Tue, Jan 27, 2026
Whatsapp

Mansa : ਖਿਆਲਾ ਕਲਾਂ 'ਚ ਕਾਰਾਂ ਦੀ ਆਹਮੋ-ਸਾਹਮਣੀ ਭਿਆਨਕ ਟੱਕਰ, ਹਰਿਆਣਾ ਵਾਸੀ ਪਤੀ-ਪਤਨੀ ਸਮੇਤ 3 ਲੋਕਾਂ ਦੀ ਮੌਤ

Mansa Car Accident : ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਵਿਖੇ ਦੋ ਗੱਡੀਆਂ ਦੀ ਆਹਮਣੇ-ਸਾਹਮਣੇ ਟੱਕਰ ਹੋਣ ਦੇ ਚਲਦਿਆਂ ਪਤੀ-ਪਤਨੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਨੌਜਵਾਨ ਗੰਭੀਰ ਜਖਮੀ ਹੋ ਗਿਆ।

Reported by:  PTC News Desk  Edited by:  KRISHAN KUMAR SHARMA -- January 27th 2026 02:23 PM -- Updated: January 27th 2026 02:27 PM
Mansa : ਖਿਆਲਾ ਕਲਾਂ 'ਚ ਕਾਰਾਂ ਦੀ ਆਹਮੋ-ਸਾਹਮਣੀ ਭਿਆਨਕ ਟੱਕਰ, ਹਰਿਆਣਾ ਵਾਸੀ ਪਤੀ-ਪਤਨੀ ਸਮੇਤ 3 ਲੋਕਾਂ ਦੀ ਮੌਤ

Mansa : ਖਿਆਲਾ ਕਲਾਂ 'ਚ ਕਾਰਾਂ ਦੀ ਆਹਮੋ-ਸਾਹਮਣੀ ਭਿਆਨਕ ਟੱਕਰ, ਹਰਿਆਣਾ ਵਾਸੀ ਪਤੀ-ਪਤਨੀ ਸਮੇਤ 3 ਲੋਕਾਂ ਦੀ ਮੌਤ

Mansa Car Accident : ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਵਿਖੇ ਦੋ ਗੱਡੀਆਂ ਦੀ ਆਹਮਣੇ-ਸਾਹਮਣੇ ਟੱਕਰ ਹੋਣ ਦੇ ਚਲਦਿਆਂ ਪਤੀ-ਪਤਨੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਨੌਜਵਾਨ ਗੰਭੀਰ ਜਖਮੀ ਹੋ ਗਿਆ।

ਜਾਣਕਾਰੀ ਅਨੁਸਾਰ, ਪਿੰਡ ਖਿਆਲਾ ਕਲਾਂ ਵਿਖੇ ਦੋ ਸਵਿਫਟ ਗੱਡੀਆਂ ਦੀ ਸਿੱਧੀ ਟੱਕਰ ਹੋਈ, ਜਿਸ ਦੌਰਾਨ ਹਰਿਆਣਾ ਵਾਸੀ ਕਾਰ ਸਵਾਰ ਪਤੀ-ਪਤਨੀ ਸਮੇਤ 3 ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਐਸਐਮਓ ਗੁਰਮੀਤ ਗੁਰਮੇਲ ਸਿੰਘ ਨੇ ਦੱਸਿਆ ਕਿ ਮਾਨਸਾ ਦੇ ਪਿੰਡ ਖਿਆਲਾ ਕਲਾਂ ਵਿਖੇ ਦੋ ਗੱਡੀਆਂ ਦਾ ਆਪਸ ਦੇ ਵਿੱਚ ਐਕਸੀਡੈਂਟ ਹੋਇਆ ਹੈ। ਉਹਨਾਂ ਦੱਸਿਆ ਕਿ ਉਪਕਾਰ ਸਿੰਘ ਅਤੇ ਉਸਦੀ ਪਤਨੀ ਸੁਪਿੰਦਰ ਕੌਰ, ਜੋ ਰਤੀਆ (ਹਰਿਆਣਾ) ਦੇ ਰਹਿਣ ਵਾਲੇ ਸਨ। ਇਹ ਦੋਵੇਂ ਮਾਨਸਾ ਆ ਰਹੇ ਸੀ, ਜਿਨ੍ਹਾਂ ਦੀ ਮੌਤ ਹੋ ਗਈ ਹੈ, ਜਦਕਿ ਦੂਸਰੀ ਗੱਡੀ ਦੇ ਵਿੱਚ ਸਵਾਰ ਬਲਕਾਰ ਸਿੰਘ ਪਿੰਡ ਖਿਆਲਾ ਦੀ ਮੌਤ ਹੋਈ ਹੈ ਅਤੇ ਉਸਦੇ ਦੋਸਤ ਅਮਨਪ੍ਰੀਤ ਸਿੰਘ ਨੂੰ ਗੰਭੀਰ ਹਾਲਤ ਦੇ ਚਲਦਿਆਂ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ।

ਉਹਨਾਂ ਦੱਸਿਆ ਕਿ ਭੀਖੀ ਪੁਲਿਸ ਨੂੰ ਇਸ ਸਬੰਧੀ ਸੂਚਨਾ ਵੀ ਭੇਜ ਦਿੱਤੀ ਗਈ ਹੈ ਤਾਂ ਕਿ ਇਸ ਸਬੰਧੀ ਕਾਰਵਾਈ ਕੀਤੀ ਜਾ ਸਕੇ।

- PTC NEWS

Top News view more...

Latest News view more...

PTC NETWORK
PTC NETWORK