ਸੁਖਪਾਲ ਖਹਿਰਾ ਦੇ ਚੋਣ ਪ੍ਰੋਗਰਾਮ ਚ ਹੰਗਾਮਾ, ਕਾਂਗਰਸੀਆਂ ਨੇ ਭਜਾ-ਭਜਾ ਕੁੱਟੇ ਪ੍ਰਦਰਸ਼ਨਕਾਰੀ ਮਹੰਤ...ਵੇਖੋ ਵੀਡੀਓ
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਿਮਰਨ ਮਹੰਤ ਤਾੜੀਆਂ ਮਾਰਦੀ ਹੋਈ ਖਹਿਰਾ ਕੋਲ ਪਹੁੰਚੀ ਹੈ ਅਤੇ ਮਾਈਕ ਮੰਗਦੀ ਹੈ, ਤਾਂ ਇੱਕ ਕਾਂਗਰਸੀ ਇਸਦਾ ਵਿਰੋਧ ਕਰਦਾ ਹੈ ਤਾਂ ਇਥੋਂ ਗੱਲ ਤੂੰ-ਤੂੰ ਮੈਂ-ਮੈਂ ਤੋਂ ਹੁੰਦੀ ਹੋਈ ਧੱਕਾ-ਮੁੱਕੀ ਅਤੇ ਲੜਾਈ ਵਿੱਚ ਬਦਲ ਜਾਂਦੀ ਹੈ।
ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਚੋਣ ਪ੍ਰਚਾਰ ਪ੍ਰੋਗਰਾਮ ਦੌਰਾਨ ਭਾਰੀ ਹੰਗਾਮਾ ਹੋਣ ਦੀ ਖ਼ਬਰ ਹੈ। ਕਾਂਗਰਸੀ ਵਰਕਰਾਂ ਨੇ ਇਥੇ ਖਹਿਰਾ ਦੀ ਪ੍ਰੋਗਰਾਮ 'ਚ ਪਹੁੰਚੀ ਸਿਮਰਨ ਮਹੰਤ ਅਤੇ ਉਸ ਦੇ ਇੱਕ ਸਾਥੀ ਦੀ ਜੰਮ ਕੇ ਕੁੱਟਮਾਰ ਕੀਤੀ ਹੈ। ਜਦੋਂ ਉਹ ਗੱਡੀ ਰਾਹੀਂ ਭੱਜਣ ਲੱਗੇ ਤਾਂ ਗੱਡੀ ਉਪਰ ਵੀ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਲੱਡਾ ਪਿੰਡ ਦੇ ਸਰਪੰਚ ਮਿੱਠੂ ਸਿੰਘ ਨਾਲ ਸਬੰਧਤ ਹੈ।
ਦੱਸਿਆ ਜਾ ਰਿਹਾ ਹੈ ਕਿ ਲੱਡਾ ਪਿੰਡ ਦੇ ਸਰਪੰਚ ਮਿੱਠੂ ਸਿੰਘ ਤੇ ਮਹੰਤ ਸਿਮਰਨ ਦਾ ਕੁੱਝ ਸਮਾਂ ਪਹਿਲਾਂ ਵਿਆਹ ਹੋਇਆ ਸੀ, ਪਰ ਫਿਰ ਕੁੱਝ ਸਮੇਂ ਬਾਅਦ ਦੋਵੇਂ ਕਿਸੇ ਵਿਵਾਦ ਦੇ ਚਲਦਿਆਂ ਅੱਡ ਹੋ ਗਏ, ਜਿਸ ਨੂੰ ਲੈ ਕੇ ਉਹ ਸੁਖਪਾਲ ਖਹਿਰਾ ਕੋਲ ਪ੍ਰੋਗਰਾਮ 'ਚ ਪਹੁੰਚੀ ਸੀ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਿਮਰਨ ਮਹੰਤ ਤਾੜੀਆਂ ਮਾਰਦੀ ਹੋਈ ਖਹਿਰਾ ਕੋਲ ਪਹੁੰਚੀ ਹੈ ਅਤੇ ਮਾਈਕ ਮੰਗਦੀ ਹੈ, ਤਾਂ ਇੱਕ ਕਾਂਗਰਸੀ ਇਸਦਾ ਵਿਰੋਧ ਕਰਦਾ ਹੈ ਤਾਂ ਇਥੋਂ ਗੱਲ ਤੂੰ-ਤੂੰ ਮੈਂ-ਮੈਂ ਤੋਂ ਹੁੰਦੀ ਹੋਈ ਧੱਕਾ-ਮੁੱਕੀ ਅਤੇ ਲੜਾਈ ਵਿੱਚ ਬਦਲ ਜਾਂਦੀ ਹੈ।
ਮਹੰਤ ਨੇ ਕਿਹਾ ਕਿ ਇਹ ਸਭ ਕੁੱਝ ਸੁਖਪਾਲ ਖਹਿਰਾ ਦੇ ਅੱਗੇ ਹੋਇਆ। ਉਹ ਇੰਨੇ ਵੱਡੇ ਲੀਡਰ ਹਨ, ਪਰ ਵੋਟਾਂ ਦੇ ਲਾਲਚ ਵਿੱਚ ਉਨ੍ਹਾਂ ਨੇ ਸਭ ਅੱਖੋਂ ਪਰੋਖੇ ਕਰ ਦਿੱਤਾ। ਉਹ ਚਾਹੁੰਦੇ ਤਾਂ ਮੌਕੇ 'ਤੇ ਇਹ ਧੱਕਾ-ਮੁੱਕੀ ਰੁਕਵਾਈ ਜਾ ਸਕਦੀ ਸੀ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।