PTC News
Search

Chandigarh Head Constable Murder : ਚੰਡੀਗੜ੍ਹ ਪੁਲਿਸ ਦੇ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ, ਨਾਬਾਲਿਗ ਪੁੱਤ ਤੋਂ ਪੁੱਛਗਿੱਛ ਜਾਰੀ

Chandigarh Head Constable Murder : ਹੈਡ ਕਾਂਸਟੇਬਲ ਨਿਤਿਨ (42) ਨੂੰ ਉਸ ਦੇ ਘਰ 'ਚ ਗੋਲੀ ਮਾਰੀ ਗਈ ਹੈ। ਘਟਨਾ ਸੈਕਟਰ 22 ਦੀ ਹੈ, ਜਿਥੇ ਘਰ 'ਚ ਨਿਤਿਨ ਨੂੰ ਗੋਲੀ ਮਾਰੀ ਗਈ ਹੈ। ਨਿਤਿਨ ਚੰਡੀਗੜ੍ਹ ਪੁਲਿਸ ਦੀ ਅਕਾਊਂਟ ਬ੍ਰਾਂਚ 'ਚ ਹੈਡ ਕਾਂਸਟੇਬਲ ਵੱਜੋਂ ਤੈਨਾਤ ਹੈ।

By  KRISHAN KUMAR SHARMA September 25th 2026 11:46 AM -- Updated: September 25th 2026 12:04 PM

Chandigarh Head Constable Murder : ਚੰਡੀਗੜ੍ਹ 'ਚ ਦਿਨ ਚੜ੍ਹਦਿਆਂ ਹੀ ਖੌਫਨਾਕ ਘਟਨਾ ਵਾਪਰੀ ਹੈ। ਚੰਡੀਗੜ੍ਹ ਪੁਲਿਸ ਦੇ ਹੈਡ ਕਾਂਸਟੇਬਲ ਦਾ ਦਿਨ ਚੜ੍ਹਦਿਆਂ ਹੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈਡ ਕਾਂਸਟੇਬਲ ਨਿਤਿਨ (42) ਨੂੰ ਉਸ ਦੇ ਘਰ 'ਚ ਗੋਲੀ ਮਾਰੀ ਗਈ ਹੈ। ਘਟਨਾ ਸੈਕਟਰ 22 ਦੀ ਹੈ, ਜਿਥੇ ਘਰ 'ਚ ਨਿਤਿਨ ਨੂੰ ਗੋਲੀ ਮਾਰੀ ਗਈ ਹੈ। ਨਿਤਿਨ ਚੰਡੀਗੜ੍ਹ ਪੁਲਿਸ ਦੀ ਅਕਾਊਂਟ ਬ੍ਰਾਂਚ 'ਚ ਹੈਡ ਕਾਂਸਟੇਬਲ ਵੱਜੋਂ ਤੈਨਾਤ ਹੈ।

ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਇੱਕ ਹੋਰ ਵੱਡਾ ਝਟਕਾ ! ਹਾਈਕੋਰਟ ਨੇ ਮੁਹਾਲੀ 'ਚ ਜ਼ਮੀਨ ਐਕਵਾਇਰ 'ਤੇ ਲਾਈ ਰੋਕ

ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਹੈਡ ਕਾਂਸਟੇਬਲ ਦੀ ਲਾਸ਼ ਘਰ 'ਚ ਕਮਰੇ ਅੰਦਰ ਬੈਡ 'ਤੇ ਖੂਨ ਨਾਲ ਲੱਥਪੱਥ ਪਈ ਸੀ। ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਦੇਸੀ ਕੱਟਾ ਵੀ ਬਰਾਮਦ ਕੀਤਾ ਹੈ।

ਪਤਨੀ ਨੇ ਬਿਆਨ 'ਚ ਕੀ ਕਿਹਾ ? (Chandigarh Police Constable Murder)

