ਚੰਡੀਗੜ੍ਹ: ASI ਭਰਤੀ ਲਈ ਸਿਰਫ਼ ਛੇ ਉਮੀਦਵਾਰਾਂ ਨੇ ਪਾਸ ਕੀਤੇ ਟੈਸਟ

ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਦੀ ਭਰਤੀ ਲਈ ਆਏ ਕੁੱਲ 26 ਵਿੱਚੋਂ ਸਿਰਫ਼ ਛੇ ਉਮੀਦਵਾਰਾਂ ਨੇ ਸੋਮਵਾਰ ਨੂੰ ਸੈਕਟਰ 26 ਸਥਿਤ ਚੰਡੀਗੜ੍ਹ ਪੁਲਿਸ ਲਾਈਨਜ਼ ਵਿਖੇ ਆਯੋਜਿਤ ਸਰੀਰਕ ਸਹਿਣਸ਼ੀਲਤਾ ਪ੍ਰੀਖਿਆ ਪਾਸ ਕੀਤੀ।

By  Jasmeet Singh February 7th 2023 09:17 PM -- Updated: February 7th 2023 09:19 PM

ਚੰਡੀਗੜ੍ਹ, 7 ਫਰਵਰੀ: ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਦੀ ਭਰਤੀ ਲਈ ਆਏ ਕੁੱਲ 26 ਵਿੱਚੋਂ ਸਿਰਫ਼ ਛੇ ਉਮੀਦਵਾਰਾਂ ਨੇ ਸੋਮਵਾਰ ਨੂੰ ਸੈਕਟਰ 26 ਸਥਿਤ ਚੰਡੀਗੜ੍ਹ ਪੁਲਿਸ ਲਾਈਨਜ਼ ਵਿਖੇ ਆਯੋਜਿਤ ਸਰੀਰਕ ਸਹਿਣਸ਼ੀਲਤਾ ਪ੍ਰੀਖਿਆ ਪਾਸ ਕੀਤੀ। ਜਿਸ ਕਾਰਨ ਪੁਲਿਸ ਵਿਭਾਗ ਵਿੱਚ ਇਸ ਦੀ ਲੋੜ ਨੂੰ ਲੈ ਕੇ ਚਿੰਤਾ ਮੱਚ ਗਈ। ਚੰਡੀਗੜ੍ਹ ਪੁਲਿਸ ਵਿੱਚ ASI ਦੀ ਭਰਤੀ ਕਰੀਬ 15 ਸਾਲਾਂ ਦੇ ਵਕਫ਼ੇ ਤੋਂ ਬਾਅਦ ਹੋ ਰਹੀ ਹੈ।

ਸੋਮਵਾਰ ਨੂੰ 30 ਵਿੱਚੋਂ 26 ਮੂਲ ਰੂਪ ਵਿੱਚ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਨੇ ਸੈਕਟਰ 26 ਵਿਖੇ ਆਪਣੇ ਸਰੀਰਕ ਸਹਿਣਸ਼ੀਲਤਾ ਟੈਸਟ ਲਈ ਹਿੱਸਾ ਲਿਆ। ਇਹਨਾਂ ਵਿੱਚੋਂ ਸਿਰਫ਼ ਦੋ ਹੀ ਮਹਿਲਾ ਉਮੀਦਵਾਰ ਸਨ ਜਿਨ੍ਹਾਂ ਵਿੱਚੋਂ ਕੋਈ ਵੀ ਟੈਸਟ ਪਾਸ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ।

ਵੇਰਵਿਆਂ ਅਨੁਸਾਰ ਪੁਰਸ਼ ਉਮੀਦਵਾਰਾਂ ਨੂੰ 6 ਮਿੰਟਾਂ ਵਿੱਚ ਇੱਕ ਮੀਲ (1609.34 ਮੀਟਰ) ਦੌੜਨਾ ਪੈਂਦਾ ਹੈ। ਦੂਜੇ ਪਾਸੇ ਮਹਿਲਾ ਉਮੀਦਵਾਰਾਂ ਨੂੰ ਸਹਿਣਸ਼ੀਲਤਾ ਟੈਸਟ ਪਾਸ ਕਰਨ ਲਈ ਦੋ ਮਿੰਟ ਅਤੇ ਤੀਹ ਸੈਕਿੰਡ ਵਿੱਚ 500 ਮੀਟਰ ਦੌੜਨ ਦੀ ਲੋੜ ਹੁੰਦੀ ਹੈ।

ਲਗਭਗ 7,689 ਉਮੀਦਵਾਰ ਜੋ ਲਿਖਤੀ ਪ੍ਰੀਖਿਆ ਦੇਣ ਆਏ ਸਨ ਉਨ੍ਹਾਂ ਵਿੱਚੋਂ ਮਹਿਜ਼ 30 ਉਮੀਦਵਾਰ ਚੁਣੇ ਗਏ ਸਨ। ਪਿਛਲੇ ਸਾਲ 18 ਦਸੰਬਰ ਨੂੰ 49 ਏਐਸਆਈਜ਼ ਦੀਆਂ ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਕਰਵਾਈ ਗਈ ਸੀ। ਲਿਖਤੀ ਪ੍ਰੀਖਿਆ ਪਾਸ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਬਹੁਤ ਘੱਟ ਸੀ।

ਚੁਣੇ ਗਏ ਉਮੀਦਵਾਰਾਂ ਨੂੰ ਸਰੀਰਕ ਸਹਿਣਸ਼ੀਲਤਾ ਟੈਸਟ ਵਿੱਚ ਹਿੱਸਾ ਲੈਣ ਲਈ ਸੱਦਾ ਪੱਤਰ ਭੇਜਣ ਤੋਂ ਬਾਅਦ ਸਿਰਫ 26 ਹੀ ਸੋਮਵਾਰ ਨੂੰ ਟੈਸਟ ਦੇਣ ਆਏ ਸਨ। ਜਿਨ੍ਹਾਂ ਵਿਚੋਂ 2 ਮਹਿਲਾ ਉਮੀਦਵਾਰ ਫੇਲ ਹੋ ਗਈਆਂ ਅਤੇ 6 ਪੁਰਸ਼ ਉਮੀਦਵਾਰ ਹੀ ਇਸ ਪ੍ਰੀਖਿਆ ਨੂੰ ਪਾਸ ਕਰ ਪਾਏ। 

Related Post