Panjab University Election : ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 27 ਅਗਸਤ ਤੋਂ ਹੋਣਗੀਆਂ ਨਾਮਜ਼ਦਗੀਆਂ, ਕਾਰ ਰੈਲੀ ਤੇ ਪਾਬੰਦੀ
Panjab University Student Council Election : ਡੀਨ ਸਟੂਡੈਂਟ ਵੈਲਫ਼ੇਅਰ (DSW) ਨੇ ਅੱਜ ਵਿਦਿਆਰਥੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਪੂਰਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਇਸ ਵਾਰ ਕੋਈ ਵੀ ਰਾਜਨੀਤਕ ਗਤੀਵਿਧੀ ਨਹੀਂ ਹੋ ਸਕੇਗੀ। ਇਸ ਦੇ ਨਾਲ ਹੀ ਕਾਰ ਰੈਲੀ ਕੱਢਣ 'ਤੇ ਵੀ ਪਾਬੰਦੀ ਲਗਾਈ ਗਈ ਹੈ।
Panjab University Student Council Election : ਪੰਜਾਬ ਚੰਡੀਗੜ੍ਹ ਯੂਨੀਵਰਸਿਟੀ 'ਚ ਵਿਦਿਆਰਥੀ ਕੌਂਸਲ ਚੋਣਾਂ ਦਾ ਅਖਾੜਾ ਭਖ ਗਿਆ ਹੈ। ਡੀਨ ਸਟੂਡੈਂਟ ਵੈਲਫ਼ੇਅਰ (DSW) ਨੇ ਅੱਜ ਵਿਦਿਆਰਥੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਪੂਰਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਇਸ ਵਾਰ ਕੋਈ ਵੀ ਰਾਜਨੀਤਕ ਗਤੀਵਿਧੀ ਨਹੀਂ ਹੋ ਸਕੇਗੀ। ਦੱਸ ਦਈਏ ਕਿ ਇਨ੍ਹਾਂ ਚੋਣਾਂ ਦੇ ਨਾਲ ਚੰਡੀਗੜ੍ਹ ਦੇ 11 ਕਾਲਜਾਂ ਦੀਆਂ ਚੋਣਾਂ ਵੀ ਹੋਣਗੀਆਂ।
ਕਾਰ ਰੈਲੀ 'ਤੇ ਪਾਬੰਦੀ, ਪ੍ਰਦਰਸ਼ਨ ਦੀ ਨਹੀਂ ਹੋਵੇਗੀ ਇਜਾਜ਼ਤ
DSW ਦੇ ਪ੍ਰੋਫੈਸਰ ਅਮਿਤ ਚੌਹਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਪੀਯੂ ਕੈਂਪਸ ਵਿੱਚ ਕਾਰ ਰੈਲੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਨਾਲ ਹੀ, ਸਟਿੱਕਰ ਤੋਂ ਬਿਨਾਂ ਕੋਈ ਵੀ ਵਾਹਨ ਕੈਂਪਸ ਵਿੱਚ ਦਾਖਲ ਨਹੀਂ ਹੋ ਸਕੇਗਾ। ਯੂਨੀਵਰਸਿਟੀ ਪ੍ਰਸ਼ਾਸਨ ਨੇ ਚੋਣ ਜ਼ਾਬਤਾ ਵੀ ਲਾਗੂ ਕਰ ਦਿੱਤਾ ਹੈ। ਹੁਣ ਕਿਸੇ ਨੂੰ ਵੀ ਕੈਂਪਸ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਵਿਦਿਆਰਥੀ ਕੌਂਸਲ ਚੋਣਾਂ ਦਾ ਸ਼ਡਿਊਲ
27 ਅਗਸਤ : ਨਾਮਜ਼ਦਗੀ ਪ੍ਰਕਿਰਿਆ ਸਵੇਰੇ 9:30 ਵਜੇ ਤੋਂ 10:30 ਵਜੇ ਤੱਕ ਹੋਵੇਗੀ। ਜਦਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ ਸਵੇਰੇ 10:35 ਵਜੇ ਕੀਤੀ ਜਾਵੇਗੀ। ਇਤਰਾਜ਼ ਦੁਪਹਿਰ 12:30 ਵਜੇ ਤੋਂ 1:30 ਵਜੇ ਤੱਕ ਦਾਇਰ ਕੀਤੇ ਜਾ ਸਕਦੇ ਹਨ।
28 ਅਗਸਤ : ਉਮੀਦਵਾਰਾਂ ਦੀ ਸੂਚੀ ਸਵੇਰੇ 10:00 ਵਜੇ ਜਾਰੀ ਕੀਤੀ ਜਾਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰਕਿਰਿਆ ਸਵੇਰੇ 10:30 ਵਜੇ ਤੋਂ ਦੁਪਹਿਰ 12:00 ਵਜੇ ਤੱਕ ਕੀਤੀ ਜਾਵੇਗੀ। ਅੰਤਿਮ ਉਮੀਦਵਾਰਾਂ ਦੀ ਸੂਚੀ ਦੁਪਹਿਰ 2:30 ਵਜੇ ਜਾਰੀ ਕੀਤੀ ਜਾਵੇਗੀ।
ਉਪਰੰਤ 3 ਸਤੰਬਰ ਨੂੰ ਵੋਟਿੰਗ ਸਵੇਰੇ 9:30 ਵਜੇ ਤੋਂ ਹੋਵੇਗੀ।
ਚੋਣਾਂ ਵਿੱਚ ਉਮੀਦਵਾਰਾਂ ਲਈ ਨਿਯਮ
ਚੋਣਾਂ ਲੜਨ ਵਾਲੇ ਉਮੀਦਵਾਰ ਲਈ ਘੱਟੋ-ਘੱਟ 75 ਫੀਸਦ ਹਾਜ਼ਰੀ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਕਿਸੇ ਵੀ ਵਿਸ਼ੇ ਵਿੱਚ ਕੰਪਾਰਟਮੈਂਟ ਨਹੀਂ ਹੋਣੀ ਚਾਹੀਦੀ ਅਤੇ ਕੋਈ ਅਕਾਦਮਿਕ ਬੈਕਲਾਗ ਨਹੀਂ ਹੋਣਾ ਚਾਹੀਦਾ।