ਚੰਡੀਗੜ੍ਹ ਚ ਭਲਕ ਤੋਂ ਬਦਲੇਗਾ ਮੌਸਮ ਦਾ ਮਿਜ਼ਾਜ਼, ਮੀਂਹ ਪੈਣ ਦੀ ਸੰਭਾਵਨਾ
chandigarh weather: ਮੌਸਮ ਵਿਭਾਗ ਨੇ ਕਿਹਾ ਕਿ 6 ਮਈ ਤੱਕ ਬੱਦਲ ਛਾਏ ਰਹਿ ਸਕਦੇ ਹਨ। ਕੁੱਝ ਖੇਤਰਾਂ 'ਚ ਮੀਂਹ ਵੇਖਣ ਨੂੰ ਮਿਲ ਸਕਦਾ ਹੈ, ਪਰ ਇਸ ਨਾਲ ਮੌਸਮ 'ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ, ਕਿਉਂਕਿ ਪਹਿਲਾਂ ਹੀ ਤਾਪਮਾਨ ਆਪਣੇ ਪੱਧਰ ਤੋਂ ਹੇਠਾਂ ਚੱਲ ਰਿਹਾ ਹੈ।
chandigarh weather news: ਚੰਡੀਗੜ੍ਹ 'ਚ ਭਲਕੇ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਲੋਕਾਂ ਨੂੰ ਪੈ ਰਹੀ ਭਾਰੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਪੱਛਮੀ ਗੜਬੜੀ ਦਾ ਅਸਰ ਸਰਗਰਮ ਹੋ ਰਿਹਾ ਹੈ। ਚੰਡੀਗੜ੍ਹ 'ਚ ਸ਼ੁੱਕਰਵਾਰ ਬੱਦਲ ਛਾਏ ਰਹੇ, ਜਿਸ ਕਾਰਨ ਮੌਸਮ ਪੂਰੀ ਤਰ੍ਹਾਂ ਠੰਢਾ ਬਣਿਆ ਗਿਆ ਅਤੇ ਲੋਕਾਂ ਨੂੰ ਗਰਮੀ ਤੋਂ ਨਿਜਾਤ ਮਿਲਦੀ ਵਿਖਾਈ ਦਿੱਤੀ।
ਮੌਸਮ ਵਿਭਾਗ ਨੇ ਕਿਹਾ ਕਿ 6 ਮਈ ਤੱਕ ਬੱਦਲ ਛਾਏ ਰਹਿ ਸਕਦੇ ਹਨ। ਕੁੱਝ ਖੇਤਰਾਂ 'ਚ ਮੀਂਹ ਵੇਖਣ ਨੂੰ ਮਿਲ ਸਕਦਾ ਹੈ, ਪਰ ਇਸ ਨਾਲ ਮੌਸਮ 'ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ, ਕਿਉਂਕਿ ਪਹਿਲਾਂ ਹੀ ਤਾਪਮਾਨ ਆਪਣੇ ਪੱਧਰ ਤੋਂ ਹੇਠਾਂ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦਾ ਸਭ ਤੋਂ ਵੱਧ ਤਾਪਮਾਨ 34.6 ਡਿਗਰੀ ਦਰਜ ਕੀਤਾ ਗਿਆ, ਜਿਹੜਾ ਕਿ ਸਾਧਾਰਨ ਨਾਲੋਂ 3 ਡਿਗਰੀ ਘੱਟ ਹੈ।
ਸ਼ਹਿਰ ਦਾ ਘੱਟੋ-ਘੱਟ ਤਾਪਮਾਨ 17.4 ਡਿਗਰੀ ਰਿਹਾ, ਜਿਹੜਾ ਕਿ ਆਮ ਨਾਲੋਂ 6 ਡਿਗਰੀ ਘੱਟ ਰਿਹਾ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਸ਼ਨੀਵਾਰ ਨੂੰ ਵੀ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੱਕ ਰਹਿ ਸਕਦਾ ਹੈ ਅਤੇ ਘੱਟੋ-ਘੱਟ 21 ਡਿਗਰੀ ਤੱਕ ਹੋ ਸਕਦਾ ਹੈ।