ਦੋ ਦਿਨਾਂ ‘ਚ ਹੀ ਹਟਾਈ ਗਈ ਦਿਲਜੀਤ ਦੀ ਫਿਲਮ ‘ਸਤਲੁਜ’, SGPC ਨੇ ਜਿਤਾਇਆ ਸਖ਼ਤ ਵਿਰੋਧ
Diljit Dosanjh on Satluj: ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਬਣੀ ਅਤੇ ਲੰਮੇ ਸਮੇਂ ਤੋਂ ਚਰਚਾ ਵਿੱਚ ਰਹੀ ਫ਼ਿਲਮ ‘ਪੰਜਾਬ '95’ ਨੂੰ ਹਾਲ ਹੀ ਵਿੱਚ ‘ਸਤਲੁਜ’ ਨਵੇਂ ਨਾਂ ਹੇਠ ZEE5 OTT ਪਲੇਟਫਾਰਮ ’ਤੇ ਰਿਲੀਜ਼ ਕੀਤਾ ਗਿਆ ਸੀ।
Diljit Dosanjh on Satluj: ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਬਣੀ ਅਤੇ ਲੰਮੇ ਸਮੇਂ ਤੋਂ ਚਰਚਾ ਵਿੱਚ ਰਹੀ ਫ਼ਿਲਮ ‘ਪੰਜਾਬ '95’ ਨੂੰ ਹਾਲ ਹੀ ਵਿੱਚ ‘ਸਤਲੁਜ’ ਨਵੇਂ ਨਾਂ ਹੇਠ ZEE5 OTT ਪਲੇਟਫਾਰਮ ’ਤੇ ਰਿਲੀਜ਼ ਕੀਤਾ ਗਿਆ ਸੀ। ਪਰ ਰਿਲੀਜ਼ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਇਸ ਫ਼ਿਲਮ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ।
ਇਸ ਅਚਾਨਕ ਹੋਈ ਕਾਰਵਾਈ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਵਿਰੋਧ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜਾਇਬ ਸਿੰਘ ਅਭਿਆਸੀ ਨੇ ਕਿਹਾ ਪੰਜਾਬ ਦੇ ਵਿੱਚ ਸਿੱਖਾਂ ਤੇ ਤਸ਼ੱਦਦ ਦੀ ਦੁੱਖ ਭਰੀ ਦਾਸਤਾਂ ਬਿਆਨ ਕਰਦੀ ਫਿਲਮ ਸਤਲੁਜ ਪਿਛਲੇ ਤਿੰਨ ਸਾਲ ਤੋਂ ਰਿਲੀਜ਼ ਦਾ ਇੰਤਜ਼ਾਰ ਕਰ ਰਹੀਂ ਸੀ।
ਪੰਜਾਬ 1995 ਦਾ ਨਾਮ ਬਦਲ ਕੇ ਆਖਿਰਕਾਰ ਸਤਲੁਜ ਰਿਲੀਜ਼ ਹੋਣ ਤੇ ਸਿੱਖ ਕੌਮ ਨੇ ਖੁਸ਼ੀ ਜਤਾਈ ਸੀ। ਪਰ ਤਿੰਨ ਦਿਨ ਬਾਅਦ ਹੀ ਮੁੜ ਤੋਂ ਫਿਲਮ ਨੂੰ ਹਟਾ ਕੇ ਸਰਕਾਰਾਂ ਨੇ ਸਿੱਖ ਵਿਰੋਧੀ ਮਾਨਸਿਕਤਾ ਦਾ ਮੁੜ ਪ੍ਰਗਟਾਵਾ ਕੀਤਾ।
ਉਨ੍ਹਾਂ ਨੇ ਕਿਹਾ ਜਸਵੰਤ ਸਿੰਘ ਖਾਲੜਾ ਇੱਕ ਵਿਅਕਤੀ ਨਹੀਂ ਇੱਕ ਸੰਸਥਾ ਸੀ, ਜਿਸ ਨੇ ਪੰਜਾਬ ਦੇ ਸਾਰੇ ਪਿੰਡਾਂ ਦੇ ਸ਼ਮਸ਼ਾਨ ਘਾਟਾਂ ਚ ਜਾ ਕੇ ਸਿੱਖ ਨੌਜਵਾਨਾਂ ਦੀ ਲਿਸਟ ਤਿਆਰ ਕੀਤੀ ਜੋ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਸਨ।
