PTC News
Search
🔍 Search

Jantar Mantar : ਦਿੱਲੀ ਪੁਲਿਸ ਨੇ ਜੰਤਰ-ਮੰਤਰ ਨੂੰ ਪ੍ਰਦਰਸ਼ਨਾਂ ਵਾਲੀਆਂ ਥਾਂਵਾਂ ਦੀ ਸੂਚੀ ਵਿਚੋਂ ਹਟਾਇਆ, ਕੇਂਦਰ ਸਰਕਾਰ ਦੀਆਂ ਸਿਫ਼ਾਰਸ਼ਾਂ ਤੇ ਫ਼ੈਸਲਾ

Delhi Protest Sites : ਜੰਤਰ-ਮੰਤਰ 'ਤੇ ਹੁਣ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਫੈਸਲਾ ਗ੍ਰਹਿ ਮੰਤਰਾਲੇ ਨੇ ਲਿਆ ਹੈ। ਦਿੱਲੀ ਪੁਲਿਸ ਨੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਇਹ ਫੈਸਲਾ ਲਿਆ ਹੈ।

By  KRISHAN KUMAR SHARMA October 12th 2026 01:58 PM -- Updated: October 12th 2026 02:20 PM

Jantar Mantar Protest : ਦਿੱਲੀ ਪੁਲਿਸ ਨੇ ਜੰਤਰ-ਮੰਤਰ ਸੰਬੰਧੀ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਜੰਤਰ-ਮੰਤਰ 'ਤੇ ਹੁਣ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਫੈਸਲਾ ਗ੍ਰਹਿ ਮੰਤਰਾਲੇ ਨੇ ਲਿਆ ਹੈ। ਦਿੱਲੀ ਪੁਲਿਸ ਨੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਇਹ ਫੈਸਲਾ ਲਿਆ ਹੈ। ਦਿੱਲੀ ਪੁਲਿਸ ਨੇ ਹੁਣ ਵਿਰੋਧ ਪ੍ਰਦਰਸ਼ਨਾਂ ਲਈ ਤਿੰਨ ਨਵੇਂ ਸਥਾਨ ਰਾਮਲੀਲਾ ਮੈਦਾਨ, ਬੁਰਾੜੀ ਮੈਦਾਨ ਅਤੇ ਸੀਬੀਡੀ ਮੈਦਾਨ ਚੁਣੇ ਹਨ।

ਇਹ ਵੀ ਪੜ੍ਹੋ...

ਪੰਜਾਬ ਵਿੱਚ ਕਾਨੂੰਨ ਵਿਵਸਥਾ ਢਹਿ-ਢੇਰੀ, ਲੋਕਤੰਤਰ ਨੂੰ ਬਚਾਉਣ ਲਈ ਕਾਂਗਰਸ ਦਾ ਸੰਘਰਸ਼ ਜਾਰੀ ਰਹੇਗਾ : ਪਰਗਟ ਸਿੰਘ

ਗ੍ਰਹਿ ਮੰਤਰਾਲੇ ਨੇ ਸੀਜੇਪੀ ਅਤੇ ਕਾਂਗਰਸ ਗਠਜੋੜ ਦੇ ਦਿੱਲੀ 'ਚ ਤਿੱਖੇ ਪ੍ਰਦਰਸ਼ਨਾਂ ਤੋਂ ਬਾਅਦ ਇੱਕ ਕਮੇਟੀ ਬਣਾਈ ਸੀ, ਜਿਸ ਦੀ ਸਿਫਾਰਸ਼ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਜੰਤਰ-ਮੰਤਰ ਨੂੰ ਵਿਰੋਧ ਸਥਾਨ ਵਜੋਂ ਡੀਨੋਟੀਫਾਈ ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਹੁਣ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੋਵੇਗੀ।

ਪ੍ਰਦਰਸ਼ਨਾਂ ਵਾਲੀਆਂ ਥਾਂਵਾਂ 'ਚ ਤਿੰਨ ਨਵੇਂ ਸਥਾਨ ਜੋੜੇ

ਪੁਲਿਸ ਨੇ ਜੰਤਰ ਮੰਤਰ ਦੀ ਥਾਂ ਹੁਣ ਨਵੇਂ ਵਿਰੋਧ ਸਥਾਨ ਰਾਮਲੀਲਾ ਮੈਦਾਨ, ਬੁਰਾੜੀ ਮੈਦਾਨ ਅਤੇ ਪੂਰਬੀ ਦਿੱਲੀ ਵਿੱਚ ਸੀਬੀਡੀ ਗਰਾਊਂਡ ਹਨ। ਇਹ ਸਥਾਨ ਹੁਣ ਪ੍ਰਦਰਸ਼ਨਾਂ ਅਤੇ ਵਿਰੋਧ ਪ੍ਰਦਰਸ਼ਨਾਂ ਲਈ ਖੁੱਲ੍ਹੇ ਰਹਿਣਗੇ।

