ਕਰਨ ਆਏ ਹਨ ਅਤੇ ਲਾਸ਼ ਨੂੰ ਛੂਹਣ ਦਿੱਤਾ। ਉਪਰੰਤ, ਬਚਾਅ ਟੀਮ ਨੇ ਲਾਸ਼ਾਂ ਅਤੇ ਕੁੱਤੇ ਨੂੰ ਪੀੜਤ ਪਰਿਵਾਰ ਨੂੰ ਸੌਂਪ ਦਿੱਤਾ।
ਮੱਧ ਪ੍ਰਦੇਸ਼ ਤੋਂ ਵੀ ਸਾਹਮਣੇ ਆਈ ਸੀ ਕੁੱਤੇ ਦੀ ਵਫ਼ਾਦਾਰੀ ਦੀ ਮਿਸਾਲ
ਚੰਬਾ ਤੋਂ ਭਾਵੁਕ ਕਰ ਦੇਣ ਵਾਲੀ ਹਿਸ ਵੀਡੀਓ ਤੋਂ ਪਹਿਲਾਂ, ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਤੋਂ ਵੀ ਇੱਕ ਅਜਿਹਾ ਹੀ ਵੀਡੀਓ ਵਾਇਰਲ ਹੋਇਆ ਸੀ। ਇੱਥੇ, ਇੱਕ ਪਾਲਤੂ ਕੁੱਤੇ ਦੇ ਮਾਲਕ ਨੇ ਖੁਦਕੁਸ਼ੀ ਕਰ ਲਈ ਸੀ, ਪਰ ਕੁੱਤਾ ਅੰਤ ਤੱਕ ਉਸਦੇ ਨਾਲ ਰਿਹਾ। ਸ਼ੁਰੂ ਵਿੱਚ ਉਹ ਸਾਰੀ ਰਾਤ ਆਪਣੇ ਮਾਲਕ ਦੀ ਲਾਸ਼ ਦੇ ਕੋਲ ਬੈਠਾ ਰਿਹਾ ਸੀ।