Tue, Jan 27, 2026
Whatsapp

Premanand Maharaj Viral Video : ਪ੍ਰੇਮਾਨੰਦ ਮਹਾਰਾਜ ਦੀ ਤਸਵੀਰ ਨੇ ਬਦਲਿਆ ਚੋਰ ਦਾ ਦਿਲ ! ਮਾਲਕ ਨੂੰ ਵਾਪਸ ਕੀਤਾ ਫੋਨ

Premanand Maharaj Viral : ਸੰਤ ਪ੍ਰੇਮਾਨੰਦ ਮਹਾਰਾਜ ਦੀ ਤਸਵੀਰ ਦੇਖ ਕੇ ਇੱਕ ਚੋਰ ਦੇ ਅੰਦਰਲੀ ਮਨੁੱਖਤਾ ਜਾਗ ਗਈ, ਜਿਸ ਤੋਂ ਬਾਅਦ ਉਸਨੇ ਚੋਰੀ ਕੀਤਾ ਮੋਬਾਈਲ ਫੋਨ, ਅਸਲ ਮਾਲਕ ਨੂੰ ਵਾਪਸ ਕਰ ਦਿੱਤਾ।

Reported by:  PTC News Desk  Edited by:  KRISHAN KUMAR SHARMA -- January 27th 2026 12:23 PM -- Updated: January 27th 2026 12:30 PM
Premanand Maharaj Viral Video : ਪ੍ਰੇਮਾਨੰਦ ਮਹਾਰਾਜ ਦੀ ਤਸਵੀਰ ਨੇ ਬਦਲਿਆ ਚੋਰ ਦਾ ਦਿਲ ! ਮਾਲਕ ਨੂੰ ਵਾਪਸ ਕੀਤਾ ਫੋਨ

Premanand Maharaj Viral Video : ਪ੍ਰੇਮਾਨੰਦ ਮਹਾਰਾਜ ਦੀ ਤਸਵੀਰ ਨੇ ਬਦਲਿਆ ਚੋਰ ਦਾ ਦਿਲ ! ਮਾਲਕ ਨੂੰ ਵਾਪਸ ਕੀਤਾ ਫੋਨ

Premanand Maharaj Viral : ਸੰਤ-ਮਹਾਂਪੁਰਖਾਂ ਦੀਆਂ ਸਿੱਖਿਆਵਾਂ ਅਤੇ ਸ਼ਰਧਾ ਦੇ ਪ੍ਰਭਾਵ ਦੀ ਇੱਕ ਅਨੋਖੀ ਉਦਾਹਰਣ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸੰਤ ਪ੍ਰੇਮਾਨੰਦ ਮਹਾਰਾਜ ਦੀ ਤਸਵੀਰ ਦੇਖ ਕੇ ਇੱਕ ਚੋਰ ਦੇ ਅੰਦਰਲੀ ਮਨੁੱਖਤਾ ਜਾਗ ਗਈ, ਜਿਸ ਤੋਂ ਬਾਅਦ ਉਸਨੇ ਚੋਰੀ ਕੀਤਾ ਮੋਬਾਈਲ ਫੋਨ, ਅਸਲ ਮਾਲਕ ਨੂੰ ਵਾਪਸ ਕਰ ਦਿੱਤਾ। ਇਹ ਦਿਲ ਨੂੰ ਛੂਹ ਲੈਣ ਵਾਲਾ ਕਿੱਸਾ ਪੀੜਤ ਨੇ ਖੁਦ ਪ੍ਰੇਮਾਨੰਦ ਮਹਾਰਾਜ ਨੂੰ ਸੁਣਾਇਆ, ਜਿਸ 'ਤੇ ਪ੍ਰੇਮਾਨੰਦ ਮਹਾਰਾਜ ਵੀ ਹੱਸਣ ਲੱਗ ਪਏ।

ਇਹ ਵਾਇਰਲ ਵੀਡੀਓ ਉਸ ਸਮੇਂ ਦੀ ਹੈ, ਜਦੋਂ ਸੰਤ ਪ੍ਰੇਮਾਨੰਦ ਮਹਾਰਾਜ ਇੱਕ ਨਿੱਜੀ ਗੱਲਬਾਤ ਵਿੱਚ ਸ਼ਰਧਾਲੂਆਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇੱਕ ਸ਼ਰਧਾਲੂ, ਭਾਵੁਕ ਹੋ ਕੇ ਖੁਲਾਸਾ ਕਰਦਾ ਹੈ ਕਿ ਉਸਦਾ ਮੋਬਾਈਲ ਫੋਨ ਚੋਰੀ ਹੋ ਗਿਆ ਸੀ। ਸ਼ਰਧਾਲੂ ਦੇ ਅਨੁਸਾਰ, ਸੰਤ ਪ੍ਰੇਮਾਨੰਦ ਮਹਾਰਾਜ ਦੀ ਤਸਵੀਰ ਸਕ੍ਰੀਨ 'ਤੇ ਲੱਗੀ ਹੋਈ ਸੀ। ਜਦੋਂ ਚੋਰ ਨੇ ਫੋਨ ਖੋਲ੍ਹਿਆ ਅਤੇ ਸਕਰੀਨ 'ਤੇ ਮਹਾਰਾਜ ਦੀ ਤਸਵੀਰ ਦੇਖੀ, ਤਾਂ ਉਸਦਾ ਦਿਲ ਬਦਲ ਗਿਆ ਅਤੇ ਉਸਨੇ ਫੋਨ ਮਾਲਕ ਨੂੰ ਵਾਪਸ ਕਰ ਦਿੱਤਾ।


ਇਹ ਸੁਣ ਕੇ, ਦਰਬਾਰ ਵਿੱਚ ਮੌਜੂਦ ਲੋਕ ਹੱਸਣ ਲੱਗ ਗਏ ਅਤੇ ਪ੍ਰੇਮਾਨੰਦ ਮਹਾਰਾਜ ਵੀ ਜ਼ੋਰ-ਜੋਰ ਦੀ ਹੱਸਣ ਲੱਗੇ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸਨੂੰ ਆਸਥਾ ਤੇ ਸ਼ਰਧਾ ਦੀ ਜਿੱਤ ਕਹਿ ਰਹੇ ਹਨ।

- PTC NEWS

Top News view more...

Latest News view more...

PTC NETWORK
PTC NETWORK