ਇਸ ਅਚਾਨਕ ਹੋਈ ਕਾਰਵਾਈ ’ਤੇ ਮੁੱਖ ਅਦਾਕਾਰ ਦਿਲਜੀਤ ਦੋਸਾਂਝ ਨੇ ਵੱਡਾ ਬਿਆਨ ਦਿੱਤਾ ਹੈ, ਫ਼ਿਲਮ ਹਟਾਏ ਜਾਣ ਤੋਂ ਬਾਅਦ ਆਪਣੇ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਨੂੰ ਹੌਸਲਾ ਦਿੰਦਿਆਂ ਦਿਲਜੀਤ ਦੋਸਾਂਝ ਨੇ ਆਖਿਆ, ‘ਹੁਣ ਕੋਈ ਫ਼ਿਕਰ ਨਹੀਂ, ਸਭ ਨੇ ਡਾਊਨਲੋਡ ਕਰ ਲਈ ਹੈ। ਇੱਕ ਵਾਰ ਜਦੋਂ ਕੋਈ ਫ਼ਿਲਮ ਆ ਜਾਵੇ, ਉਹ ਖ਼ਤਮ ਨਹੀਂ ਹੋ ਸਕਦੀ।’ ਦਿਲਜੀਤ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਫ਼ਿਲਮ ਭਾਵੇਂ ਅਧਿਕਾਰਤ ਤੌਰ ’ਤੇ ਹਟਾ ਦਿੱਤੀ ਗਈ ਹੋਵੇ, ਪਰ ਇਹ ਦਰਸ਼ਕਾਂ ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਨੇ ਇਹ ਬਿਆਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਾਈਵ ਹੋ ਕੇ ਇੱਕ ਪ੍ਰਸ਼ੰਸਕ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ।
ਉਨ੍ਹਾਂ ਕਿਹਾ, “ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ, ਪਹਿਲੇ ਦਿਨ ਮੈਂ ਫਿਕਰਮੰਦ ਜ਼ਰੂਰ ਸੀ, ਪਰ ਹੁਣ ਜਦੋਂ ਮਰਜ਼ੀ ਦੁਬਾਰਾ ਰਿਲੀਜ਼ ਕਰਨ ਕੋਈ ਚਿੰਤਾ ਨਹੀਂ, ਕਿਉਂਕਿ ਲੋਕਾਂ ਨੇ ਇਹ ਫਿਲਮ ਦੇਖ ਵੀ ਲਈ ਹੈ ਅਤੇ ਡਾਊਨਲੋਡ ਵੀ ਕਰ ਲਈ ਹੈ, ਹੁਣ ਇਹ ਖ਼ਤਮ ਨਹੀਂ ਹੋ ਸਕਦੀ।”
3 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਬਿਨਾਂ ਕੱਟ ਹੋਈ ਸੀ ਰਿਲੀਜ਼
ਇਹ ਫ਼ਿਲਮ ਪਿਛਲੇ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸੈਂਸਰ ਬੋਰਡ (CBFC) ਦੀ ਮਨਜ਼ੂਰੀ ਨਾ ਮਿਲਣ ਕਾਰਨ ਅਟਕੀ ਹੋਈ ਸੀ। ਹਨੀ ਤਰੇਹਨ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਕੱਟ ਦੇ ਰਿਲੀਜ਼ ਕੀਤੀ ਗਈ ਸੀ, ਜਿਸ ਕਾਰਨ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਸੀ। ਪਰ ਐਤਵਾਰ ਸ਼ਾਮ ਨੂੰ ਪਲੇਟਫਾਰਮ ਨੇ ਅਚਾਨਕ ਇਸ ਨੂੰ ਭਾਰਤ ਵਿੱਚ ਬੈਨ/ਉਪਲਬਧ ਨਾ ਹੋਣ ਦੀ ਸੂਚਨਾ ਦਿੱਤੀ।