DiGi Punjab Portal Launch ਪਰ ਪਿਛਲੇ ਪੈਡੈਂਸੀ ਦਾ ਕੌਣ ਕਰੇਗਾ ਹਿਸਾਬ ? ਇਹ ਜ਼ਿਲ੍ਹਾ ਸਭ ਤੋਂ ਵੱਧ ਪੈਂਡੈਂਸੀ ’ਚ ਮੋਹਰੀ ! ਇੱਥੇ ਦੇਖੋ ਲਿਸਟ

ਪੰਜਾਬ ਦੀ ਮਾਨ ਸਰਕਾਰ ਦਾ ਦਾਅਵਾ ਹੈ ਕਿ ਡੀਜੀ ਪੰਜਾਬ ਪੋਰਟਲ ਰਾਹੀਂ ਹੁਣ 300 ਤੋਂ ਵੱਧ ਸਰਕਾਰੀ ਸੇਵਾਵਾਂ ਇੱਕੋਂ ਪਲੇਟਫਾਰਮ ’ਤੇ ਮਿਲਣਗੀਆਂ ਅਤੇ ਇਹ ਲੋਕਾਂ ਦੇ ਲਈ ਹੋਰ ਵੀ ਸਰਲ, ਤੇਜ਼ ਅਤੇ ਸੁਵਿਧਾਜਨਕ ਹੋਵੇਗੀ।

By  Aarti September 2nd 2026 05:43 PM

ਪੰਜਾਬ ਸਰਕਾਰ ’ਤੇ ਅੱਗਾ ਦੌੜ ਪਿੱਛਾ ਚੌੜ ਵਾਲੀ ਅਖਾਣ ਪੂਰੀ ਤਰ੍ਹਾਂ ਨਾਲ ਢੁੱਕਵੀਂ ਬੈਠਦੀ ਹੈ। ਦਰਅਸਲ ਸੂਬੇ ਭਰ ’ਚ ਬੀਤੇ ਦਿਨ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ ਮੰਤਰੀ ਅਮਨ ਅਰੋੜਾ ਵੱਲੋਂ ਡੀਜੀ ਪੰਜਾਬ ਨਵਾਂ ਪੋਰਟਲ ਸ਼ੁਰੂ ਕੀਤਾ ਗਿਆ। ਇਸ ਪੋਰਟਲ ਨੂੰ ਜ਼ਿਲ੍ਹੇ ਪੱਧਰ ’ਤੇ ਲਾਗੂ ਕੀਤਾ ਗਿਆ ਹੈ ਪਰ ਹੁਣ ਸਵਾਲ ਇਹ ਹੈ ਕਿ ਪਿਛਲੇ ਪੈਡੈਂਸੀ ਦਾ ਹਿਸਾਬ ਕੌਣ ਕਰੇਗਾ ? 

ਡੀਜੀ ਪੰਜਾਬ ਪੋਰਟਲ

ਪੰਜਾਬ ਦੀ ਮਾਨ ਸਰਕਾਰ ਦਾ ਦਾਅਵਾ ਹੈ ਕਿ ਡੀਜੀ ਪੰਜਾਬ ਪੋਰਟਲ ਰਾਹੀਂ ਹੁਣ 300 ਤੋਂ ਵੱਧ ਸਰਕਾਰੀ ਸੇਵਾਵਾਂ ਇੱਕੋਂ ਪਲੇਟਫਾਰਮ ’ਤੇ ਮਿਲਣਗੀਆਂ ਅਤੇ ਇਹ ਲੋਕਾਂ ਦੇ ਲਈ ਹੋਰ ਵੀ ਸਰਲ, ਤੇਜ਼ ਅਤੇ ਸੁਵਿਧਾਜਨਕ ਹੋਵੇਗੀ। ਇਸ ਸਮੇਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਰਕਾਰੀ ਸੁਵਿਧਾਵਾਂ ਦਾ ਢੰਡੋਰਾ ਜ਼ੋਰ ਸ਼ੋਰਾਂ ’ਤੇ ਪਾਇਆ ਜਾ ਰਿਹਾ ਹੈ ਪਰ ਇਸਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਦਿਖ ਰਹੀ ਹੈ। ਪੰਜਾਬ ਦੇ ਲੋਕਾਂ ਦੇ ਕੰਮ ਅਜੇ ਵੀ ਪੈਡਿੰਗ ਹਨ। ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


ਜਲੰਧਰ ਸ਼ਹਿਰ ਦਾ ਸਭ ਤੋਂ ਮਾੜਾ ਹਾਲ 

ਸੂਬੇ ਦੇ ਵੱਡੇ ਸ਼ਹਿਰਾਂ ਦਾ ਹਾਲ ਵੀ ਪੈਡੈਂਸੀ ’ਚ ਕਾਫੀ ਮਾੜਾ ਹੈ। ਜਲੰਧਰ ਇਸ ਸਮੇਂ ਪੈਡੈਂਸੀ ਦੇ ਮਾਮਲੇ ’ਚ 22ਵੇਂ ਨੰਬਰ ’ਤੇ ਹੈ ਜੋ ਕਿ ਪਹਿਲਾਂ ਦੂਜੇ ਸਥਾਨ ’ਤੇ ਹੁੰਦਾ ਸੀ। ਜੋ ਕਿ ਕਾਫੀ ਘੱਟ ਸਮੇਂ ’ਚ ਪੈਡੈਂਸੀ ਖਤਮ ਕਰਦਾ ਸੀ।

