Khanna News : 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ

Khanna News : ਖੰਨਾ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਯੋਗੇਸ਼ ਮਲਿਕ ਉਰਫ਼ ਲੱਕੀ (17) ਵਾਸੀ ਵਿਨੋਦ ਨਗਰ ਖੰਨਾ ਵਜੋਂ ਹੋਈ ਹੈ। ਮ੍ਰਿਤਕ ਦੀ ਭੂਆ ਸੁਮਨ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਦਫ਼ਤਰ ਤੋਂ ਲੰਚ ਕਰਨ ਲਈ ਘਰ ਆਈ ਸੀ। ਉਸਨੂੰ ਛੱਡਣ ਤੋਂ ਬਾਅਦ ਯੋਗੇਸ਼ ਆਪਣੀ ਛੋਟੀ ਭੈਣ ਨੂੰ ਲੈਣ ਸਕੂਲ ਚਲਾ ਗਿਆ

By  Shanker Badra August 14th 2025 01:33 PM -- Updated: August 14th 2025 01:36 PM

Khanna News : ਖੰਨਾ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਯੋਗੇਸ਼ ਮਲਿਕ ਉਰਫ਼ ਲੱਕੀ (17) ਵਾਸੀ ਵਿਨੋਦ ਨਗਰ ਖੰਨਾ ਵਜੋਂ ਹੋਈ ਹੈ। ਮ੍ਰਿਤਕ ਦੀ ਭੂਆ ਸੁਮਨ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਦਫ਼ਤਰ ਤੋਂ ਲੰਚ ਕਰਨ ਲਈ ਘਰ ਆਈ ਸੀ। ਉਸਨੂੰ ਛੱਡਣ ਤੋਂ ਬਾਅਦ ਯੋਗੇਸ਼ ਆਪਣੀ ਛੋਟੀ ਭੈਣ ਨੂੰ ਲੈਣ ਸਕੂਲ ਚਲਾ ਗਿਆ। 

ਜਿਸ ਤੋਂ ਬਾਅਦ ਵਾਪਸ ਆ ਕੇ ਯੋਗੇਸ਼ ਆਪਣੇ ਕਮਰੇ ਵਿੱਚ ਚਲਾ ਗਿਆ। ਸ਼ਾਮ ਨੂੰ ਵੇਖਿਆ ਤਾਂ ਉਹ ਪੱਖੇ ਨਾਲ ਲਟਕ ਰਿਹਾ ਸੀ। ਉਧਰ ਗੁਆਂਢੀ ਰਾਮ ਦਿੱਤ ਨੇ ਦੱਸਿਆ ਕਿ ਯੋਗੇਸ਼ ਨੇ ਕਦੇ ਕਿਸੇ ਨਾਲ ਇਹ ਗੱਲ ਨਹੀਂ ਕੀਤੀ ਕਿ ਉਸਨੂੰ ਕੋਈ ਸਮੱਸਿਆ ਹੈ। ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਉਸ ਨੇ ਇਹ ਕਦਮ ਚੁੱਕਿਆ। 

ਉਸਦੇ ਪਿਤਾ ਵਿਨੋਦ ਮਲਿਕ ਆਟੋ ਚਲਾਉਣ ਦੇ ਨਾਲ-ਨਾਲ ਕਿਰਾਣੇ ਦੀ ਦੁਕਾਨ ਵੀ ਕਰਦੇ ਹਨ। ਪਸ਼ੂ ਵੀ ਪਾਲੇ ਹੋਏ ਹਨ। ਉਨ੍ਹਾਂ ਦੇ ਨਾਲ ਯੋਗੇਸ਼ ਵੀ ਹੱਥ ਬਟਾਉਂਦਾ ਸੀ। ਯੋਗੇਸ਼ ਦੀ 13 ਸਾਲ ਦੀ ਭੈਣ ਅਤੇ 7 ਸਾਲ ਦਾ ਭਰਾ ਵੀ ਹੈ। ਛੋਟਾ ਭਰਾ ਹੀ ਕਮਰੇ ਵਿੱਚ ਵੇਖਣ ਗਿਆ ਤਾਂ ਯੋਗੇਸ਼ ਪੱਖੇ ਨਾਲ ਲਟਕ ਰਿਹਾ ਸੀ।

ਉੱਧਰ ਸਿਵਲ ਹਸਪਤਾਲ ਦੀ ਡਾ. ਫ੍ਰੈਂਕੀ ਨੇ ਦੱਸਿਆ ਕਿ ਉਨ੍ਹਾਂ ਕੋਲ ਯੋਗੇਸ਼ ਨੂੰ ਮ੍ਰਿਤ ਅਵਸਥਾ ਵਿੱਚ ਲਿਆਂਦਾ ਗਿਆ ਸੀ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਸਿਟੀ ਥਾਣਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related Post