Sidhu Moosewala ਦੇ ਮਾਪਿਆਂ ਵੱਲੋਂ ਲਾਏ ਇਲਜ਼ਾਮਾਂ ਮਗਰੋਂ ਬੰਟੀ ਬੈਂਸ ਨੇ ਇੱਕ ਹੋਰ ਪੋਸਟ ਕੀਤੀ ਸਾਂਝੀ, ਕਿਹਾ...
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਗੀਤਕਾਰ ਬੰਟੀ ਬੈਂਸ ’ਤੇ ਇਲਜ਼ਾਮ ਲਗਾਏ ਗਏ ਹਨ। ਹੁਣ ਇੱਕ ਵਾਰ ਫੇਰ ਤੋਂ ਬੰਟੀ ਬੈਂਸ ਵੱਲੋਂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਾਏ ਇਲਜ਼ਾਮਾਂ ਮਗਰੋਂ ਬੰਟੀ ਬੈਂਸ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ। ਜਿਸ ’ਚ ਉਸ ਨੇ ਕਿਹਾ ਹੈ ਕਿ ਪੈਸਿਆਂ ਦਾ ਹਿਸਾਬ ਕਿਤਾਬ ਕਦੇ ਵੀ ਉਸਕੋਲ ਨਹੀਂ ਆਇਆ। ਉਸਦਾ ਕੰਮ ਗਾਣੇ ਭੇਜ ਕੇ ਰਿਲੀਜ਼ ਕਰਨ ਦੀ ਡੇਟ ਦੱਸਣਾ ਹੁੰਦਾ ਸੀ।
ਆਪਣੀ ਪੋਸਟ ’ਚ ਬੰਟੀ ਬੈਂਸ ਨੇ ਕਿਹਾ ਕਿ ਹਿਸਾਬ-ਕਿਤਾਬ ਕਦੇ ਵੀ ਮੇਰੇ ਕੋਲ ਨਹੀਂ ਆਇਆ, ਨਾ ਹੀ 'ਵਨ ਡਿਜੀਟਲ' ਦੇ ਸ਼ਬੀਰ ਮੋਮਿਨ ਨੇ ਮੈਨੂੰ ਕਦੇ ਦੱਸਿਆ ਕਿ ਅੰਕਲ-ਆਂਟੀ ਨੂੰ ਕਿੰਨੇ ਪੈਸੇ ਭੇਜੇ ਹਨ ਅਤੇ ਨਾ ਹੀ ਅੰਕਲ ਨੇ ਪਿਛਲੇ 4-5 ਮਹੀਨਿਆਂ ਤੋਂ ਇਹ ਸਾਂਝਾ ਕੀਤਾ ਕਿ ਸ਼ਬੀਰ ਮੋਮਿਨ ਕੋਲ ਕਿੰਨੀ ਰਾਸ਼ੀ ਬਾਕੀ ਹੈ। ਲੋਕ ਮੈਨੂੰ ਕਮੈਂਟਸ ਵਿੱਚ ਪਰਿਵਾਰ ਨੂੰ ਹਿਸਾਬ ਦੇਣ ਲਈ ਕਹਿ ਰਹੇ ਹਨ, ਪਰ ਮੈਂ ਕੋਈ ਹਿਸਾਬ ਲੁਕਾ ਕੇ ਨਹੀਂ ਰੱਖਿਆ ਜੋ ਮੈਂ ਦੇ ਸਕਾਂ। ਮੇਰਾ ਕੰਮ ਸਿਰਫ ਮਿਊਜ਼ਿਕ ਪ੍ਰੋਡਿਊਸਰ ਜਾਂ ਸਿੱਧੂ ਵੱਲੋਂ ਭੇਜੇ ਗਾਣੇ 'ਵਨ ਡਿਜੀਟਲ' ਦੇ ਗਰੁੱਪ ਵਿੱਚ ਪਾ ਕੇ ਰਿਲੀਜ਼ ਦੀ ਤਰੀਕ ਤੈਅ ਕਰਨਾ ਸੀ। ਸਾਰਾ ਐਗਰੀਮੈਂਟ ਸਿੱਧੂ ਪਰਿਵਾਰ ਅਤੇ ਸ਼ਬੀਰ ਮੋਮਿਨ ਵਿਚਕਾਰ ਸੀ ਅਤੇ ਪੈਸੇ ਵੀ ਸਿੱਧੇ ਉਹਨਾਂ ਨੂੰ ਹੀ ਜਾਂਦੇ ਸਨ।
ਬੰਟੀ ਬੈਂਸ ਨੇ ਇਹ ਵੀ ਦੱਸਿਆ ਕਿ ਉਹ ਤਾਂ ਖੁਦ ਸ਼ਬੀਰ ਮੋਮਿਨ ਨੂੰ ਕਹਿ ਰਿਹਾ ਹਾਂ ਕਿ ਸਿੱਧੂ ਪਰਿਵਾਰ ਦੇ ਬਕਾਇਆ ਪੈਸੇ ਅਤੇ ਹਿਸਾਬ ਦੀਆਂ ਰਿਪੋਰਟਾਂ ਦਿੱਤੀਆਂ ਜਾਣ, ਜਿਸ ਦੇ ਸਬੂਤ (ਕਾਲਾਂ ਅਤੇ ਮੈਸੇਜ) ਮੇਰੇ ਕੋਲ ਮੌਜੂਦ ਹਨ। ਮੈਂ ਕਦੇ ਨਹੀਂ ਕਿਹਾ ਕਿ ਮੈਂ ਅੰਕਲ ਜੀ ਦੇ ਨਾਲ ਨਹੀਂ ਹਾਂ ਅਤੇ ਨਾ ਹੀ ਕਦੇ ਸ਼ਬੀਰ ਦਾ ਪੱਖ ਪੂਰਿਆ ਹੈ। ਉਮੀਦ ਹੈ ਕਿ ਤੁਸੀਂ ਅਤੇ ਅੰਕਲ-ਆਂਟੀ ਇਸ ਸੱਚਾਈ ਨੂੰ ਸਮਝੋਗੇ।
- PTC NEWS