ਸੂਬੇ ਦਾ ਸਭ ਤੋਂ ਪੜ੍ਹਿਆ ਲਿਖਿਆ ਜ਼ਿਲ੍ਹਾ ਮੰਨਿਆ ਜਾਣ ਵਾਲਾ ਹੁਸ਼ਿਆਰਪੁਰ 19ਵੇਂ ਸਥਾਨ ’ਤੇ ਹੈ। ਅੰਮ੍ਰਿਤਸਰ 17ਵੇਂ ਨੰਬਰ ਤੇ ਅਤੇ ਮੋਗਾ ਸਭ ਤੋਂ ਅਖੀਰਲੇ ਸਥਾਨ ’ਤੇ ਜਿੱਥੇ 17 ਫੀਸਦੀ ਪੈਡੈਂਸੀ ਫੀਸਦ ਹੈ।


ਕੀ ਹੈ ਪੈਂਡੈਂਸੀ ਵੱਧਣ ਦਾ ਕਾਰਨ 

ਹੁਣ ਇਨ੍ਹਾਂ ਪੈਂਡੈਂਸੀ ਦੀ ਸੂਚੀ ਕਾਫੀ ਵਧਦਾ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਇਸਦਾ ਕਾਰਨ ਹੜਤਾਲ, ਐਸਆਈਆਰ ਅਤੇ ਮਾਂਵਾਂ ਧੀਆਂ ਸਤਿਕਾਰ ਯੋਜਨਾ ਨੂੰ ਦੱਸਿਆ ਜਾ ਰਿਹਾ ਹੈ। ਜੀ ਹਾਂ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮ ਹੜਤਾਲ ’ਤੇ ਚੱਲ ਰਹੇ ਸੀ ਜਿਸ ਕਾਰਨ ਕਾਫੀ ਪੈਂਡਿੰਗ ਪਿਆ ਹੈ।

ਨਾਲ ਹੀ ਪਿਛਲੇ ਕੁਝ ਮਹੀਨਿਆਂ ਤੋਂ ਕਈ ਮਹਿਲਾਵਾਂ ਮਾਂਵਾਂ ਧੀਆ ਸਤਿਕਾਰ ਯੋਜਨਾ ਦਾ ਲਾਭ ਲੈਣ ਦੇ ਲਈ ਆਪਣੇ ਦਸਤਾਵੇਜ਼ਾਂ ਲਈ ਅਪਲਾਈ ਕਰ ਰਹੀਆਂ ਹਨ। ਇਨ੍ਹਾਂ ਹੀ ਨਹੀਂ ਐਸਆਈਆਰ ਦੇ ਕਾਰਨ ਵੀ ਮੁਲਾਜ਼ਮਾਂ ਦਾ ਕੰਮ ਵਧਣਾ ਵੀ ਇੱਕ ਕਾਰਨ ਦੱਸਿਆ ਗਿਆ ਹੈ। ਪਰ ਇਨ੍ਹਾਂ ਕੰਮਾਂ ਦੀ ਮੋਨਟਰਿੰਗ ਕਰਨਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਸੀ ਜੋ ਕਿ ਨਹੀਂ ਹੋਣ ਕਾਰਨ ਫਾਈਲਾਂ ਦੀ ਪੈਡੈਂਸੀ ਵਧੀ ਹੈ। 

ਬੀਤੇ ਦਿਨ ਸ਼ੁਰੂ ਕੀਤਾ ਪੋਰਟਲ 

ਕਾਬਿਲੇਗੌਰ ਹੈ ਕਿ ਬੀਤੇ ਦਿਨ ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ ਮੰਤਰੀ ਅਮਨ ਅਰੋੜਾ ਨੇ ਬੀਤੇ ਦਿਨ ਡੀਜੀ ਪੰਜਾਬ ਪੋਰਟਲ ਲਾਂਚ ਕੀਤਾ ਗਿਆ। ਇਹ ਇੱਕ ਅਜਿਹਾ ਏਕੀਕ੍ਰਿਤ ਡਿਜੀਟਲ ਪੋਰਟਲ ਹੈ ਜਿਸ ’ਤੇ 12 ਵਿਭਾਗਾਂ ਦੀਆਂ 300 ਤੋਂ ਵੱਧ ਸਰਕਾਰੀ ਸੇਵਾਵਾਂ ਇੱਕੋ ਮੰਚ ’ਤੇ ਉਪਲੱਬਧ ਹੋਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਨਾਲ ਵੱਖ-ਵੱਖ ਪੋਰਟਲਾਂ ’ਤੇ ਜਾਣ, ਦਸਤੀ ਫਾਈਲਾਂ ਦੇਣ ਤੇ ਸਰਕਾਰੀ ਦਫ਼ਤਰਾਂ ਦੇ ਵਾਰ-ਵਾਰ ਗੇੜੇ ਲਗਾਉਣ ਦੀ ਲੋੜ ਨਹੀਂ ਪਵੇਗੀ।

Related Post