Fact Check : ਨਸ਼ੇ ਚ ਮੁੰਬਈ ਦੀਆਂ ਸੜਕਾਂ ਤੇ ਘੁੰਮਦੇ ਸੰਨੀ ਦਿਓਲ ਦੀ ਵਾਇਰਲ ਵੀਡੀਓ ਦਾ ਸੱਚ ਆਇਆ ਸਾਹਮਣੇ
PTC News Check: ਹਾਲ ਹੀ 'ਚ ਸੰਨੀ ਦਿਓਲ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਸੀ, ਜਿਸ 'ਚ ਉਹ ਮੁੰਬਈ ਦੇ ਜੁਹੂ ਸਰਕਲ 'ਚ ਨਸ਼ੇ 'ਚ ਨਜ਼ਰ ਆ ਰਹੇ ਹਨ। ਹੁਣ ਇਸ ਵਾਇਰਲ ਵੀਡੀਓ 'ਤੇ ਸੰਨੀ ਦਿਓਲ ਨੇ ਖੁਦ ਪ੍ਰਤੀਕਿਰਿਆ ਦਿੱਤੀ ਹੈ।
ਵੀਡੀਓ 'ਚ ਸੰਨੀ ਦਿਓਲ ਨੂੰ ਸੜਕ ਦੇ ਵਿਚਕਾਰ ਨਸ਼ੇ 'ਚ ਝੂਮਦੇ ਹੋਏ ਦੇਖਿਆ ਗਿਆ ਅਤੇ ਜਿਸ 'ਚ ਉਹ ਖੁਦ 'ਤੇ ਕਾਬੂ ਨਹੀਂ ਰੱਖ ਪਾ ਰਹੇ ਹਨ। ਇਸ ਦੌਰਾਨ ਇਕ ਆਟੋ ਚਾਲਕ ਆਉਂਦਾ ਹੈ, ਜੋ ਉਨ੍ਹਾਂ ਨੂੰ ਲਿਫਟ ਦਿੰਦਾ ਹੈ। 
ਸੋਸ਼ਲ ਮੀਡੀਆ ਯੂਜ਼ਰਸ ਕਲਿੱਪ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਪੁੱਛਿਆ ਕਿ ਕੀ ਸੰਨੀ ਸੱਚਮੁੱਚ ਨਸ਼ੇ 'ਚ ਸਨ ਪਰ ਹੁਣ ਸੰਨੀ ਦਿਓਲ ਨੇ ਇਸ ਵੀਡੀਓ ਦੇ ਪਿੱਛੇ ਦੀ ਸੱਚਾਈ ਦਾ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਨੇ ਖੁਦ ਇਸ ਵੀਡੀਓ ਨੂੰ ਆਪਣੀ ਆਉਣ ਵਾਲੀ ਫਿਲਮ 'ਸਫ਼ਰ' ਦੇ ਬਿਹਾਈਡ ਸੀਨਜ਼ ਕਲਿੱਪ ਵਜੋਂ ਐਕਸ 'ਤੇ ਸ਼ੇਅਰ ਕੀਤਾ ਹੈ।
ਇੱਥੇ ਵੀਡੀਓ ਦੇਖੋ
ਆਉਣ ਵਾਲੀ ਫਿਲਮ ਦਾ ਦ੍ਰਿਸ਼
ਸੰਨੀ ਦਿਓਲ ਨੇ ਪਲੈਟਫਾਰਮ ਐਕਸ 'ਤੇ ਆਪਣੇ ਟਵੀਟ 'ਚ 'ਸਫ਼ਰ' ਸ਼ਬਦ ਨਾਲ ਆਪਣੀ ਨਵੀਂ ਫਿਲਮ ਵੱਲ ਇਸ਼ਾਰਾ ਕਰਦੇ ਹੋਏ ਲਿਖਿਆ, 'ਅਫਵਾਹਾਂ ਦਾ 'ਸਫ਼ਰ' ਇੱਥੇ ਹੀ ਹੈ..' ਉਨ੍ਹਾਂ ਨੇ ਹੱਥ ਜੋੜ ਕੇ ਇਮੋਜੀ ਵੀ ਜੋੜਿਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੰਨੀ ਦਿਓਲ ਫਿਲਮ ਲਈ ਇਸ ਸੀਨ ਦੀ ਸ਼ੂਟਿੰਗ ਕਰ ਰਹੇ ਹਨ।
'ਮੈਂ ਸ਼ਰਾਬ ਨਹੀਂ ਪੀਂਦਾ'
ਕੁਝ ਮਹੀਨੇ ਪਹਿਲਾਂ ਸੰਨੀ ਦਿਓਲ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਸ਼ਰਾਬ ਨਹੀਂ ਪੀਂਦੇ ਅਤੇ ਉਹ ਹੈਰਾਨ ਸੀ ਕਿ ਲੋਕ ਸ਼ਰਾਬ ਨੂੰ ਕਿਵੇਂ ਪਸੰਦ ਕਰਦੇ ਹਨ ਅਤੇ ਬਰਦਾਸ਼ਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਕੌੜੀ ਹੈ, ਬਦਬੂਦਾਰ ਹੈ ਅਤੇ ਸਿਰ ਦਰਦ ਦਾ ਕਾਰਨ ਬਣਦੀ ਹੈ। ਸ਼ਾਇਦ ਇਸ ਕਰ ਕੇ ਹੀ ਸੰਨੀ ਦੀ ਨਸ਼ੇ 'ਚ ਝੂਮਦੇ ਦੀ ਐਡੀਟਡ ਵੀਡੀਓ ਨੂੰ ਵਿਊਜ਼ ਖ਼ਾਤਰ ਅਧਾਰ ਬਣਾ ਕੇ ਕਿਸੇ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ ਹੋਵੇਗਾ।