Patiala News : ਸੰਜੀਵਨੀ ਮੁਹੱਲੇ ਚ ਡਾਇਰੀਆ ਦੀ ਦਹਿਸ਼ਤ, ਕਈ ਬੱਚੇ ਤੇ ਬਜ਼ੁਰਗ ਲਪੇਟ ਚ ਲਏ

Patiala News : ਡਾਇਰੀਆ ਨੇ ਸ਼ਹਿਰ ਦੇ ਆਰੀਆ ਸਮਾਜ ਬੀ-ਟੈਕ ਕੋਲ ਸੰਜੀਵਨੀ ਗਲੀ ਮੁਹੱਲੇ ਵਿੱਚ ਵੀ ਦਹਿਸ਼ਤ ਫੈਲਾ ਦਿੱਤੀ ਹੈ। ਗਲੀ ਵਿੱਚ ਬਿਮਾਰੀ ਫੈਲਣ ਕਾਰਨ ਮੁਹੱਲੇ ਦੇ ਕਈ ਬੱਚੇ ਅਤੇ ਬਜ਼ੁਰਗ ਬਿਮਾਰ ਹੋ ਗਏ ਹਨ।

By  KRISHAN KUMAR SHARMA July 20th 2024 02:15 PM -- Updated: July 20th 2024 02:17 PM

Diarrhea hit Patiala : ਪਟਿਆਲਾ 'ਚ ਡਾਇਰੀਆ ਪੈਰ ਪਸਾਰਦਾ ਜਾ ਰਿਹਾ ਹੈ। ਸਿਵਲ ਹਸਪਤਾਲ 'ਚ ਪਿਛਲੇ ਦਿਨਾਂ ਤੱਕ 118 ਮਰੀਜ਼ ਦਾਖਲ ਹੋਏ ਸਨ, ਜਿਸ ਵਿੱਚ 9 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਪਾਤੜਾਂ ਝੀਲ ਡਾਇਰੀਆ ਦਾ ਹੌਟ ਸਪਾਟ ਦੱਸਿਆ ਜਾ ਰਿਹਾ ਹੈ, ਜਿਥੇ ਗੰਦਾ ਪਾਣੀ ਪੀਣ ਕਾਰਨ ਮਰੀਜ਼ਾਂ ਦੀ ਗਿਣਤੀ ਪਿਛਲੇ ਦਿਨੀ 68 ਤੋਂ ਵੱਧ ਗਈ ਸੀ।

ਹੁਣ ਡਾਇਰੀਆ ਨੇ ਸ਼ਹਿਰ ਦੇ ਆਰੀਆ ਸਮਾਜ ਬੀ-ਟੈਕ ਕੋਲ ਸੰਜੀਵਨੀ ਗਲੀ ਮੁਹੱਲੇ ਵਿੱਚ ਵੀ ਦਹਿਸ਼ਤ ਫੈਲਾ ਦਿੱਤੀ ਹੈ। ਗਲੀ ਵਿੱਚ ਬਿਮਾਰੀ ਫੈਲਣ ਕਾਰਨ ਮੁਹੱਲੇ ਦੇ ਕਈ ਬੱਚੇ ਅਤੇ ਬਜ਼ੁਰਗ ਬਿਮਾਰ ਹੋ ਗਏ ਹਨ। ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਮੁਹੱਲੇ ਵਿੱਚ ਬਿਮਾਰੀ ਪਿਛਲੇ ਕਈ ਮਹੀਨਿਆਂ ਤੋਂ ਸੇਵਰੇਜ ਬਲੋਕ ਹੋਣ ਕਰਕੇ ਫੈਲੀ ਹੈ।

ਸੰਜੀਵਨੀ ਗਲੀ ਨੰਬਰ ਤਿੰਨ ਦੇ ਡਾਇਰੀਆ ਦੀ ਚਪੇਟ ਦੇ ਵਿੱਚ ਆਣ ਕਰਕੇ ਪੂਰੇ ਮਹੱਲਾ ਨਿਵਾਸੀ ਪਰੇਸ਼ਾਨ ਹਨ। ਮੁਹੱਲਾ ਨਿਵਾਸੀਆਂ ਵਿੱਚ ਪ੍ਰਸ਼ਾਸਨ ਖਿਲਾਫ਼ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਹੈ ਕਿ ਉਹ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਅਜੇ ਤੱਕ ਨਿਗਮ ਦੇ ਅਧਿਕਾਰੀਆਂ ਵੱਲੋਂ ਸੀਵਰੇਜ ਨੂੰ ਖੋਲਣ ਲਈ ਕੋਈ ਵੀ ਕਾਰਗਰ ਕੰਮ ਨਹੀਂ ਕੀਤਾ ਗਿਆ। ਹਰ ਰੋਜ਼ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਬੈਕ ਮਾਰ ਰਿਹਾ ਹੈ, ਜਿਸ ਕਾਰਨ ਕਰਕੇ ਘਰਾਂ ਦੇ ਵਿੱਚ ਗੰਦਾ ਪਾਣੀ ਆ ਜਾਂਦਾ ਹੈ ਅਤੇ ਬਿਮਾਰੀਆਂ ਫੈਲ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਡਾਇਰੀਆ ਦੀ ਭਿਆਨਕ ਬਿਮਾਰੀ ਦੀ ਚਪੇਟ ਦੇ ਵਿੱਚ ਤਕਰੀਬਨ 15 ਤੋਂ 20 ਲੋਕ ਆ ਗਏ ਹਨ, ਜਿਨ੍ਹਾਂ ਵਿੱਚ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸਫਾਈ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਦੇ ਬੱਚਿਆਂ ਅਤੇ ਬਜ਼ੁਰਗਾਂ ਦੀ ਜਾਨ ਬਚ ਸਕੇ।

Related Post