ਦਿੱਲੀ ਪੁਲਿਸ ਦੇ ਅਨੁਸਾਰ, ਇਨ੍ਹਾਂ ਤਿੰਨਾਂ ਥਾਵਾਂ 'ਤੇ ਪ੍ਰਦਰਸ਼ਨ ਅਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਵਿਸਤ੍ਰਿਤ SOP ਵੱਖਰੇ ਤੌਰ 'ਤੇ ਜਾਰੀ ਕੀਤੇ ਜਾਣਗੇ। ਇਹ 28 ਅਪ੍ਰੈਲ, 2022 ਨੂੰ ਜਾਰੀ ਕੀਤੇ ਗਏ ਆਦੇਸ਼ ਦਾ ਅੰਸ਼ਕ ਸੋਧ ਹੈ।


ਦੱਸ ਦਈਏ ਕਿ ਜੰਤਰ ਮੰਤਰ ਹਾਲ ਹੀ ਵਿੱਚ ਕਈ ਇਤਿਹਾਸਕ ਵਿਰੋਧ ਪ੍ਰਦਰਸ਼ਨਾਂ ਦਾ ਗਵਾਹ ਬਣਿਆ ਹੈ। ਕਾਕਰੋਚ ਜਨਤਾ ਪਾਰਟੀ ਨੇ ਇੱਥੇ ਆਪਣਾ ਪਹਿਲਾ ਵਿਰੋਧ ਪ੍ਰਦਰਸ਼ਨ ਕੀਤਾ, ਜਦੋਂ ਕਾਰਕੁਨ ਸੋਨਮ ਵਾਂਗਚੁਕ ਨੇ ਤਤਕਾਲੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ।

ਪੂਰਾ ਦੇਸ਼ ਜੰਤਰ-ਮੰਤਰ ਬਣ ਜਾਵੇਗਾ : ਦੀਪਕੇ

ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕ ਨੇ ਸਰਕਾਰ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਹੁਣ ਜੰਤਰ-ਮੰਤਰ ਬਣ ਜਾਵੇਗਾ। ਦੀਪਕ ਨੇ ਕਿਹਾ, "ਉਨ੍ਹਾਂ ਨੇ ਜੰਤਰ-ਮੰਤਰ ਨੂੰ ਵਿਰੋਧ ਪ੍ਰਦਰਸ਼ਨਾਂ ਲਈ ਨਿਰਧਾਰਤ ਸਥਾਨ ਵਜੋਂ ਹਟਾ ਦਿੱਤਾ ਹੈ। ਹਾਂ, ਇਹ ਹੁਣ ਵਿਰੋਧ ਪ੍ਰਦਰਸ਼ਨਾਂ ਲਈ ਜਗ੍ਹਾ ਨਹੀਂ ਰਹੀ, ਕਿਉਂਕਿ ਉਸ ਕਾਇਰ ਤਾਨਾਸ਼ਾਹ ਨੇ ਪਹਿਲਾਂ ਹੀ ਇਸਨੂੰ ਜੰਗ ਦੇ ਮੈਦਾਨ ਵਿੱਚ ਬਦਲ ਦਿੱਤਾ ਸੀ। ਹੁਣ ਪੂਰਾ ਦੇਸ਼ ਜੰਤਰ-ਮੰਤਰ ਬਣ ਜਾਵੇਗਾ!"

ਇਹ ਵੀ ਪੜ੍ਹੋ...

Gold Price Today : ਨਵਰਾਤਿਆਂ ਦੇ ਦੂਜੇ ਦਿਨ ਸਸਤਾ ਹੋਇਆ ਸੋਨਾ, ਚਾਂਦੀ ਵੀ ਹੋਈ ਸਸਤੀ, ਵੇਖੋ ਤਾਜ਼ਾ ਕੀਮਤਾਂ

Related Post