Sri Muktsar Sahib ਚ ਬਿਜਲੀ ਵਿਭਾਗ ਦੇ ਕੱਚੇ ਕਾਮੇ ਦੀ ਕਰੰਟ ਲੱਗਣ ਨਾਲ ਮੌਤ
Sri Muktsar Sahib News : ਸ੍ਰੀ ਮੁਕਤਸਰ ਸਾਹਿਬ ਵਿੱਚ ਬਿਜਲੀ ਵਿਭਾਗ ਦੇ ਇੱਕ ਕੱਚੇ ਕਾਮੇ ਦੀ ਦੁਖਦਾਈ ਮੌਤ ਹੋ ਗਈ ਹੈ। ਟਰਾਂਸਫਾਰਮਰ ’ਤੇ ਕੰਮ ਕਰਦਿਆਂ ਨੌਜਵਾਨ ਨੂੰ ਅਚਾਨਕ ਕਰੰਟ ਲੱਗ ਗਿਆ। ਮੌਕੇ ’ਤੇ ਹੀ ਨੌਜਵਾਨ ਦੀ ਜ਼ਿੰਦਗੀ ਦੀ ਡੋਰ ਟੁੱਟ ਗਈ। ਇਹ ਘਟਨਾ ਬਿਜਲੀ ਵਾਲਾਂ ਖੂਹ ਮੇਨ ਬਜਾਰ ਵਾਲੇ ਇਲਾਕੇ ਵਿੱਚ ਵਾਪਰੀ ਅਤੇ ਮੌਤ ਹੋ ਗਈ
Sri Muktsar Sahib News : ਸ੍ਰੀ ਮੁਕਤਸਰ ਸਾਹਿਬ ਵਿੱਚ ਬਿਜਲੀ ਵਿਭਾਗ ਦੇ ਇੱਕ ਕੱਚੇ ਕਾਮੇ ਦੀ ਦੁਖਦਾਈ ਮੌਤ ਹੋ ਗਈ ਹੈ। ਟਰਾਂਸਫਾਰਮਰ ’ਤੇ ਕੰਮ ਕਰਦਿਆਂ ਨੌਜਵਾਨ ਨੂੰ ਅਚਾਨਕ ਕਰੰਟ ਲੱਗ ਗਿਆ। ਮੌਕੇ ’ਤੇ ਹੀ ਨੌਜਵਾਨ ਦੀ ਜ਼ਿੰਦਗੀ ਦੀ ਡੋਰ ਟੁੱਟ ਗਈ। ਇਹ ਘਟਨਾ ਬਿਜਲੀ ਵਾਲਾਂ ਖੂਹ ਮੇਨ ਬਜਾਰ ਵਾਲੇ ਇਲਾਕੇ ਵਿੱਚ ਵਾਪਰੀ ਅਤੇ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਦੇ ਬਿਜਲੀ ਵਾਲੇ ਖੂਹ ਦੇ ਕੋਲ ਇੱਕ ਕੱਚਾ ਕਾਮਾ ਟਰਾਂਸਫਾਰਮਰ ’ਤੇ ਕੰਮ ਕਰ ਰਿਹਾ ਸੀ, ਜਿਸ ਦੌਰਾਨ ਉਸ ਨੂੰ ਬਿਜਲੀ ਦਾ ਤੀਜ਼ ਕਰੰਟ ਲੱਗ ਗਿਆ। ਕਰੰਟ ਲੱਗਣ ਕਾਰਨ ਉਹ ਮੌਕੇ ’ਤੇ ਹੀ ਜ਼ਖਮੀ ਹੋ ਕੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਮੌਤ ਹੋਏ ਨੌਜਵਾਨ ਦੀ ਪਹਿਚਾਣ ਗੁਰਪਿਆਰ ਸਿੰਘ ਪਿਤਾ ਲਾਭ ਸਿੰਘ ਫੌਜੀ ਦੇ ਰੂਪ ਵਿੱਚ ਹੋਈ ਹੈ, ਜੋ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਦੇ ਰਹਿਣ ਵਾਲੇ ਸਨ। ਮਰਨ ਵਾਲੇ ਨੌਜਵਾਨ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਕਰੀਬ ਦੋ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਜਿਸ ਕਾਰਨ ਘਰ ਵਿੱਚ ਗ਼ਮਗੀਨ ਦੀ ਹਾਲਤ ਬਣੀ ਹੋਈ ਹੈ। ਨੌਜਵਾਨ ਦੀ ਅਚਾਨਕ ਮੌਤ ਨਾਲ ਪਰਿਵਾਰ ਸਮੇਤ ਇਲਾਕੇ ਵਿੱਚ ਵੀ ਸੋਗ ਦਾ ਮਾਹੌਲ ਹੈ।
ਸ੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