ਨਿਤਿਨ ਪਤਨੀ ਦੇ ਬਿਆਨਾਂ ਅਨੁਸਾਰ, ਅਰਮਾਨ ਸਵੇਰੇ ਕਰੀਬ 4:30 ਵਜੇ ਘਰ ਆਇਆ ਸੀ। ਉਪਰੰਤ ਇੱਕ ਨੌਜਵਾਨ ਵੱਲੋਂ ਗੋਲੀ ਚਲਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਨਿਤਿਨ ਦੇ ਨਾਬਾਲਗ ਪੁੱਤ ਕੋਲੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ਦੇ ਬਿਆਨਾਂ 'ਤੇ ਸ਼ੱਕ ਹੋਣ ਕਾਰਨ ਪੁਲਿਸ ਨੇ ਹੋਰ ਪੁੱਛਗਿਛ ਲਈ ਉਸ ਨੂੰ ਆਪਣੇ ਨਾਲ ਲੈ ਲਿਆ ਹੈ।

ਗੁਆਂਢੀਆਂ ਨੇ ਪੁਲਿਸ ਨੂੰ ਦਿੱਤੀ ਘਟਨਾ ਦੀ ਸੂਚਨਾ (Head Constable Nitin Murder)

ਗੁਆਂਢੀਆਂ ਦੇ ਅਨੁਸਾਰ, ਸ਼ੁਰੂ ਵਿੱਚ, ਨਿਤਿਨ ਦੇ ਘਰੋਂ ਉੱਚੀਆਂ ਆਵਾਜ਼ਾਂ ਆ ਰਹੀਆਂ ਸਨ। ਥੋੜ੍ਹੀ ਦੇਰ ਬਾਅਦ ਅਚਾਨਕ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਫਿਰ ਗੁਆਂਢੀਆਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਸੈਕਟਰ 17 ਦੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ, ਘਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਨਿਤਿਨ ਦੇ ਮੁੰਡੇ ਦਾ ਮਨੀਮਾਜਰਾ 'ਚ ਥਾਰ ਟੱਕਰ ਦਾ ਮਾਮਲਾ ਵੀ ਜਾਂਚ ਦੇ ਘੇਰੇ 'ਚ

ਪੁਲਿਸ ਅਨੁਸਾਰ, ਕੁਝ ਦਿਨ ਪਹਿਲਾਂ ਮਨੀਮਾਜਰਾ ਵਿੱਚ ਨਿਤਿਨ ਦੇ ਨਾਬਾਲਗ ਪੁੱਤਰ ਨੂੰ ਥਾਰ ਗੱਡੀ ਨੇ ਟੱਕਰ ਮਾਰ ਦਿੱਤੀ ਸੀ, ਜਿਸ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਪੁਲਿਸ ਇਸ ਘਟਨਾ ਬਾਰੇ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ। ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਪੁਰਾਣੇ ਮਾਮਲੇ ਦਾ ਸ਼ੁੱਕਰਵਾਰ ਸਵੇਰੇ ਵਾਪਰੀ ਗੋਲੀਬਾਰੀ ਦੀ ਘਟਨਾ ਨਾਲ ਕੋਈ ਸਬੰਧ ਹੈ।

ਐਸਐਸਪੀ ਕੰਵਰਦੀਪ ਕੌਰ ਨੇ ਘਟਨਾ ਸਥਾਨ ਦਾ ਨਿਰੀਖਣ ਕੀਤਾ

ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਹਨ। ਇੱਕ ਦੇਸੀ ਪਿਸਤੌਲ ਬਰਾਮਦ ਹੋਇਆ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਫਿਲਹਾਲ ਨਾਬਾਲਗ ਤੋਂ ਪੁੱਛਗਿੱਛ ਅਤੇ ਘਟਨਾ ਸਥਾਨ ਤੋਂ ਬਰਾਮਦ ਹੋਏ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਫਿਲਹਾਲ, ਪੁਲਿਸ ਮੁਲਾਜ਼ਮ ਦੇ ਕਤਲ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ...

ਸਾਊਦੀ ਅਰਬ 'ਚ ਸਿੱਖ ਡਰਾਈਵਰ ਨੂੰ ਬਚਾਉਣ ਲਈ ਅੱਗੇ ਆਏ Diljit Dosanjh, ਕੇਂਦਰ ਤੋਂ ਦਖਲ ਦੀ ਕੀਤੀ ਮੰਗ, ਖਲੀ ਨੇ ਵੀ ਜਾਰੀ ਕੀਤੀ ਵੀਡੀਓ

Related Post