IPL 2023: ਲਖਨਊ ਸੁਪਰ ਜਾਇੰਟਸ ਦਾ ਅੱਜ ਚੇਂਨਈ ਸੁਪਰ ਕਿੰਗਸ ਨਾਲ ਹੋਵੇਗਾ ਮੁਕਾਬਲਾ

ਆਈਪੀਐਲ 2023 ਦਾ ਛੇਵਾਂ ਮੁਕਾਬਲਾ ਅੱਜ (3 ਅਪ੍ਰੈਲ) ਨੂੰ ਖੇਡਿਆ ਜਾਵੇਗਾ। ਇਹ ਮੈਚ ਚੇਂਨਈ ਸੁਪਰ ਕਿੰਗਸ ਅਤੇ ਲਖਨਊ ਸੁਪਰ ਜਾਇੰਟਸ ਦੇ ਵਿਚਕਾਰ ਚੇਪਾਕ ਸਟੇਡੀਅਮ 'ਚ ਹੋਵੇਗਾ। ਚਾਰ ਸਾਲ ਬਾਅਦ ਚੇਂਨਈ ਦੀ ਟੀਮ ਆਪਣੇ ਗਰਾਊਂਡ 'ਚ ਖੇਡੇਗੀ। ਪਿਛਲੇ ਮੈਚ 'ਚ ਗੁਜਰਾਤ ਟਾਈਟੰਸ ਤੋਂ ਮਿਲੀ ਹਾਰ ਤੋਂ ਬਾਅਦ ਚੇਂਨਈ ਦੀ ਟੀਮ ਇਸ ਮੁਕਾਬਲੇ 'ਚ ਪਲਟਵਾਰ ਕਰਨ ਉਤਰੇਗੀ।

By  Ramandeep Kaur April 3rd 2023 12:51 PM

IPL 2023: ਆਈਪੀਐਲ 2023 ਦਾ ਛੇਵਾਂ ਮੁਕਾਬਲਾ ਅੱਜ (3 ਅਪ੍ਰੈਲ) ਨੂੰ ਖੇਡਿਆ ਜਾਵੇਗਾ। ਇਹ ਮੈਚ ਚੇਂਨਈ ਸੁਪਰ ਕਿੰਗਸ ਅਤੇ ਲਖਨਊ ਸੁਪਰ ਜਾਇੰਟਸ ਦੇ ਵਿਚਕਾਰ ਚੇਪਾਕ ਸਟੇਡੀਅਮ 'ਚ ਹੋਵੇਗਾ। ਚਾਰ ਸਾਲ ਬਾਅਦ ਚੇਂਨਈ ਦੀ ਟੀਮ ਆਪਣੇ ਗਰਾਊਂਡ 'ਚ ਖੇਡੇਗੀ। ਪਿਛਲੇ ਮੈਚ 'ਚ ਗੁਜਰਾਤ ਟਾਈਟੰਸ ਤੋਂ ਮਿਲੀ ਹਾਰ ਤੋਂ ਬਾਅਦ ਚੇਂਨਈ ਦੀ ਟੀਮ ਇਸ ਮੁਕਾਬਲੇ 'ਚ ਪਲਟਵਾਰ ਕਰਨ ਉਤਰੇਗੀ। 

ਉਥੇ ਹੀ ਲਖਨਊ ਦੀ ਟੀਮ ਆਪਣੀ ਜਿੱਤ ਦਾ ਸਿਲਸਿਲਾ ਬਣਾਈ ਰੱਖਣਾ ਚਾਹੇਗੀ।  ਲਖਨਊ ਨੇ ਆਪਣੇ ਓਪਨਰ ਮੈਚ 'ਚ ਦਿੱਲੀ ਕੈਪੀਟਲਸ ਨੂੰ 50 ਦੌੜਾਂ ਨਾਲ ਹਰਾਇਆ ਸੀ। ਕੁਲ ਮਿਲਾਕੇ ਸੀਐਸਕੇ ਅਤੇ ਲਖਨਊ ਦੇ ਵਿੱਚ ਇਸ ਮੁਕਾਬਲੇ 'ਚ ਰੋਮਾਂਚਕ ਜੰਗ ਦੇਖਣ ਨੂੰ ਮਿਲੇਗੀ। 

ਚੇਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ ਅਤੇ ਵਿਕਟਕੀਪਰ), ਡੇਵੋਨ ਕੋਨਵੇ, ਰਿਤੂਰਾਜ ਗਾਇਕਵਾੜ, ਬੇਨ ਸਟੋਕਸ, ਅੰਬਾਤੀ ਰਾਇਡੂ, ਮੋਇਨ ਅਲੀ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਮਿਸ਼ੇਲ ਸੈਂਟਨਰ, ਦੀਪਕ ਚਾਹਰ ਅਤੇ ਰਾਜਵਰਧਨ ਹੰਗਰਗੇਕਰ।

ਲਖਨਊ ਸੁਪਰਜਾਇੰਟਸ: ਕੇਐਲ ਰਾਹੁਲ (ਕਪਤਾਨ), ਕਾਇਲ ਮੇਅਰਸ, ਨਿਕੋਲਸ ਪੂਰਨ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਆਯੂਸ਼ ਬਡੋਨੀ, ਕਰੁਣਾਲ ਪੰਡਯਾ, ਮਾਰਕ ਵੁੱਡ, ਰਵੀ ਬਿਸ਼ਨੋਈ, ਅਵੇਸ਼ ਖਾਨ ਅਤੇ ਕ੍ਰਿਸ਼ਨੱਪਾ ਗੌਤਮ।

ਇਹ ਵੀ ਪੜ੍ਹੋ: Maneka Gandhi: ਬੀਜੇਪੀ ਸਾਂਸਦ ਮੇਨਕਾ ਗਾਂਧੀ ਦਾ ਅਜੀਬ ਬਿਆਨ; 'ਗਧੀ ਦੇ ਦੁੱਧ ਦਾ ਸਾਬਣ ਔਰਤ ਦੇ ਸਰੀਰ ਨੂੰ ਰੱਖਦਾ ਹੈ ਸੁੰਦਰ'

Related Post