ਬਦਲਿਆ ਪੈਟਰਨ ਪਹਿਲਾਂ ਆਨਲਾਈਨ ਪ੍ਰੀਖਿਆ ਫਿਰ ਅਗਨੀਵੀਰ ਭਰਤੀ ਲਈ ਦੌੜ
ਰੱਖਿਆ ਮੰਤਰਾਲੇ ਨੇ ਫੌਜ ਵਿੱਚ ਅਗਨੀਵੀਰ ਦੀ ਭਰਤੀ ਦਾ ਤਰੀਕਾ ਬਦਲ ਦਿੱਤਾ ਹੈ। ਅਗਨੀਵੀਰ ਨੂੰ ਸਾਲ ਵਿੱਚ ਦੋ ਵਾਰ ਫੌਜ ਵਿੱਚ ਭਰਤੀ ਕੀਤਾ ਜਾਵੇਗਾ। ਪੋਰਟਲ 10 ਫਰਵਰੀ ਤੋਂ ਆਨਲਾਈਨ ਅਰਜ਼ੀਆਂ ਲਈ ਖੁੱਲ੍ਹੇਗਾ।

ਅੰਮ੍ਰਿਤਸਰ 6 ਫਰਵਰੀ: ਰੱਖਿਆ ਮੰਤਰਾਲੇ ਨੇ ਫੌਜ ਵਿੱਚ ਅਗਨੀਵੀਰ ਦੀ ਭਰਤੀ ਦਾ ਤਰੀਕਾ ਬਦਲ ਦਿੱਤਾ ਹੈ। ਅਗਨੀਵੀਰ ਨੂੰ ਸਾਲ ਵਿੱਚ ਦੋ ਵਾਰ ਫੌਜ ਵਿੱਚ ਭਰਤੀ ਕੀਤਾ ਜਾਵੇਗਾ। ਪੋਰਟਲ 10 ਫਰਵਰੀ ਤੋਂ ਆਨਲਾਈਨ ਅਰਜ਼ੀਆਂ ਲਈ ਖੁੱਲ੍ਹੇਗਾ। ਆਰਮੀ ਭਰਤੀ ਅਫ਼ਸਰ ਮੇਜਰ ਫਰਾਜ ਹੈਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਪੈਟਰਨ ਦੇ ਅਨੁਸਾਰ, ਉਮੀਦਵਾਰ ਨੂੰ ਪੋਰਟਲ ’ਤੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਅਪਲਾਈ ਕਰਨਾ ਹੋਵੇਗਾ। ਇਸ ਤੋਂ ਬਾਅਦ ਉਸ ਦੀ ਆਨਲਾਈਨ ਪ੍ਰੀਖਿਆ ਸ਼ੁਰੂ ਹੋਵੇਗੀ। ਇਸ ਪ੍ਰੀਖਿਆ ਦੇ ਕੱਟ ਆਫ ਦੇ ਆਧਾਰ ’ਤੇ ਸਰੀਰਕ ਕੁਸ਼ਲਤਾ ਟੈਸਟ ਲਿਆ ਜਾਵੇਗਾ। ਦੌੜ ਤੋਂ ਬਾਅਦ ਮੈਡੀਕਲ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿਖਲਾਈ ਲਈ ਭੇਜਿਆ ਜਾਵੇਗਾ। ਪਹਿਲਾ ਆਨਲਾਈਨ ਫਾਰਮ ਭਰਨ ਤੋਂ ਬਾਅਦ ਸਰੀਰਕ ਕੁਸ਼ਲਤਾ ਟੈਸਟ ਲਈ ਦੌੜ ਸ਼ੁਰੂ ਹੁੰਦੀ ਸੀ ਅਤੇ ਇਸ ਤੋਂ ਬਾਅਦ ਮੈਡੀਕਲ ਜਾਂਚ ਅਤੇ ਲਿਖਤੀ ਪ੍ਰੀਖਿਆ ਲਈ ਜਾਂਦੀ ਸੀ। ਪਰ 2023-24 ਲਈ ਅਗਨੀਵੀਰ ਸੈਨਾ ਦੀ ਭਰਤੀ ਰੱਖਿਆ ਮੰਤਰਾਲੇ ਦੇ ਹੁਕਮਾਂ ’ਤੇ ਨਵੇਂ ਪੈਟਰਨ ’ਤੇ ਕੀਤੀ ਜਾਵੇਗੀ। ਇਸ ਸਬੰਧੀ ਵਧੇਰੇ ਵੇਰਵਿਆਂ ਲਈ www.joinindianarmy.nic.in ਜਾਂ ਫੌਜ ਭਰਤੀ ਦਫਤਰ ਅੰਮ੍ਰਿਤਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।