Hoshiarpur ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਇੱਕ ਬਦਮਾਸ਼ ਹੋਇਆ ਜ਼ਖਮੀ, 2 ਹੋਰ ਕਾਬੂ

ਦੱਸ ਦਈਏ ਕਿ ਮੁਲਜ਼ਮਾਂ ਵੱਲੋਂ ਮਾਹਿਲਪੁਰ ਦੇ ਮੰਨੀ ਐਕਸਚੇਂਜ ਤੇ ਹੁਸ਼ਿਆਰਪੁਰ ਦੇ ਪਿੰਡ ਚਾਉਹਲ ਵਿਖੇ ਮੌਜੂਦ ਸਾਈ ਸਟੀਲ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ।

By  Aarti December 27th 2025 04:02 PM

Hoshiarpur News : ਹੁਸ਼ਿਆਰਪੁਰ ਦੇ ਥਾਣਾ ਗੜ੍ਹਸ਼ੰਕਰ ਦੇ ਅਧੀਨ ਆਉਂਦੇ ਪਿੰਡ ਬਿਲੜੋ ਦੇ ਜੰਗਲ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਈ। ਇਸ ਮੁਠਭੇੜ ਦੌਰਾਨ ਇਕ ਬਦਮਾਸ਼ ਦੀ ਲੱਤ ’ਚ ਗੋਲੀ ਲੱਗੀ ਅਤੇ ਦੋ ਬਦਮਾਸ਼ ਪੁਲਿਸ ਨੇ ਕਾਬੂ ਕਰ ਲਏ। ਇਨ੍ਹਾਂ ਬਦਮਾਸ਼ਾਂ ਕੋਲੋ 2 ਪਿਸਤੌਲ ਵੀ ਬਰਾਮਦ ਕੀਤੀਆਂ ਹਨ।  

ਦੱਸ ਦਈਏ ਕਿ ਮੁਲਜ਼ਮਾਂ ਵੱਲੋਂ ਮਾਹਿਲਪੁਰ ਦੇ ਮੰਨੀ ਐਕਸਚੇਂਜ ਤੇ ਹੁਸ਼ਿਆਰਪੁਰ ਦੇ ਪਿੰਡ ਚਾਉਹਲ ਵਿਖੇ ਮੌਜੂਦ ਸਾਈ ਸਟੀਲ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਇਨ੍ਹਾਂ ਮੁਲਜ਼ਮਾਂ ਬਾਰੇ ਗੁਪਤ ਸੂਚਨਾ ਹਾਸਿਲ ਹੋਈ ਸੀ ਕਿ ਮੁਲਜ਼ਮ ਜੰਗਲ ਵੱਲ ਘੁੰਮ ਰਹੇ ਹਨ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਟ੍ਰੇਸ ਕੀਤਾ ਅਤੇ ਇਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। 

ਪਰ ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਇੱਕ ਮੁਲਾਜ਼ਮ ਦਾ ਵੀ ਬਚਾਅ ਹੋਇਆ। ਪਰ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਇੱਕ ਮੁਲਜ਼ਮ ਦੇ ਪੈਰ ’ਤੇ ਗੋਲੀ ਲੱਗੀ। ਜਦਕਿ ਬਾਕੀ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੇਘਾਲਿਆ ’ਚ ਪੰਜਾਬ ਦਾ ਫੌਜੀ ਜਵਾਨ ਗੋਲੀ ਲੱਗਣ ਕਾਰਨ ਸ਼ਹੀਦ, ਜਨਵਰੀ ਸਾਲ 2026 ’ਚ ਹੋਣਾ ਸੀ ਵਿਆਹ

Related Post